ਆਈ ਤਾਜਾ ਵੱਡੀ ਖਬਰ
ਪੂਰੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਸਮੇਂ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿਸ ਨੂੰ ਲੈ ਕੇ ਬਹੁਤ ਸਾਰੇ ਦੇਸ਼ ਚਿੰਤਾ ਵਿੱਚ ਨਜ਼ਰ ਆ ਰਹੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਕਰੋਨਾ ਕੇਸਾਂ ਦੇ ਵੱਧਣ ਨਾਲ ਸਥਿਤੀ ਬਹੁਤ ਜਿਆਦਾ ਭਿਆਨਕ ਹੋ ਗਈ ਹੈ, ਉਨ੍ਹਾਂ ਦੇਸ਼ਾਂ ਦੀ ਮੱਦਦ ਕਰਨ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਅੱਗੇ ਆ ਕੇ ਸਹਾਇਤਾ ਕੀਤੀ ਜਾ ਰਹੀ ਹੈ। ਜਿਸ ਸਮੇਂ ਵਿਚ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਨ੍ਹਾਂ ਵੱਲੋਂ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਜੋ ਇਨ੍ਹਾਂ ਦੀ ਚਪੇਟ ਵਿਚ ਆ ਜਾਂਦੀਆਂ ਹਨ।
ਅਜਿਹੀ ਹੀ ਇਕ ਸੰਸਥਾ ਹੈ ਜਿਸ ਨੇ ਹਰ ਖੇਤਰ ਵਿੱਚ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕੀਤੀ ਹੈ। ਹੁਣ ਸਿੱਖਾਂ ਵੱਲੋਂ ਹੋ ਗਿਆ ਐਲਾਨ, ਖੁਦ ਜਹਾਜ ਉਡਾ ਕੇ ਇੰਡੀਆ ਲੈ ਕੇ ਆ ਰਹੇ ਇਹ ਕੀਮਤੀ ਚੀਜ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਕਰੋਨਾ ਦੇ ਕਾਰਨ ਭਾਰਤ ਵਿੱਚ ਬਹੁਤ ਜ਼ਿਆਦਾ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਕਿਉਂਕਿ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ਾਂ ਵਿਚ ਵਸਣ ਵਾਲੇ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਖਾਲਸਾ ਏਡ ਇਕ ਅਜਿਹੀ ਸੰਸਥਾ ਹੈ , ਜਿਸ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ। ਹੁਣ ਭਾਰਤ ਵਿੱਚ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ , 200 ਆਕਸੀਜਨ ਕੰਸਟਰਕਟਰ ਭਾਰਤ ਨੂੰ ਭੇਜੇ ਜਾ ਰਹੇ ਹਨ। ਇਸ ਦੀ ਜਾਣਕਾਰੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਈਨਸ ਕਲੱਬ ਦੇ ਕੁਝ ਮੈਂਬਰਾਂ ਵੱਲੋਂ ਵੀ ਉਨ੍ਹਾਂ ਦੀ ਭਰਪੂਰ ਸਹਾਇਤਾ ਕੀਤੀ ਜਾ ਰਹੀ ਹੈ।
ਜਿਨ੍ਹਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਇਹ ਸਾਰੀ ਸਹਾਇਤਾ ਲੈ ਕੇ ਇਕ ਪੰਜਾਬੀ ਸਰਦਾਰ ਜਸਪਾਲ ਸਿੰਘ ਜੀ ਪਾਇਲਟ ਆਪ ਉਡਾਣ ਭਰ ਕੇ ਭਾਰਤ ਆ ਰਹੇ ਹਨ। ਕਾਰਗੋ ਕੰਪਨੀ ਦੀ ਟੀਮ ਵੱਲੋਂ ਇਸ ਸਾਰੇ ਕੰਮ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਰਵੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਸਿਖਾਂ ਵਲੋਂ ਹੋ ਗਿਆ ਐਲਾਨ ਖੁਦ ਜਹਾਜ ਉਡਾ ਕੇ ਇੰਡੀਆ ਲੈ ਕੇ ਆ ਰਹੇ ਇਹ ਕੀਮਤੀ ਚੀਜ – ਸਾਰੇ ਪਾਸੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਹੁਣੇ ਹੁਣੇ ਸਿਖਾਂ ਵਲੋਂ ਹੋ ਗਿਆ ਐਲਾਨ ਖੁਦ ਜਹਾਜ ਉਡਾ ਕੇ ਇੰਡੀਆ ਲੈ ਕੇ ਆ ਰਹੇ ਇਹ ਕੀਮਤੀ ਚੀਜ – ਸਾਰੇ ਪਾਸੇ ਹੋ ਗਈ ਚਰਚਾ
Previous Postਸਾਵਧਾਨ ਅੱਜ ਸ਼ਾਮ ਤੋਂ ਪੰਜਾਬ ਚ ਕੋਰੋਨਾ ਨੂੰ ਰੋਕਣ ਲਈ ਲੱਗ ਰਹੀ ਇਹ ਪਾਬੰਦੀ
Next Postਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਧਾਕੜ ਬੋਲੀਵੁਡ ਹੀਰੋ ਬਾਰੇ ਆਈ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ