ਹੁਣੇ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਈ ਵੱਡੀ ਖਬਰ – ਆਖੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਹਰ ਸਾਲ ਕਈ ਤਰ੍ਹਾਂ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਦੇ ਵਿੱਚ ਫੇਰ ਬਦਲ ਵੀ ਕੀਤੇ ਜਾਂਦੇ ਹਨ। ਇਹ ਸਾਰਾ ਕੁਝ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਕੀਤਾ ਜਾਂਦਾ ਹੈ। ਇਸ ਸਾਰੇ ਵਰਤਾਰੇ ਦੌਰਾਨ ਇੱਕ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਇਸ ਨਾਲ ਦੇਸ਼ ਵਾਸੀਆਂ ਉੱਪਰ ਕਿਸੇ ਕਿਸਮ ਦਾ ਬੋਝ ਨਾ ਵਧੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਵਿੱਤੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਪਰੋਕਤ ਸਾਰੀਆਂ ਚੀਜ਼ਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੇਂਦਰ ਸਰਕਾਰ ਵੱਲੋਂ ਹਰ ਸਾਲ ਬਜਟ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ।

ਇਸ ਵਾਰ ਦੇ ਬਜਟ ਦੀ ਸ਼ੁਰੂਆਤ 29 ਜਨਵਰੀ ਤੋਂ ਕੀਤੀ ਜਾ ਰਹੀ ਹੈ। ਜਿਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਸੰਬੋਧਨ ਹੁੰਦੇ ਹੋਏ ਕੁਝ ਗੱਲਾਂ ਕਹੀਆਂ ਹਨ। ਇਸ ਸਾਲ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਅਪੀਲ ਕਰਦੇ ਹੋਏ ਸਹਿਯੋਗ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਭਰੋਸਾ ਦਿਵਾਉਂਦੇ ਹੋਏ ਆਖਿਆ ਕਿ ਸਰਕਾਰ ਹਰ ਤਰਾਂ ਦੇ ਮੁੱਦਿਆਂ ਉਪਰ ਵਿਚਾਰ-ਚਰਚਾ ਕਰਨ ਦੇ ਲਈ ਤਿਆਰ ਹੈ।

ਦੇਸ਼ ਦੀ ਤਰੱਕੀ ਦੇ ਲਈ ਇਹ ਦਹਾਕਾ ਬਹੁਤ ਹੀ ਅਹਿਮ ਹੈ‌। ਜਿਸ ਤਰ੍ਹਾਂ ਪਿਛਲੇ ਸਾਲ ਦੇਸ਼ ਨੂੰ ਮਿੰਨੀ ਬਜਟ ਮਿਲੇ ਸਨ ਓਸੇ ਅਧੀਨ ਹੀ ਇਸ ਸਾਲ ਦੇ ਬਜਟ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਲਏ ਗਏ ਸੰਕਲਪ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਇਹ ਇੱਕ ਸਹੀ ਸਮਾਂ ਹੈ। ਵਿਚਾਰਾਂ ਨੂੰ ਲੈ ਕੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਬਜਟ ਸੈਸ਼ਨ ਵਿਚ

ਹਰ ਤਰ੍ਹਾਂ ਦੇ ਵਿਚਾਰ ਪੇਸ਼ ਹੋਣੇ ਚਾਹੀਦੇ ਹਨ ਤਾਂ ਜੋ ਦੇਸ਼ ਵਿਚੋਂ ਵਿੱਤੀ ਸੰਕਟ ਨੂੰ ਦੂਰ ਕੀਤਾ ਜਾ ਸਕੇ। ਦੇਸ਼ ਦੇ ਲੋਕ ਸਾਨੂੰ ਇੱਕ ਯਕੀਨ ਅਤੇ ਉਮੀਦ ਦੇ ਨਾਲ ਸੰਸਦ ਵਿੱਚ ਭੇਜਦੇ ਹਨ ਤਾਂ ਜੋ ਅਸੀਂ ਲੋਕਤੰਤਰ ਦੀ ਮਰਿਆਦਾ ਹੇਠ ਦੇਸ਼ ਵਾਸੀਆਂ ਦੀਆਂ ਆਸਾਂ ਨੂੰ ਪੂਰੀਆਂ ਕਰ ਸਕੀਏ‌। ਦੇਸ਼ ਵਿੱਚ ਇਸ ਸਾਲ ਦਾ ਬਜਟ ਵੀ ਮਿੰਨੀ ਬਜਟ ਸੈਸ਼ਨ ਦਾ ਹਿੱਸਾ ਰਹੇਗਾ।