ਕਹਿੰਦੇ ਹਨ ਕਿ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ। ਕਈ ਵਾਰ ਜਦੋਂ ਕਿਸੇ ਪ੍ਰਕਾਰ ਦਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਉਹਨਾਂ ਹਾਦਸਿਆਂ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ਵੇਖਣ ਤੋਂ ਬਾਅਦ ਹਰ ਕਿਸੇ ਦਾ ਮਨ ਝਿੰਜੋੜਿਆ ਜਾਂਦਾ ਹੈ। ਅਜਿਹੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਛੱਪਦੀਆਂ ਹਨ, ਜਿਹੜੀਆਂ ਇੱਕ ਬੇਹਦ ਹੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਇੱਕ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ l ਜਿਸ ਦੇ ਚਲਦੇ ਬਹੁਤ ਸਾਰੇ ਲੋਕਾਂ ਦੇ ਮੌਤ ਹੋ ਗਈ l ਦੱਖਣੀ ਬ੍ਰਾਜ਼ੀਲ ਵਿਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਸ਼ਹਿਰ ਗ੍ਰਾਮਾਡੋ ਚ ਐਤਵਾਰ ਨੂੰ ਇਕ ਹਵਾਈ ਜਹਾਜ਼ ਕਰੈਸ਼ ਹੋ ਗਿਆ, ਜਿਸ ਚ ਕਈ ਯਾਤਰੀ ਸਨ। ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਹਾਜ਼ ‘ਚ ਸਫਰ ਕਰ ਰਹੇ 10 ਲੋਕਾਂ ਦੀ ਮੌਤ ਹੋ ਗਈ ਹੈ। ਰੀਓ ਗ੍ਰਾਂਡੇ ਡੋ ਸੁਲ ਸੂਬੇ ਦੇ ਜਨਤਕ ਸੁਰੱਖਿਆ ਦਫਤਰ ਦੇ ਅਨੁਸਾਰ, ਘੱਟੋ ਘੱਟ 15 ਲੋਕਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਵਿੱਚ ਲੱਗੀ ਅੱਗ ਕਾਰਨ ਪੀੜਤ ਸਨ।