ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਘਾਟਾ ਪੂਰੀ ਉਮਰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਸਾਲ ਦੇ ਵਿੱਚ ਆਈ ਹੋਈ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਨੇ ਹੁਣ ਤੱਕ ਲੱਖਾਂ ਲੋਕਾਂ ਨੂੰ ਸਾਡੇ ਕੋਲੋਂ ਦੂਰ ਕਰ ਦਿੱਤਾ ਹੈ। ਹੁਣ ਤੱਕ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੀਆਂ ਹਨ। ਇਸੇ ਦੌਰਾਨ ਹੀ ਇਕ ਹੋਰ ਬੇਹੱਦ ਦੁੱਖ ਭਰੀ ਖਬਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵਿਚ ਬੀਤੇ ਲੰਮੇਂ ਸਮੇਂ ਤੋਂ ਜੁੜੇ ਹੋਏ ਸੀਨੀਅਰ ਲੀਡਰ ਮੋਤੀਲਾਲ ਵੋਹਰਾ ਦੀ ਮੌਤ ਹੋ ਗਈ।
ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਆਹੁਦਿਆਂ ਉੱਤੇ ਰਹਿੰਦੇ ਹੋਏ ਇਨ੍ਹਾਂ ਨੇ ਕਈ ਵਾਰੀ ਦੇਸ਼ ਦੀ ਸੇਵਾ ਕੀਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਮੋਤੀ ਲਾਲ ਵੋਹਰਾ ਦਾ ਦਿਹਾਂਤ ਅੱਜ ਸੋਮਵਾਰ ਨੂੰ ਹੋਇਆ। ਉਹ 93 ਸਾਲ ਦੇ ਸਨ ਅਤੇ ਦਿੱਲੀ ਦੇ ਫੋਰਟਿਸ ਐਸਕਾਰਟਸ ਹਸਪਤਾਲ ਵਿੱਚ ਦਾਖ਼ਲ ਸਨ। ਆਪਣੀ 93 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੋ ਵਾਰ ਮੱਧ ਪ੍ਰਦੇਸ਼ ਸੂਬੇ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਬਾ ਵਾਸੀਆਂ ਦੀ ਸੇਵਾ ਵਾਸਤੇ ਕਈ ਅਹਿਮ ਫ਼ੈਸਲੇ ਲਏ।
ਇਸ ਤੋਂ ਇਲਾਵਾ ਮੋਤੀ ਲਾਲ ਵੋਹਰਾ ਕਾਂਗਰਸ ਪਾਰਟੀ ਦੇ ਵਿਚ 17 ਸਾਲ ਤੱਕ ਕੋਸ਼ ਪ੍ਰਧਾਨ ਵੀ ਰਹੇ। ਇਸੇ ਸਾਲ ਦੇ ਅਪ੍ਰੈਲ ਮਹੀਨੇ ਤੱਕ ਛੱਤੀਸਗੜ੍ਹ ਤੋਂ ਉਹ ਰਾਜ ਸਭਾ ਦੇ ਮੈਂਬਰ ਵੀ ਸਨ। ਬੀਤੇ ਕੱਲ੍ਹ 20 ਦਸੰਬਰ ਨੂੰ ਉਨ੍ਹਾਂ ਨੇ ਆਪਣਾ 93ਵਾਂ ਜਨਮ ਦਿਨ ਵੀ ਮਨਾਇਆ ਸੀ। ਜ਼ਿਕਰ ਯੋਗ ਹੈ ਕਿ ਮੋਤੀਲਾਲ ਵੋਹਰਾ ਅਕਤੂਬਰ ਮਹੀਨੇ ਦੇ ਵਿਚ ਕੋਰੋਨਾ ਸੰਕ੍ਰਮਿਤ ਪਾਏ ਗਏ ਸਨ ਜਿੱਥੇ ਉਹ 16 ਦਸੰਬਰ ਨੂੰ ਸਿਹਤ ਯਾਬ ਹੋ ਕੇ ਘਰ ਵਾਪਸ ਪਰਤ ਆਏ ਸਨ।
ਹੁਣ 19 ਦਸੰਬਰ ਤੋਂ ਉਨ੍ਹਾਂ ਨੂੰ ਸਾਹ ਵਿੱਚ ਦਿੱਕਤ ਮਹਿਸੂਸ ਹੋਣ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਅੱਜ ਸੋਮਵਾਰ ਨੂੰ ਮੌਤ ਹੋ ਗਈ। ਕਾਂਗਰਸ ਪਾਰਟੀ ਦੇ ਮਸ਼ਹੂਰ ਲੀਡਰ ਮੋਤੀਲਾਲ ਵੋਹਰਾ ਦੀ ਹੋਈ ਇਸ ਮੌਤ ਕਾਰਨ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਵੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਟਵੀਟ ਕੀਤਾ।
Previous Postਮੋਦੀ ਸਰਕਾਰ ਦੀ ਵੱਧ ਗਈ ਚਿੰਤਾ ਕਿਸਾਨਾਂ ਦੀ ਹੋ ਗਈ ਚੜਾਈ , ਹੁਣ ਆ ਗਈ ਇਹ ਵੱਡੀ ਬਿਲਕੁਲ ਤਾਜਾ ਖਬਰ
Next Postਅੱਜ ਰਾਤ 12 ਵਜੇ ਤੋਂ 31 ਦਸੰਬਰ ਤੱਕ ਸਰਕਾਰ ਨੇ ਅਚਾਨਕ ਇੰਡੀਆ ਚ ਲਗਾਤੀ ਇਹ ਪਾਬੰਦੀ