ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਜਿੱਥੇ ਦਵਾਇਆਂ ਜਾਂ ਜ਼ਰੂਰੀ ਵਸਤੂਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਸਮੇਂ ਹੋਰ ਵਧੇਰੀਆਂ ਦਿੱ-ਕ-ਤਾਂ ਵੀ ਸਾਹਮਣੇ ਆ ਰਹੀਆਂ ਹਨ। ਜਿਵੇਂ ਕਰੋਨਾ ਕਾਲ ਦੌਰਾਨ ਲਗਾਤਾਰ ਲੌਕਡਾਊਨ ਜਾਂ ਕ-ਰ-ਫਿ-ਊ ਜਾਰੀ ਰਹਿਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ ਅਤੇ ਬਹੁਤ ਸਾਰੇ ਲੋਕ ਜ਼ਰੂਰ ਰਸਦਾ ਤੋਂ ਵੀ ਵਾਂਝੇ ਹੋ ਗਏ ਹਨ। ਪਰ ਦੂਜੇ ਪਾਸੇ ਘਰੇਲੂ ਖਰਚਿਆਂ ਜਾਂ ਵਿਆਜ਼ ਆਦਿ ਪੂਰਾ ਨਾ ਹੋਣ ਕਾਰਨ ਆਮ ਆਦਮੀ ਬਹੁਤ ਸਾਰੀਆਂ ਦਿੱਕਤਾਂ ਨਾਲ ਜੂਝ ਰਿਹਾ ਹੈ।
ਜਿਸ ਦੇ ਚਲਦਿਆਂ ਹੁਣ ਪੰਜਾਬ ਵਿਚ ਇਕ ਰਾਹਤ ਭਾਰੀ ਖ਼ਬਰ ਸਾਹਮਣੇ ਆ ਰਹੀ ਹੈ।ਦਰਅਸਲ ਹੁਣ ਪੰਜਾਬ ਸੂਬੇ ਵਿੱਚ ਬਿਜ਼ਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਹੁਣ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇਕ ਰੁਪਏ ਤੱਕ ਪ੍ਰਤੀ ਯੂਨਿਟ ਘਰੇਲੂ ਖਪਤਕਾਰਾਂ ਲਈ ਕਟੌਤੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਨਾਲ ਖ਼ਪਤਕਾਰਾਂ ਨੂੰ ਤਕਰੀਬਨ 682 ਕਰੋੜ ਰੁਪਏ ਦੀ ਰਾਹਤ ਮਿਲੇਗੀ।
ਇਸ ਜਾਣਕਾਰੀ ਸਬੰਧੀ ਜਾਰੀ ਕੀਤੇ ਹੁਕਮਾਂ ਵਿਚ ਇਹ ਦੱਸਿਆ ਗਿਆ ਹੈ ਕਿ ਇਸ ਕ-ਟੋ-ਤੀ ਅਨੁਸਾਰ ਘਰੇਲੂ ਖਪਤਕਾਰਾਂ ਜੋ ਦੋ ਕਿਲੋ ਵਾਟ ਤਕ ਲੋਡ ਵਾਲੇ ਹਨ ਉਨ੍ਹਾਂ ਲਈ ਪਹਿਲੇ 100 ਯੂਨਿਟ ਲਈ ਬਿਜਲੀ ਦਰਾਂ ਇਕ ਰੁਪਏ ਹੋਣਗੀਆਂ ਅਤੇ ਇਸ ਤੋਂ ਇਲਾਵਾ 101 ਤੋਂ ਲੈ ਕੇ 300 ਯੂਨਿਟ ਤਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ। ਇਸੇ ਤਰ੍ਹਾਂ ਇਸ ਕਟੌਤੀ ਅਨੁਸਾਰ 2 ਕਿਲੋ ਤੋਂ ਲੈ ਕੇ 7 ਕਿਲੋ ਵਾਟ ਤਕ ਖਪਤਕਾਰਾਂ ਲਈ ਪਹਿਲੇ 100 ਯੂਨਿਟ ਲਈ 75 ਪੈਸੇ ਅਤੇ ਇਸ ਤੋਂ ਇਲਾਵਾ 101 ਤੋਂ ਲੈ ਕੇ 300 ਯੂਨਿਟ ਤਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ।
ਦੱਸ ਦਈਏ ਕਿ ਜਾਣਕਾਰੀ ਅਨੁਸਾਰ ਦਰਮਿਆਨੇ ਅਤੇ ਛੋਟੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਪਰ ਇਸ ਦੇ ਬਾਵਜੂਦ ਖੇਤੀਬਾੜੀ ਖੇਤਰ ਨਾਲ ਸਬੰਧਤ ਬਿਜ਼ਲੀ ਦਰਾਂ ਵਿਚ 9 ਪੈਸੇ ਦਾ ਵਾਧਾ ਕੀਤਾ ਗਿਆ ਹੈ। ਅਜਿਹਾ ਕਰਨ ਨਾਲ ਕ-ਰਾ-ਸ ਸਬਸਿਡੀ 14.41 ਤੋਂ ਘੱਟ ਕੇ 12.05 ਫ਼ੀਸਦੀ ਇਸ ਖੇਤਰ ਲਈ ਰਹਿ ਜਾਵੇਗੀ।
Previous Postਚੰਗੀ ਖਬਰ : 31 ਮਈ ਤੋਂ ਇਥੇ ਹੋਵੇਗੀ ਅਨਲੋਕ ਦੀ ਸ਼ੁਰੂਆਤ – ਹੁਣੇ ਹੁਣੇ ਹੋਇਆ ਇਹ ਐਲਾਨ
Next Postਹੁਣ ਦੀਪ ਸਿੱਧੂ ਅਤੇ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਚ ਪਿਆ ਇਹ ਪੇਚਾ – ਤਾਜਾ ਵੱਡੀ ਖਬਰ