ਹੁਣੇ ਹੁਣੇ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਜਾਲਮਾਂ ਨੇ ਦਿੱਤੀ ਇਸ ਤਰਾਂ ਦਰਦਨਾਕ ਮੌਤ , ਪੰਜਾਬ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਲੋਕ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਤੇ ਚੈਨ ਦੀ ਨੀਂਦ ਨਾਲ ਇਸ ਲਈ ਸੋਂਦੇ ਹਨ , ਕਿਉਂਕਿ ਸਰਹੱਦਾਂ ਤੇ ਸਾਡੇ ਫੌਜੀ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਹਨ । ਬਹੁਤ ਸਾਰੇ ਫ਼ੌਜੀ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਤੱਕ ਦੇਸ਼ ਤੋਂ ਕੁਰਬਾਨ ਕਰ ਜਾਂਦੇ ਹਨ । ਕਈ ਵਾਰ ਅਤਿਵਾਦੀਆਂ ਤੇ ਵਿਰੋਧੀਆਂ ਦੇ ਨਾਲ ਮੁੱਠਭੇੜ ਦੌਰਾਨ ਸਾਡੇ ਫ਼ੌਜੀ ਸ਼ਹੀਦ ਤਕ ਹੋ ਜਾਂਦੇ ਹਨ । ਹੁਣ ਤੱਕ ਬਹੁਤ ਸਾਰੇ ਫ਼ੌਜੀਆਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕੀਤੀਆਂ ਹਨ । ਇਸੇ ਦੇ ਚੱਲਦੇ ਇਕ ਹੋਰ ਮੰਦਭਾਗੀ ਤੇ ਦੁਖਦਾਈ ਖ਼ਬਰ ਪੰਜਾਬੀਆਂ ਦੀ ਲਈ ਸਾਹਮਣੇ ਆ ਰਹੀ ਹੈ । ਜਿੱਥੇ ਬਾਰਡਰ ਤੇ ਰਾਖੀ ਕਰਦਿਆਂ ਅੱਤਵਾਦੀਆਂ ਦੇ ਨਾਲ ਹੋਈ ਮੁੱਠਭੇੜ ਵਿੱਚ ਇਕ ਪੰਜਾਬੀ ਫੌਜੀ ਸਮੇਤ ਹੋਰਾਂ ਫ਼ੌਜੀਅਾਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਵਾਰ ਦਿੱਤੀਆਂ ਹਨ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪੁੰਛ ਵਿੱਚ ਅੱਤਵਾਦੀਆਂ ਖ਼ਿਲਾਫ਼ ਭਾਰਤੀ ਫ਼ੌਜੀਆਂ ਦੇ ਵੱਲੋਂ ਇਕ ਸਰਚ ਮੁਹਿੰਮ ਚਲਾਈ ਗਈ ਸੀ । ਇਸੇ ਮੁਹਿੰਮ ਦੌਰਾਨ ਜੇ ਸੀ ਓ ਸਣੇ ਪੰਜ ਫ਼ੌਜ ਫ਼ੌਜੀ ਸ਼ਹੀਦ ਹੋ ਗਏ । ਇਨ੍ਹਾਂ ਵਿਚ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਪੱਚਰੰਡਾ ਦਾ ਨੌਜ਼ਵਾਨ ਵੀ ਸ਼ਹੀਦ ਹੋਇਆ ਹੈ । ਸ਼ਹੀਦ ਦੀ ਪਹਿਚਾਣ ਗੱਜਣ ਸਿੰਘ ਵਜੋਂ ਹੋਈ ਹੈ । ਇਹ ਸ਼ਹੀਦ ਪਿੰਡ ਪੱਚਰੰਡਾ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿੱਚ ਰਹਿੰਦਾ ਸੀ ।

ਜਦੋਂ ਪਿੱਛੇ ਰਹਿੰਦੇ ਪਰਿਵਾਰ ਨੂੰ ਗੱਜਣ ਸਿੰਘ ਦੀ ਸ਼ਹੀਦੀ ਬਾਰੇ ਜਾਣਕਾਰੀ ਮਿਲੀ ਤਾਂ ਪਰਿਵਾਰ ਦੇ ਵਿੱਚ ਇਸ ਸਮੇਂ ਕਾਫੀ ਸੋਗ ਅਤੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ । ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਫ਼ੌਜੀਆਂ ਦੀ ਸ਼ਹੀਦੀ ਉਸ ਸਮੇਂ ਹੋਈ ਜਦ ਇਕ ਟੁਕੜੀ ਅੱਤਵਾਦੀਆਂ ਖ਼ਿਲਾਫ਼ ਫ਼ੌਜੀਆਂ ਦੇ ਵੱਲੋਂ ਇਕ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ ਤੇ ਇਸੇ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੇ ਘਾਤ ਲਗਾ ਕੇ ਫ਼ੌਜੀਆਂ ਦੀ ਟੁਕੜੀ ਤੇ ਉੱਪਰ ਹਮਲਾ ਕਰ ਦਿੱਤਾ ।

ਜਿਸ ਵਿਚ ਇਕ ਜੇ ਸੀ ਓ ਸਮੇਤ ਪੰਜ ਜਵਾਨ ਦੇਸ਼ ਤੋਂ ਆਪਣੀਆਂ ਜਾਨਾਂ ਵਾਰ ਗਏ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਭਾਰਤੀ ਫ਼ੌਜ ਵੀ ਹੁਣ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਤੇ ਭਾਰਤੀ ਫ਼ੌਜ ਤੇ ਵੱਲੋਂ ਵਾਧੂ ਫੋਰਸ ਨੂੰ ਮੌਕੇ ਤੇ ਭੇਜ ਦਿੱਤਾ ਗਿਆ ਹੈ ਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ । ਪਰ ਅੱਤਵਾਦੀਆਂ ਦੇ ਨਾਲ ਮੁਠਭੇੜ ਅਜੇ ਵੀ ਜਾਰੀ ਹੈ । ਇਸ ਸਰਚ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਫੌਜੀਆਂ ਦੀ ਸ਼ਹੀਦੀ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।