ਆਈ ਤਾਜਾ ਵੱਡੀ ਖਬਰ
ਸਰੀਰਕ ਤੰਦਰੁਸਤੀ ਵਾਸਤੇ ਕਈ ਤਰ੍ਹਾਂ ਦੇ ਕਾਰਕ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਦੇ ਵਿੱਚ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਤੋਂ ਲੈ ਕੇ ਉੱਠਣ, ਬੈਠਣ, ਸੌਣ ਅਤੇ ਹੋਰ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਸਰੀਰਕ ਕੰਮ ਕਾਜ ਸ਼ਾਮਿਲ ਹੁੰਦੇ ਹਨ। ਪਰ ਖੇਡਾਂ ਸਾਡੀ ਜ਼ਿੰਦਗੀ ਦਾ ਇਕ ਅਜਿਹਾ ਅਹਿਮ ਅੰਗ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਸਾਡੇ ਮਨ ਨੂੰ ਵੀ ਸਿਹਤਮੰਦ ਰੱਖਦੀਆਂ ਹਨ। ਵਿਸ਼ਵ ਦੇ ਵਿਚ ਬਹੁਤ ਸਾਰੀਆਂ ਖੇਡਾਂ ਹਨ ਜੋ ਮਨ ਪ੍ਰਚਾਵੇ ਦੇ ਨਾਲ ਚੰਗੀ ਸਿਹਤ ਵੀ ਬਖ਼ਸ਼ਦੀਆਂ ਹਨ।
ਇਨ੍ਹਾਂ ਦੇ ਵਿੱਚੋਂ ਹੀ ਕ੍ਰਿਕਟ ਖੇਡ ਨੂੰ ਵੀ ਦੁਨੀਆਂ ਦੀ ਬਹੁਤਾਤ ਗਿਣਤੀ ਵਿਚ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਪਰ ਇਸ ਸਮੇਂ ਇਕ ਦੁਖਦਾਈ ਖ਼ਬਰ ਕ੍ਰਿਕਟ ਜਗਤ ਵਿੱਚੋਂ ਸੁਣਨ ਨੂੰ ਆ ਰਹੀ ਹੈ ਜਿੱਥੇ ਆਸਟ੍ਰੇਲੀਆ ਦੇ ਮਹਾਨ ਸਾਬਕਾ ਟੈਸਟ ਸਲਾਮੀ ਬੱਲੇਬਾਜ ਕੋਲਿਨ ਮੈਕਡੋਨਾਲਡ ਦਾ 92 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ। ਇਨ੍ਹਾਂ ਦਾ ਨਾਮ ਆਸਟ੍ਰੇਲੀਆਈ ਦੇਸ਼ ਦੇ 191ਵੇਂ ਟੈਸਟ ਕ੍ਰਿਕਟਰ ਦੇ ਰੂਪ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵੱਲੋਂ 47 ਦੇ ਕਰੀਬ ਟੈਸਟ ਮੈਚ ਖੇਡੇ ਸਨ। ਕੋਲਿਨ ਮੈਕਡੋਨਾਲਡ ਨੇ ਆਪਣੇ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ 1952 ਵਿੱਚ ਗਾਬਾ ਵਿਖੇ ਕੀਤੀ ਸੀ।
ਉਨ੍ਹਾਂ ਦਾ ਪਹਿਲਾ ਮੈਚ ਵੈਸਟਇੰਡੀਜ਼ ਦੇ ਖਿਲਾਫ਼ ਸੀ ਜਿਸ ਵਿੱਚ ਉਹ ਰਿਚੀ ਬੈਨੋ ਅਤੇ ਜਾਰਜ ਥਾਮਸ ਦੇ ਨਾਲ ਖੇਡੇ ਸਨ। ਆਪਣੇ ਟੈਸਟ ਕ੍ਰਿਕਟ ਕਰੀਅਰ ਦੇ ਵਿਚ ਕੋਲਿਨ ਮੈਕਡੋਨਾਲਡ ਨੇ ਕੁੱਲ 5 ਸੈਂਕੜੇ ਲਗਾਉਂਦੇ ਹੋਏ 39.32 ਦੀ ਔਸਤ ਨਾਲ 47 ਟੈਸਟ ਮੈਚਾਂ ਵਿਚ 3,107 ਦੌੜਾਂ ਬਣਾਈਆਂ ਸਨ। ਕੋਲਿਨ ਮੈਕਡੋਨਾਲਡ ਵਿਕਟੋਰੀਆ ਅਤੇ ਆਸਟ੍ਰੇਲੀਆ ਦੇ ਮਹਾਨ ਖਿਡਾਰੀ ਸਨ ਜੋ ਤੇਜ਼ ਅਤੇ ਸਪਿੰਨਰ ਗੇਂਦਬਾਜ਼ਾਂ ਦੇ ਖਿਲਾਫ ਬੇਖ਼ੌਫ਼ ਹੋ ਕੇ ਖੇਡਦੇ ਸਨ। ਉਨ੍ਹਾਂ ਨੇ ਇੰਗਲੈਂਡ, ਦੱਖਣੀ ਅਫਰੀਕਾ, ਭਾਰਤ ਅਤੇ ਪਾਕਿਸਤਾਨ ਦੇ ਦੌਰੇ ਉੱਪਰ ਆਪਣੇ ਬੱਲੇਬਾਜ਼ੀ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਸੀ।
ਉੱਧਰ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੋਰਡ ਦੇ ਸੀਈਓ ਵਸੀਮ ਖ਼ਾਨ ਨੇ ਪੁਸ਼ਟੀ ਕਰਦੇ ਹੋਏ ਆਖਿਆ ਹੈ ਕਿ ਬੋਰਡ ਦੀ ਕ੍ਰਿਕਟ ਕਮੇਟੀ ਨੂੰ ਇਹ ਅਧਿਕਾਰ ਹੈ ਕਿ ਉਹ ਮੁੱਖ ਕੋਚ ਮਿਸਬਾਹ ਉਲ ਹੱਕ ਅਤੇ ਕੋਚਿੰਗ ਟੀਮ ਦੇ ਹੋਰ ਮੈਂਬਰਾਂ ਨੂੰ ਹਟਾ ਸਕਦੀ ਹੈ। ਹਾਲ ਹੀ ਵਿਚ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਅਤੇ ਮਿਸਬਾਹ ਉਲ ਹੱਕ ਤੇ ਗੇਂਦਬਾਜ਼ੀ ਕੋਚ ਵੱਕਾਰ ਯੂਨਿਸ ਦੇ ਨਾਲ ਮੰਗਲਵਾਰ ਨੂੰ ਲਾਹੌਰ ਵਿਖੇ ਮੀਟਿੰਗ ਕੀਤੀ ਜਾਣੀ ਹੈ। ਇਸ ਸੰਬੰਧੀ ਵਸੀਮ ਖ਼ਾਨ ਨੇ ਆਖਿਆ ਹੈ ਕਿ ਇਸ ਮੁਲਾਂਕਣ ਤੋਂ ਬਾਅਦ ਹੀ ਉਹ ਕਿਸੇ ਨਤੀਜੇ ਉਪਰ ਪਹੁੰਚਣਗੇ ਅਤੇ ਉਨ੍ਹਾਂ ਇਹ ਵੀ ਆਖਿਆ ਕਿ ਅਜਿਹੇ ਸਮੇਂ ਵਿੱਚ ਸਾਨੂੰ ਅ-ਟ-ਕ-ਲਾਂ ਤੋਂ ਬਚਣ ਦੀ ਜ਼ਰੂਰਤ ਹੈ।
Previous Postਮਸ਼ਹੂਰ ਮਰਹੂਮ ਐਕਟਰ ਸ੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਬਾਰੇ ਆਈ ਇਹ ਵੱਡੀ ਤਾਜਾ ਖਬਰ
Next Postਪੰਜਾਬ: ਮਾਂ ਦੇ ਨਾਲ ਪੁੱਤ ਦੀ ਮੌਤ ਦੇ ਦੂਜੇ ਦਿਨ ਜੋ ਹੋ ਗਿਆ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਸੀ