ਦੇਸ਼ ਭਰ ਤੋਂ ਸੰਗਤਾਂ ਡੇਰਾ ਬਿਆਸ ਵਿਖੇ ਪੁੱਜਦੀਆਂ ਹਨ । ਸਮੇਂ ਸਮੇਂ ਤੇ ਡੇਰੇ ਦੇ ਵੱਲੋਂ ਇਹਨਾਂ ਸੰਗਤਾਂ ਦੇ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ।ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਹਨ ਤੇ ਡੇਰਾ ਮੁਖੀ ਦੇ ਸਤਿਸੰਗ ਵਿਚ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ। ਇਸੀ ਵਿਚਾਲੇ ਹੁਣ ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਵੱਡਾ ਐਲਾਨ ਹੋ ਚੁੱਕਿਆ । ਦਸਦਿਆਂ ਡੇਰਾ ਬਿਆਸ ਵਲੋਂ ਡੇਰੇ ਵਿਚ VIP ਕਲਚਰ ਖ਼ਤਮ ਕਰ ਦਿੱਤਾ ਗਿਆ । ਸੂਤਰਾਂ ਦੇ ਹਵਾਲੇ ਤੋਂ ਇਹ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਤਿਸੰਗ ਦੌਰਾਨ ਵੀ. ਆਈ. ਪੀ. ਪਾਸ ਹੁੰਦੇ ਸਨ, ਜਿਸ ਕਾਰਨ ਕਈ ਲੋਕ ਇਸਦਾ ਵਿਰੋਧ ਵੀ ਕਰਦੇ ਸਨ । ਜਿਸ ਕਾਰਨ ਹੁਣ ਡੇਰਾ ਮੁਖੀ ਵਲੋਂ ਵੀ. ਆਈ. ਪੀ. ਕਲਚਰ ਨੂੰ ਖ਼ਤਮ ਕਰ ਦਿੱਤਾ ਗਿਆ । ਡੇਰੇ ਮੁਤਾਬਕ ਜਿੱਥੇ ਪਹਿਲਾਂ ਵੀ. ਆਈ. ਪੀ. ਆ ਕੇ ਬੈਠਦੇ ਸਨ, ਹੁਣ ਕੋਈ ਵੀ. ਆਈ. ਪੀ. ਨਹੀਂ ਹੋਵੇਗਾ , ਤੇ ਸਾਰੀ ਸੰਗਤ ਇਕ ਸਮਾਨ ਹੋਵੇਗੀ । ਸੂਤਰ ਦੱਸਦੇ ਹਨ ਕਿ ਡੇਰੇ ਵਿਚ ਪਹਿਲਾਂ ਇਕ ਵੀ. ਆਈ. ਪੀ. ਪਾਸ ਵੀ ਜਾਰੀ ਕੀਤਾ ਜਾਂਦਾ ਸੀ । ਜਿਸ ਨੂੰ ਹੁਣ ਡੇਰਾ ਮੁਖੀ ਵਲੋਂ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਸੋ ਅਹਿਮ ਤੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਡੇਰੇ ਅੰਦਰ ਜਿਹੜਾ ਵੀਆਈਪੀ ਕਲਚਰ ਚੱਲ ਰਿਹਾ ਸੀ ਉਸਨੂੰ ਹੁਣ ਖਤਮ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ । ਹਾਲਾਂਕਿ ਬਹੁਤ ਸਾਰੀਆਂ ਸੰਗਤਾਂ ਦੇ ਵੱਲੋਂ ਇਸ ਗੱਲ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਡੇਰੇ ਦੇ ਇਸ ਐਲਾਨ ਤੋਂ ਬਾਅਦ ਹੁਣ ਸੰਗਤਾਂ ਦੇ ਵਿੱਚੋਂ ਖੁਸ਼ੀ ਤੇ ਉਤਸਾਹ ਵੀ ਲੋਕਾਂ ਨੂੰ ਮਿਲ ਰਿਹਾ ਹੈ।