ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਰੋਨਾ ਦੀ ਦੂਜੀ ਲਹਿਰ ਕਾਰਨ ਬਹੁਤ ਸਾਰੇ ਲੋਕ ਇਸ ਦੇ ਪ੍ਰਭਾਵ ਹੇਠ ਆਏ ਹਨ। ਕਰੋਨਾ ਕਾਰਨ ਇਸ ਸੰਸਾਰ ਤੋਂ ਗਏ ਇਨ੍ਹਾਂ ਲੋਕਾਂ ਦੀ ਕਮੀ ਇਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਬੱਚੇ ਇਸ ਕਰੋਨਾ ਦੇ ਕਾਰਨ ਅਨਾਥ ਹੋ ਗਏ ਹਨ। ਅਜਿਹੇ ਲੋਕਾਂ ਦੇ ਜਾਣ ਨਾਲ ਬਹੁਤ ਘਾਟਾ ਪਿਆ ਹੈ ਜਿਨ੍ਹਾਂ ਦੇ ਸਿਰ ਤੇ ਪੂਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਥੇ ਹੀ ਕਰੋਨਾ ਨਾਲ ਪ੍ਰ-ਭਾ-ਵਿ-ਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅਤੇ ਕੰਪਨੀਆਂ ਵੱਲੋਂ ਅੱਗੇ ਆ ਕੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜੋ ਇਸ ਕਰੋਨਾ ਦੀ ਮਾਰ ਹੇਠ ਵਧੇਰੇ ਆਏ ਹਨ।
ਹੁਣ ਮੁਕੇਸ਼ ਅੰਬਾਨੀ ਨੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇਹ ਵੱਡਾ ਐਲਾਨ ਕੀਤਾ ਹੈ,ਜਿਸ ਬਾਰੇ ਹੁਣ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦਾ ਗੁਜ਼ਾਰਾ ਰਿਲਾਇਂਸ ਕੰਪਨੀ ਦੇ ਸਿਰ ਤੇ ਚਲਦਾ ਹੈ, ਜਿੱਥੇ ਉਹ ਨੌਕਰੀ ਕਰਦੇ ਹਨ। ਉਥੇ ਹੀ ਰਿਲਾਇਂਸ ਕੰਪਨੀ ਵੱਲੋਂ ਵੀ ਆਪਣੇ ਕਰਮਚਾਰੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ। ਹੁਣ ਕੰਪਨੀ ਵੱਲੋਂ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਪੰਜ ਸਾਲਾਂ ਤੱਕ ਮਾਸਿਕ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਮਾਲੀ ਮਦਦ ਵੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ।
ਰਿਲਾਇਂਸ ਕੰਪਨੀ ਵੱਲੋਂ ਪਹਿਲਾਂ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਦਾ ਵੀ ਸਾਰਾ ਖਰਚਾ ਉਠਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਰਿਲਾਇੰਸ ਫਾਊਂਡੇਸ਼ਨ ਦੇ ਮੁਖੀ ਅਨੀਤਾ ਅੰਬਾਨੀ ਨੇ ਕਿਹਾ ਹੈ ਕਿ ਕੰਪਨੀ ਸਾਰੇ ਆਪਣੇ ਕਰਮਚਾਰੀਆਂ ਦੇ ਪਰਵਾਰਾਂ ਦੇ ਮੈਂਬਰਾਂ ਨੂੰ 10 ਲੱਖ ਰੁਪਏ ਦਾ ਭੁਗਤਾਨ ਕਰੇਗਾ, ਜਿਨ੍ਹਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ। ਉਥੇ ਹੀ ਕੰਪਨੀ ਵੱਲੋਂ ਬਿਮਾਰੀ ਦੌਰਾਨ ਛੁੱਟੀ ਦੀ ਪਾਲਸੀ ਇਹ ਯਕੀਨੀ ਬਣਾਉਣ ਲਈ ਵਧਾਈ ਗਈ ਹੈ ਤਾਂ ਜੋ ਸਾਰੇ ਕਰਮਚਾਰੀ ਕਰੋਨਾ ਤੋਂ ਠੀਕ ਹੋ ਕੇ ਆਪਣੇ ਕੰਮ ਤੇ ਵਾਪਸ ਆ ਸਕਣ।
ਕੋਈ ਵੀ ਕਰਮਚਾਰੀ ਜਾਂ ਉਨ੍ਹਾਂ ਦਾ ਪਰਿਵਾਰਕ ਮੈਂਬਰ ਕਰੋਨਾ ਦੀ ਚਪੇਟ ਵਿੱਚ ਹੈ ਤਾਂ ਉਹ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਪੂਰੀ ਤਰਾਂ ਠੀਕ ਹੋਣ ਲਈ covid 19 ਛੁੱਟੀ ਲੈ ਸਕਦੇ ਹਨ। ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਦੀ ਗਰੈਜੂਏਸ਼ਨ ਦੀ ਡਿਗਰੀ ਤਕ ਪੜ੍ਹਾਈ ਦਾ ਖਰਚਾ ਵੀ ਕੰਪਨੀ ਵੱਲੋਂ ਸੌ ਫੀਸਦੀ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਤੋਂ ਇਲਾਵਾ ਬੀਮਾਰ ਹੋਣ ਤੇ ਹਸਪਤਾਲ ਵਿਚ 100 ਫੀਸਦੀ ਭੁਗਤਾਨ ਕੀਤਾ ਜਾਵੇਗਾ।
Home ਤਾਜਾ ਖ਼ਬਰਾਂ ਹੁਣੇ ਹੁਣੇ ਮੁਕੇਸ਼ ਅੰਬਾਨੀ ਨੇ ਮੌਜੂਦਾ ਹਾਲਾਤਾਂ ਨੂੰ ਦੇਖਕੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Previous Postਹੁਣੇ ਹੁਣੇ ਪੰਜਾਬ ਚ ਇਥੇ ਅਸਮਾਨੋਂ ਆਈ ਤਬਾਹੀ , ਬਚਾਅ ਕਾਰਜ ਜੋਰਾਂ ਤੇ ਜਾਰੀ – ਮਚੀ ਹਾਹਾਕਾਰ
Next Postਹੁਣੇ ਹੁਣੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਪੰਜਾਬ ਦੇ ਸਿਹਤ ਮੰਤਰੀ ਵਲੋਂ ਆਈ ਇਹ ਵੱਡੀ ਖਬਰ