ਹੁਣੇ ਹੁਣੇ ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ AP ਢਿੱਲੋਂ ਦੇ ਘਰ ਚਲੀਆਂ ਤਾਬੜਤੋੜ ਗੋਲੀਆਂ

ਆਈ ਤਾਜਾ ਵੱਡੀ ਖਬਰ

ਏਪੀ ਢਿੱਲੋ ਜਿਸਨੇ ਪੰਜਾਬੀ ਮਿਊਜਿਕ ਇੰਡਸਟਰੀ ਦੇ ਵਿੱਚ ਵੱਡਾ ਨਾਮ ਕਮਾਇਆ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ l ਇਸੇ ਵਿਚਾਲੇ ਇੱਕ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਪਈ ਹੈ, ਕਿ ਢਿੱਲੋ ਦੇ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚੱਲੀਆਂ ਹਨ। ਦਰਅਸਲ ਏਪੀ ਢਿੱਲੋਂ ਨੇ ਪੰਜਾਬੀ ਗਾਇਕੀ/ਰੈਪਿੰਗ ਕਰਦੇ ਹੋਏ ਕਾਫੀ ਪ੍ਰਸਿੱਧੀ ਹਾਸਲ ਕੀਤੀ l ਬੇਸ਼ੱਕ ਢਿੱਲੋਂ ਦਾ ਜਨਮ ਪੰਜਾਬ ‘ਚ ਹੋਇਆ ਹੈ, ਪਰ ਹੁਣ ਕੈਨੇਡਾ ‘ਚ ਰਹਿੰਦਾ ਹੈ ਤੇ ਕੈਨੇਡਾ ‘ਚ ਉਨ੍ਹਾਂ ਦੇ ਘਰ ਦੇ ਬਾਹਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਕਿਉਂਕਿ ਕਨੇਡਾ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਹਨ।

ਕੈਨੇਡਾ ਦੇ ਵੈਨਕੂਵਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਅੱਜ ਭਾਰੀ ਗੋਲੀਬਾਰੀ ਹੋਈ, ਜਿਸ ਕਾਰਨ ਹੁਣ ਪੂਰਾ ਦਾ ਪੂਰਾ ਪਰਿਵਾਰ ਸਹਿਮ ਦੇ ਮਾਹੌਲ ਦੇ ਵਿੱਚ ਹੈ। ਉਥੇ ਹੀ ਗੋਲੀਬਾਰੀ ਦੀ ਇਹ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਜ ਤੜਕੇ ਕੁਝ ਗੈਂਗਸਟਰ ਢਿੱਲੋਂ ਦੇ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਉਨਾਂ ਦੇ ਘਰ ਦਾ ਦਰਵਾਜ਼ਾ ਤੇ ਕੰਦ ਬੁਰੀ ਤਰ੍ਹਾਂ ਨੁਕਸਾਨੇ ਗਏ, ਪਰ ਗਨੀਮਤ ਰਹੀ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਹੈ ਨਹੀਂ ਹੋ ਸਕਿਆ ਪਰ ਹਾਲੇ ਤੱਕ ਇਸ ਘਟਨਾ ਦੀ ਜਿੰਮੇਵਾਰੀ ਕਿਸੇ ਦੇ ਵੱਲੋਂ ਵੀ ਨਹੀਂ ਲਈ ਗਈ l ਦੂਜੇ ਪਾਸੇ ਗੋਲਡੀ ਬਰਾੜ ਦੇ ਗਰੋਹ ਵੱਲੋਂ ਢਿੱਲੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਗੋਲਡੀ ਗੈਂਗ ਨੇ ਇਸ ਤੋਂ ਪਹਿਲਾਂ ਵੀ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਪਰ ਹਾਲੇ ਤੱਕ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੈ ਤੇ ਨਾ ਹੀ ਸਾਡਾ ਚੈਨਲ ਇਸ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਪੁਸ਼ਟੀ ਕਰਦਾ ਹੈ। ਪਰ ਹੁਣ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਏਪੀ ਢਿੱਲੋ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਏਪੀ ਢਿੱਲੋ ਦੇ ਵੱਲੋਂ ਇਸ ਸਬੰਧੀ ਕਿਸੇ ਪ੍ਰਕਾਰ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।