ਆਈ ਤਾਜਾ ਵੱਡੀ ਖਬਰ
ਚੀਨ ਦੇ ਇਕ ਸ਼ਹਿਰ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰ-ਭਾ-ਵਿ-ਤ ਕੀਤਾ ਹੈ ਉਥੇ ਹੀ ਇਸ ਕਰੋਨਾ ਨੇ ਮੌਤ ਦਾ ਤਾਂਡਵ ਕੀਤਾ ਹੈ। ਜਿਸ ਵਿਚ ਹੁਣ ਤਕ ਅਣਗਿਣਤ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿੱਥੇ ਇਸ ਕੁਦਰਤੀ ਮਹਾਮਾਰੀ ਕਰੋਨਾ ਦੀ ਉਤਪਤੀ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਖੁਲਾਸਾ ਨਹੀਂ ਕੀਤਾ ਗਿਆ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਸਦਕਾ ਇਸ ਕਰੋਨਾ ਉਪਰ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਿਆ ਹੈ। ਉਥੇ ਹੀ ਭਾਰਤ ਦੇ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਰੋਨਾ ਨੇ ਸਭ ਤੋਂ ਵਧੇਰੇ ਪ੍ਰਭਾਵਤ ਮਹਾਰਾਸ਼ਟਰ ਸੂਬੇ ਨੂੰ ਕੀਤਾ ਹੈ ਜਿਥੇ ਮੁੰਬਈ ਵਿਚ ਬਹੁਤ ਸਾਰੇ ਫ਼ਿਲਮੀ ਅਦਾਕਾਰ ਇਸ ਕਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।
ਵੱਖ ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਦੇ ਜਾਣ ਨਾਲ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਫ਼ਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਜਿੱਥੇ ਇਕ ਮਸ਼ਹੂਰ ਅਦਾਕਾਰ ਦੀ ਮੌਤ ਹੋਣ ਨਾਲ ਸਭ ਨੂੰ ਵੱਡਾ ਝਟਕਾ ਲਗਾ ਹੈ। ਮੁੰਬਈ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਰੋਨਾ ਦੀ ਚਪੇਟ ਵਿਚ ਆਈਆਂ ਹਨ ਉਥੇ ਹੀ ਹੁਣ ਫਿਲਮ ਇੰਡਸਟਰੀ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਰਵਿੰਦ ਰਾਠੋੜ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਅਰਵਿੰਦ ਰਾਠੌੜ ਨੇ ਅਮਿਤਾਭ ਬੱਚਨ ਦੀ ਫਿਲਮ ਅਗਨੀਪਥ ਅਤੇ ਖੁਦਾ ਗਵਾਹ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਬਾਲੀਵੁੱਡ ਵਿੱਚ ਕੰਮ ਛੱਡ ਕੇ ਮੁੰਬਈ ਵੀ ਛੱਡ ਦਿੱਤੀ ਤੇ ਹੁਣ ਉਹ ਅਹਿਮਦਾਬਾਦ ਵਿਚ ਰਹਿ ਰਹੇ ਸਨ। ਦੱਸਿਆ ਗਿਆ ਹੈ ਕਿ ਉਹ ਵੀ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਜਿਸ ਕਾਰਣ ਉਨ੍ਹਾਂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ ਆਪਣੇ ਭਤੀਜੇ , ਨੂੰਹ ਅਤੇ ਉਨ੍ਹਾਂ ਦੇ ਬੇਟੇ ਨਾਲ ਰਹਿ ਰਹੇ ਸਨ, ਕਿਉਂਕਿ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ।
ਅਦਾਕਾਰ ਅਰਵਿੰਦ ਰਾਠੋੜ ਜਿਥੇ ਪਿਛਲੇ ਕੁਝ ਮਹੀਨੇ ਪਹਿਲਾਂ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਉਥੇ ਹੀ ਉਹ ਲੰਬੀ ਬਿਮਾਰੀ ਨਾਲ ਲੜਦਿਆਂ ਹੋਇਆ ਵੀਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸ 83 ਸਾਲਾਂ ਦੇ ਇਸ ਕਲਾਕਾਰ ਵੱਲੋਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਵਿਚ ਅਹਿਮ ਭੂਮਿਕਾ ਨਿਭਾਈ ਗਈ ਸੀ।
Previous Postਖੁਸ਼ਖਬਰੀ : ਇਸ ਦੇਸ਼ ਚ PR ਲੈਣ ਦੇ ਸ਼ੋਕੀਨ ਭਾਰਤੀਆਂ ਲਈ ਆ ਰਹੀ ਇਹ ਵੱਡੀ ਖਬਰ
Next Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਸ ਜਿਲ੍ਹੇ ਚ ਹੋ ਗਿਆ ਇਹ ਸਖਤ ਹੁਕਮ 10 ਜੁਲਾਈ ਤੱਕ ਲਈ