ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਖੇਤੀ ਅੰਦੋਲਨ ਦੇ ਵਿਚੋਂ ਰੋਜ਼ਾਨਾ ਹੀ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਪਰ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਇਕ ਵਾਰ ਮੁੜ ਤੋਂ ਇਸ ਮਸਲੇ ਉੱਪਰ ਘਿਰਦੀ ਜਾ ਰਹੀ ਹੈ। ਭਾਜਪਾ ਸਰਕਾਰ ਦਾ ਪੱਖ ਇਸ ਮਸਲੇ ਦੇ ਵਿੱਚ ਡਿ-ਗ-ਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਕਿਸਾਨਾਂ ਦੀ ਗਿਣਤੀ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਵਧੀ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਹੁਣ ਵੱਡੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਵੇਗਾ।
ਖੇਤਰੀ ਪੱਧਰ ਉੱਪਰ ਵੱਖ ਵੱਖ ਪੰਚਾਇਤਾਂ ਵੱਲੋਂ ਖੇਤੀ ਅੰਦੋਲਨ ਨਾਲ ਸਬੰਧਤ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਇਸੇ ਦੌਰਾਨ ਹੀ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਵਿੱਚ ਵੀ ਇੱਕ ਪੰਚਾਇਤ ਦਾ ਆ-ਯੋ-ਜ-ਨ ਕੀਤਾ। ਜਿੱਥੇ ਫਤਿਹਾਬਾਦ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਬਲਵਾਨ ਸਿੰਘ ਦੌਲਤ ਪੁਰੀਆ ਨੇ ਭਾਜਪਾ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਬੀ ਜੇ ਪੀ ਛੱਡਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਅਜੋਕਾ ਸਮਾਂ ਕਿਸਾਨੀ ਅਤੇ ਭਾਈ ਚਾਰਕ ਸਾਂਝ ਨੂੰ ਬਚਾਉਣ ਦਾ ਹੈ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਮੈਂ ਆਪਣੇ ਭਾਜਪਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਅਤੇ ਹੁਣ ਤੋਂ ਮੈਂ ਇਸ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਹੀ ਕੰਮ ਕਰਾਂਗਾ। ਇਸ ਦੌਰਾਨ ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤ ਪੁਰੀਆ ਨੇ ਆਪਣੀ ਕਾਰ ਉਪਰ ਲੱਗਾ ਹੋਇਆ ਭਾਜਪਾ ਦਾ ਝੰਡਾ ਥੱਲੇ ਸੁੱ-ਟ ਦਿੱਤਾ । ਇਸ ਮਗਰੋਂ ਉਨ੍ਹਾਂ ਨੇ ਆਪਣੀ ਗੱਡੀ ਉਪਰ ਕਿਸਾਨੀ ਦਾ ਝੰਡਾ ਫ-ਹਿ-ਰਾ-ਇ-ਆ।
ਇਸੇ ਦੌਰਾਨ ਹੋਰ ਗੱਲ ਬਾਤ ਕਰਦੇ ਹੋਏ ਬਲਵਾਨ ਸਿੰਘ ਦੌਲਤ ਪੁਰੀਆ ਨੇ ਆਖਿਆ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨ ਕਿਸਾਨੀ ਵਿਰੁੱਧ ਹਨ। ਜਿਸ ਸਮੇਂ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਹੋਣਾ ਚਾਹੀਦਾ ਹੈ ਉਹ ਇਸ ਸਮੇਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸੜਕਾਂ ਉਪਰ ਬੈਠਣ ਲਈ ਮਜ਼ਬੂਰ ਹਨ। ਭਾਜਪਾ ਪਾਰਟੀ ਤੋਂ ਅਸਤੀਫਾ ਦੇਣ ਦੇ ਨਾਲ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਇੱਕ ਰਣਨੀਤੀ ਦੇ ਤਹਿਤ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ ਹੋਣਗੇ ਇਸ ਦੌਰਾਨ ਪਿੰਡ ਦੇ ਹਰ ਮੈਂਬਰ ਦੀ ਮੌਜੂਦਗੀ ਨੂੰ ਪੱਕਾ ਕੀਤਾ ਜਾਵੇਗਾ।
Previous Postਮੁੰਡਿਆਂ ਨੇ ਸ਼ੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਈ ਅਜਿਹੀ ਪੋਸਟ ਲੋਕ ਲਾਈਨਾਂ ਬੰਨ ਬੰਨ ਆ ਗਏ ਮਦਦ ਲਈ
Next Postਟਿਕਰੀ ਬਾਡਰ ਤੇ ਨੌਜਵਾਨ ਕਿਸਾਨ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ – ਤਾਜਾ ਵੱਡੀ ਖਬਰ