ਮੌਸਮ ਦੀ ਆਈ ਇਹ ਤਾਜਾ ਵੱਡੀ ਜਾਣਕਾਰੀ
ਪਿਛਲੇ ਸਾਲ ਤੋਂ ਸ਼ੁਰੂ ਹੋਈ ਮੌਸਮ ਦੀ ਤਬਦੀਲੀ ਦਾ ਅਸਰ ਜਿੱਥੇ ਜਨਵਰੀ ਦੇ ਮੱਧ ਤੱਕ ਦੇਖਿਆ ਗਿਆ ਹੈ। ਉਥੇ ਹੀ ਮੌਸਮ ਵਿਚ ਕੁਝ ਦਿਨ ਤਬਦੀਲੀ ਹੋਣ ਤੋਂ ਬਾਅਦ ਪਹਿਲਾਂ ਵਾਲਾ ਮੌਸਮ ਇਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਲੋਕਾਂ ਨੂੰ ਭਾਰੀ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਨੇ ਗਹਿਰੀ ਧੁੰਦ ਦੇ ਵਿਚ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕੀਤਾ। ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫ ਬਾਰੀ ਅਤੇ ਬਰਸਾਤ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਿਆ ਜਾ ਸਕਦਾ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਿਆ।
ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਫਿਰ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਹੋਰ ਪੰਜਾਬ ਸਮੇਤ ਭਾਰਤ ਦੇ ਉੱਤਰੀ ਤੇ ਮੱਧ ਹਿੱਸੇ ਵਿੱਚ 3 ਫ਼ਰਵਰੀ ਤੋਂ 5 ਫ਼ਰਵਰੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਦਿਨਾਂ ਦੌਰਾਨ ਗੜੇ ਪੈਣ ਅਤੇ ਬਰਫ਼ ਬਾਰੀ ਹੋਣ ਤੇ ਬਿਜਲੀ ਵੀ ਕ-ੜ-ਕ-ਣ ਦੀ ਸੰਭਾਵਨਾ ਦੱਸੀ ਗਈ ਹੈ। 3 ਫਰਵਰੀ ਨੂੰ ਜੰਮੂ ਕਸ਼ਮੀਰ ਵਿੱਚ ਭਾਰੀ ਬਰਫ ਬਾਰੀ ਹੋ ਸਕਦੀ ਹੈ
ਤੇ ਇਸੇ ਤਰਾਂ 4 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਵਿਚ ਵੀ ਹੋਵੇਗੀ। ਮੰਗਲਵਾਰ ਨੂੰ ਸ਼੍ਰੀਨਗਰ ਅਤੇ ਪਹਿਲਗਾਮ ਨੂੰ ਛੱਡ ਕੇ ਕਸ਼ਮੀਰ ਚ ਘੱਟੋ ਘੱਟ ਤਾਪਮਾਨ ਵਿੱਚ ਵਾਧਾ ਹੋਇਆ ਹੈ। ਅਤੇ ਪਹਿਲ ਗਾਮ ਵਿੱਚ ਘੱਟੋ-ਘੱਟ ਤਾਪਮਾਨ 0 ਤੋਂ 9.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਵਿਚ ਪਹਿਲਗਾਮ ਸਭ ਤੋਂ ਠੰਢਾ ਸਥਾਨ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਮੱਧ ਭਾਰਤ ਅਤੇ ਉੱਤਰ ਪੱਛਮ ਜ਼ਿਆਦਾ ਤਰ ਹਿੱਸਿਆਂ ਵਿੱਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ। ਮੱਧ ਪਾਕਿਸਤਾਨ ਦੇ ਪੱਛਮੀ ਰਾਜਸਥਾਨ ਦੇ ਉਪਰ ਵੀ ਚੱਕਰ ਵਾਲੀ ਸਥਿਤੀ ਬਣੀ ਹੋਈ ਹੈ।
ਹੁਣ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਫਗਾਨਿਸ ਤਾਨ ਦੇ ਉਪਰ ਚੱਕਰ ਵਾਤ ਦੀ ਸਥਿਤੀ ਦੱਸੀ ਗਈ ਹੈ। ਆਉਣ ਵਾਲੇ ਅਗਲੇ 24 ਘੰਟਿਆਂ ਦੌਰਾਨ ਲੋਕਾਂ ਨੂੰ ਸੀਤ ਲਹਿਰ ਤੋਂ ਛੁਟਕਾਰਾ ਮਿਲ ਜਾਵੇਗਾ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਦੀ ਖੇਤੀਬਾੜੀ ਵਿੱਚ ਵੀ ਇਸ ਦਾ ਫਾਇਦਾ ਹੋ ਸਕਦਾ ਹੈ। ਹੁਣ ਕਈ ਦਿਨਾਂ ਦੀ ਧੁੱਪ ਤੋਂ ਬਾਅਦ ਠੰਡ ਦੀ ਵਾਪਸੀ ਹੋ ਚੁੱਕੀ ਹੈ।
Previous Postਹੁਣੇ ਹੁਣੇ ਅਚਾਨਕ ਇਥੇ ਸਰਕਾਰ ਨੇ ਲਗਾਤਾ ਲਾਕਡਾਊਨ – ਆਈ ਤਾਜਾ ਵੱਡੀ ਖਬਰ
Next Postਸਰਕਾਰ ਨੂੰ ਕਿਸਾਨਾਂ ਤੇ ਕੀਤੀ ਕਾਰਵਾਈ ਪੁੱਠੀ ਪੈ ਗਈ – ਹੁਣ ਆ ਗਈ ਇਹ ਤਾਜਾ ਵੱਡੀ ਖਬਰ