ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੀ ਸਿਆਸਤ ਪਿਛਲੇ ਕਈ ਦਿਨਾਂ ਤੋਂ ਗਰਮਾਈ ਹੋਈ ਹੈ ਅਤੇ ਇਸ ਵਿੱਚ ਕਾਫੀ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਿਆ ਗਿਆ। ਚਰਨਜੀਤ ਸਿੰਘ ਚੰਨੀ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਫੀ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਥੇ ਹੀ ਨਵੇਂ ਮੁੱਖ ਮੰਤਰੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਫੀ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਨਾਲ਼ ਹੀ ਉਨ੍ਹਾਂ ਵੱਲੋਂ ਪੰਜਾਬ ਦੀ ਜਨਤਾ ਲਈ ਕਈ ਅਹਿਮ ਫ਼ੈਸਲੇ ਲੈ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਚੁਨਿੰਦਾ ਨੁਮਾਇੰਦਿਆਂ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਸ ਬਾਰੇ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਪਲੇਠੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੁਆਰਾ ਕੀਤੇ ਗਏ ਫੈਂਸਲੇ ਦੇ ਅਨੁਸਾਰ ਪਿੰਡਾਂ ਦੇ ਸਰਪੰਚਾਂ, ਮਿਉਂਸੀਪਲ ਕੌਂਸਲਰ ਅਤੇ ਹੋਰਨਾਂ ਲਈ ਵਿਸ਼ੇਸ਼ ਐਂਟਰੀ ਕਾਰਡ ਜਾਰੀ ਕੀਤੇ ਜਾਣਗੇ।
ਇਨ੍ਹਾਂ ਖਾਸ ਕਾਰਡਾਂ ਦੀ ਮਦਦ ਨਾਲ ਇਹ ਖਾਸ ਲੋਕ ਚੰਡੀਗੜ੍ਹ ਵਿਚ ਸਥਿਤ ਪੰਜਾਬ ਸਰਕਾਰ ਦੇ ਦਫ਼ਤਰ ਅਤੇ ਪੰਜਾਬ ਦੇ ਸਿਵਲ ਸਕੱਤਰੇਤ ਵਿੱਚ ਆਸਾਨੀ ਨਾਲ ਦਾਖਲ ਹੋ ਸਕਣਗੇ ਅਤੇ ਇਹ ਕਾਰਡ ਸਬੰਧਿਤ ਜ਼ਿਲ੍ਹੇ ਦੇ ਡੀ ਸੀ ਅਤੇ ਐਸ ਡੀ ਐਮ ਦਫ਼ਤਰ ਵੱਲੋਂ ਜਾਰੀ ਕੀਤੇ ਜਾਣਗੇ। ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ।
ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਫ਼ੈਸਲਾ ਆਮ ਜਨਤਾ ਲਈ ਕੀਤਾ ਗਿਆ ਹੈ ਤਾਂ ਜੋ ਉਹ ਸਰਕਾਰ ਤੱਕ ਆਪਣੇ ਮਾਮਲੇ ਦੀ ਸਿੱਧੀ ਪਹੁੰਚ ਕਰ ਸਕਣ। ਇਸ ਬਾਰੇ ਅੱਗੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਇਸ ਫੈਸਲੇ ਨਾਲ ਆਮ ਲੋਕਾਂ ਨਾਲ ਸਰਕਾਰ ਦੀ ਗੱਲਬਾਤ ਵਧੇਗੀ ਅਤੇ ਉਨ੍ਹਾਂ ਦੇ ਮਾਮਲੇ ਹੱਲ ਕੀਤੇ ਜਾ ਸਕਣਗੇ।
Home ਤਾਜਾ ਖ਼ਬਰਾਂ ਹੁਣੇ ਹੁਣੇ ਮੁੱਖ ਮੰਤਰੀ ਚੰਨੀ ਨੇ ਪਿੰਡਾਂ ਦੇ ਸਰਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਲਈ ਲੈ ਲਿਆ ਇਹ ਵੱਡਾ ਫੈਸਲਾ
ਤਾਜਾ ਖ਼ਬਰਾਂ
ਹੁਣੇ ਹੁਣੇ ਮੁੱਖ ਮੰਤਰੀ ਚੰਨੀ ਨੇ ਪਿੰਡਾਂ ਦੇ ਸਰਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਲਈ ਲੈ ਲਿਆ ਇਹ ਵੱਡਾ ਫੈਸਲਾ
Previous Postਕਿਸਾਨਾਂ ਵਲੋਂ ਬੰਦ ਕੀਤੇ ਭਾਰਤ ਨੂੰ ਦੇਖਣ ਤੋਂ ਬਾਅਦ ਆਖਰ ਕੇਂਦਰ ਵਲੋਂ ਆ ਗਈ ਹੁਣ ਇਹ ਵੱਡੀ ਖਬਰ
Next Postਹੁਣੇ ਹੁਣੇ ਭਾਰਤ ਬੰਦ ਦੌਰਾਨ ਦਿੱਲੀ ਤੋਂ ਆ ਗਈ ਇਹ ਵੱਡੀ ਖਬਰ ਮੋਦੀ ਸਰਕਾਰ ਪਈ ਸੋਚਾਂ ਚ