ਆਈ ਤਾਜਾ ਵੱਡੀ ਖਬਰ
ਪੰਜਾਬ ਜਿਸ ਨੂੰ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ l ਇਸ ਧਰਤੀ ਦੇ ਉੱਪਰ ਅਜਿਹੇ ਬਹੁਤ ਸਾਰੇ ਮਹਾਨ ਪੁਰਖਾਂ ਨੇ ਜਨਮ ਲਿਆ, ਜਿਨਾ ਦੇ ਨਾਲ ਸੰਬੰਧਿਤ ਦਿਹਾੜੇ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਹਨ l ਸੂਬਾ ਸਰਕਾਰ ਦੇ ਵੱਲੋਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਜੇ ਆਪ ਸਖਸ਼ੀਅਤਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਚੱਲ ਸਕੇ, ਜਿਸ ਕਾਰਨ ਸਮੇਂ ਸਮੇਂ ਤੇ ਉਹਨਾਂ ਵੱਲੋਂ ਵੱਖੋ ਵੱਖਰੇ ਸਮਾਗਮ ਕਰਵਾਏ ਜਾਂਦੇ ਹਨ ਤੇ ਕਈ ਵਾਰ ਸੂਬੇ ਦੇ ਵਿੱਚ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਜਾਂਦਾ ਹੈ। ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ ਜਿਸ ਕਾਰਨ ਹੁਣ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਬੰਦ ਰਹਿਣਗੇ l ਦਰਅਸਲ ਹੁਣ ਪੰਜਾਬ ਦੇ ਜਿਲਾ ਫਰੀਦਕੋਟ ਦੇ ਵਿੱਚ ਛੁੱਟੀ ਦਾ ਐਲਾਨ ਹੋਇਆ ਹੈ, ਜਿਸ ਕਾਰਨ ਸਕੂਲਾਂ ਸਮੇਤ ਦਫਤਰ ਬੰਦ ਰਹਿਣਗੇ l ਦਰਅਸਲ ਫਰੀਦਕੋਟ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਲੈ ਕੇ ਹੁਕਮ ਦੀ ਜਾਰੀ ਕਰ ਦਿੱਤੇ ਗਏ ਹਨ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਆਖਿਆ ਗਿਆ ਹੈ ਕਿ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਹੁਣ ਜਿਹਦੇ ਅੰਦਰ ਛੋਟੀ ਰਹੇਗੀ l ਛੁੱਟੀ ਦਾ ਕਾਰਨ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਸਾਲ 2024 ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤੀ ਗਈ ਹੈ l ਦੱਸਦਿਆ ਕਿ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ । ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ, ਆਈ. ਏ. ਐੱਸ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2024 ਦੇ ਮੌਕੇ ‘ਤੇ 23 ਸਤੰਬਰ 2024 ਨੂੰ ਜ਼ਿਲ੍ਹਾ ਫਰੀਦਕੋਟ ‘ਚ ਸਮੂਹ ਸਰਕਾਰੀ ਦਫਤਰਾਂ ਤੇ ਸਿੱਖਿਆ ਸੰਸਥਾਵਾਂ ਆਦਿ ਵਿਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ l ਜਿਸ ਕਾਰਨ ਹੁਣ 23 ਸਤੰਬਰ ਨੂੰ ਜਿਲੇ ਦੇ ਸਾਰੇ ਸਕੂਲਾਂ, ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ l ਜਿਸ ਨੂੰ ਲੈ ਕੇ ਜਾਰੀ ਕੀਤਾ ਨੋਟੀਫਿਕੇਸ਼ਨ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਭੇਜ ਦਿੱਤਾ ਗਿਆ ਹੈ।
Previous Postਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ , ਲੰਬੇ ਟਾਈਮ ਤੋਂ ਸੀ ਬੀਮਾਰ
Next Postਮਸ਼ਹੂਰ ਪੰਜਾਬੀ ਐਕਟਰ ਦੀ ਪਤਨੀ ਨਾਲ ਹੋਈ ਛੇੜਛਾੜ , ਕੈਮਰੇ ਅੱਗੇ ਲਾਏ ਗੰਭੀਰ ਇਲਜ਼ਾਮ