ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਮੌਸਮ ਵਿੱਚ ਭਾਰੀ ਤਾਪਮਾਨ ਦੇ ਵਾਧੇ ਕਾਰਨ ਜਿੱਥੇ ਲੋਕਾਂ ਵਿੱਚ ਗਰਮੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਸੀ ਉਥੇ ਹੀ ਬਿਜਲੀ ਦੇ ਲੱਗਣ ਵਾਲੇ ਭਾਰੀ ਕੱਟਾ ਨੇ ਵੀ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਲੋਕਾਂ ਵਲੋ ਬੇਸਬਰੀ ਨਾਲ ਬਰਸਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਜੋ ਇਸ ਗਰਮੀ ਤੋਂ ਰਾਹਤ ਮਿਲ ਸਕੇ। ਹੁਣ ਪਿਛਲੇ ਕੁਝ ਦਿਨਾਂ ਤੋਂ ਹੋਣਵਾਲੀ ਬਰਸਾਤ ਨੇ ਪੰਜਾਬ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਲਿਆਉਂਦੀ ਹੈ। ਹੋਣ ਵਾਲੀ ਇਸ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਹੋਣ ਵਾਲੀ ਬਰਸਾਤ ਫ਼ਸਲਾਂ ਲਈ ਲਾਹੇਵੰਦ ਹੈ।
ਬਰਸਾਤ ਦੇ ਹੋਣ ਨਾਲ ਬਿਜਲੀ ਦੇ ਲੱਗਣ ਵਾਲੇ ਕੱਟਾ ਵਿਚ ਵੀ ਕਮੀ ਆਈ ਹੈ। ਹੁਣ ਪੰਜਾਬ ਵਿੱਚ ਅਸਮਾਨੀ ਬਿਜਲੀ ਨੇ ਵਰਾਇਆ ਕਹਿਰ , ਜਿਸ ਨਾਲ ਇੱਥੇ ਸੋਗ ਦੀ ਲਹਿਰ ਫੈਲ ਗਈ ਹੈ। ਦੋ ਦਿਨਾਂ ਤੋਂ ਪੰਜਾਬ ਅੰਦਰ ਹੋਣ ਵਾਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ ਉਥੇ ਹੀ ਕਈ ਜਗ੍ਹਾ ਤੇ ਮੀਂਹ ਅਤੇ ਅਸਮਾਨੀ ਬਿਜਲੀ ਦੇ ਕਾਰਨ ਕਈ ਘਟਨਾਵਾਂ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋਣ ਵਾਲੀ ਬਰਸਾਤ ਨਾਲ ਜਿੱਥੇ ਫ਼ਸਲਾਂ ਨੂੰ ਭਾਰੀ ਰਾਹਤ ਮਿਲੀ ਹੈ।
ਉੱਥੇ ਹੀ ਪਟਿਆਲੇ ਤੋਂ ਇਕ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ। ਪੰਜਾਬ ’ਚ ਮਾਨਸੂਨ ਆਉਣ ਕਾਰਨ ਆਸਮਾਨ ’ਚ ਸੰਘਣੇ ਬੱਦਲ ਛਾਏ ਹੋਏ ਹਨ। ਇਸੇ ਦੌਰਾਨ ਬਰਸਾਤਾਂ ’ਚ ਖ਼ਰਾਬ ਮੌਸਮ ਕਾਰਨ ਆਸਮਾਨੀ ਬਿਜਲੀ ਡਿੱਗਣ ਨਾਲ ਖੇਤ ’ਚ ਕੰਮ ਕਰਨ ਲਈ ਜਾ ਰਹੇ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਟਿਆਲਾ ਨੇੜਲੇ ਪਿੰਡ ਫਤਿਹਪੁਰ ਦਾ ਕਿਸਾਨ ਮੁਖਤਿਆਰ ਸਿੰਘ ਪੁੱਤਰ ਰਜਿੰਦਰ ਸਿੰਘ ਆਪਣੇ ਖੇਤਾਂ ਵਿਚ ਸਵੇਰੇ 10 ਵਜੇ ਕੰਮ ਲਈ ਜਾ ਰਿਹਾ ਸੀ। ਉਸ ਸਮੇਂ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।
ਕਿਉਕਿ ਕੰਮ ਤੇ ਜਾਂਦੇ ਸਮੇਂ ਹੀ ਆਸਮਾਨੀ ਬਿਜਲੀ ਅਚਾਨਕ ਉਸ ਕਿਸਾਨ ’ਤੇ ਜਾ ਡਿੱਗੀ, ਜਿਸ ਕਾਰਨ ਉਸ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਮਹੀਨੇ ਦੇ ਵਿੱਚ ਕਈ ਜਗ੍ਹਾ ਉਪਰ ਆਸਮਾਨੀ ਬਿਜਲੀ ਪੈਣ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਚੁੱਕੀਆਂ ਹਨ।
Previous Postਪੰਜਾਬ: ਨਹਾਉਣ ਤੋਂ ਬਾਅਦ ਮੁੰਡੇ ਨੂੰ ਮੌਤ ਨੇ ਇੰਝ ਘੇਰਾ ਪਾ ਗਿਆ , ਸਾਰੇ ਇਲਾਕੇ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਭਾਰੀ ਮੀਂਹ ਨੇ ਇਥੇ ਮਚਾਈ ਤਬਾਹੀ ਲੱਗੇ ਲਾਸ਼ਾਂ ਦੇ ਢੇਰ , ਛਾਈ ਇਲਾਕੇ ਚ ਸੋਗ ਦੀ ਲਹਿਰ