ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਕਰੋਨਾ ਦੇ ਸਮੇਂ ਜਦੋਂ ਨਗਰ ਨਿਗਮ ,ਨਗਰ ਪਾਲਿਕਾ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਸਭ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਚੋਣ ਹਲਕਿਆਂ ਅੰਦਰ ਇਨ੍ਹਾਂ ਚੋਣਾਂ ਨੂੰ ਲੈ ਕੇ ਸਰਗਰਮੀਆ ਤੇਜ਼ ਕਰ ਦਿੱਤੀਆਂ ਗਈਆਂ ਸਨ। ਜਿੱਥੇ ਸਭ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਉਥੇ ਹੀ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਵੀ ਕੀਤਾ ਗਿਆ। ਅਕਾਲੀ ਭਾਜਪਾ ਗਠਜੋੜ ਦੇ ਟੁੱਟਣ ਕਾਰਨ ਭਾਜਪਾ ਨੂੰ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਹੀ ਚੋਣਾਂ ਵਿੱਚ ਖੜਾ ਕਰਨਾ ਪਿਆ।
ਇਨ੍ਹਾਂ ਚੋਣਾਂ ਨੂੰ 14 ਫਰਵਰੀ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਸੀ। ਜਿੱਥੇ ਸੂਬੇ ਅੰਦਰ ਕਈ ਜਗ੍ਹਾ ਤੇ ਸ਼ਾਂਤ ਮਈ ਢੰਗ ਨਾਲ ਨੇਪਰੇ ਚੜ੍ਹੀਆਂ ਹਨ। ਉੱਥੇ ਹੀ ਕਈ ਜਗਾਹ ਝ-ੜ-ਪਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥਾ ਉੱਪਰ ਬਹੁਤ ਘੱਟ ਗਿਣਤੀ ਦੇਖੀ ਗਈ। ਕਿਉਂਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਲੋਕਾਂ ਵੱਲੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲਗਾ ਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਇੱਥੇ ਦੁਬਾਰਾ ਵੋਟਾਂ ਪਵਾਉਣ ਬਾਰੇ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।
ਪੰਜਾਬ ਚੋਣ ਕਮਿਸ਼ਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ ਪਾਤੜਾ ਅਤੇ ਸਮਾਣਾ ਦੇ 3 ਬੂਥਾ ਤੋ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਉਂਕਿ ਵਾਰਡ ਨੰਬਰ 8 ਦੇ ਬੂਥ ਨੰਬਰ 11 ਵਿੱਚ ਵੋਟਾਂ ਦੌਰਾਨ ਏ ਵੀ ਐਮ ਮਸ਼ੀਨਾਂ ਵਿਚ ਨੁਕਸਾਨ ਹੋਣ ਸਬੰਧੀ ਸੂਚਨਾ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਰਾਜ ਚੋਣ ਕਮਿਸ਼ਨਰ ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਪਾਤੜਾ ਦੇ ਰਿਟਰਨਿੰਗ ਅਫ਼ਸਰ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ। ਇਸ ਤਰਾਂ ਹੀ ਦੂਜੇ ਬੂਥ ਦੀ ਜਾਣਕਾਰੀ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਦੇ ਰਿਟਰਨਿਗ ਅਫਸਰ ਵੱਲੋਂ ਦਿੱਤੀ ਗਈ ਸੀ।
ਉਨ੍ਹਾਂ ਨੇ ਵੀ ਸਮਾਣਾ ਹਲਕੇ ਦੇ ਵਾਰਡ ਨੰਬਰ 11 , ਦੇ ਬੂਥ ਨੰਬਰ 22 ਅਤੇ 23 ਵਿੱਚ ਇਹ ਵੀ ਮਸ਼ੀਨ ਵਿਚ ਹੋਏ ਨੁ-ਕ-ਸਾ-ਨ ਸਬੰਧੀ ਜਾਣਕਾਰੀ ਦਿੱਤੀ ਸੀ। ਇਨ੍ਹਾਂ ਦੋਹਾਂ ਜਗ੍ਹਾ ਉਪਰ ਏ ਵੀ ਐਮ ਮਸ਼ੀਨਾਂ ਵਿਚ ਆਈ ਸ-ਮੱ-ਸਿ-ਆ ਕਾਰਨ ਹੀ ਦੋਹਾਂ ਬੂਥ ਉੱਪਰ ਦੁਬਾਰਾ ਤੋਂ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ ਹੁਣ ਜਾਰੀ ਕੀਤੇ ਗਏ ਹੁਕਮ ਅਨੁਸਾਰ 16 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈਆਂ ਜਾਣਗੀਆਂ। 14 ਫਰਵਰੀ ਅਤੇ 16 ਫਰਵਰੀ ਦੀਆਂ ਇਨ੍ਹਾਂ ਚੋਣਾਂ ਦੇ ਨਤੀਜੇ 17 ਫਰਵਰੀ 2021 ਨੂੰ ਸਾਹਮਣੇ ਆਉਣਗੇ। ਉਸ ਦਿਨ ਇਨ੍ਹਾਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
Previous Postਹੋ ਜਾਵੋ ਸਾਵਧਾਨ : SBI ਨੇ ਜਾਰੀ ਕੀਤਾ ਇਹ ਵੱਡਾ ਅਲਰਟ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ,ਹੋਇਆ ਮੌਤ ਦਾ ਤਾਂਡਵ ਛਾਇਆ ਇਲਾਕੇ ਚ ਸੋਗ