ਆਈ ਤਾਜ਼ਾ ਵੱਡੀ ਖਬਰ
ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਫ਼ਿਲਮੀ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਜਿਨ੍ਹਾਂ ਦੀਆਂ ਫ਼ਿਲਮਾਂ ਨੂੰ ਲੋਕਾਂ ਵੱਲੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ। ਫ਼ਿਲਮੀ ਖੇਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਫ਼ਿਲਮੀ ਜੋੜੀਆਂ ਹਨ ਜੋ ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਗਈਆਂ ਹਨ। ਫ਼ਿਲਮੀ ਖੇਤਰ ਦੀਆਂ ਇਹ ਸਖਸ਼ੀਅਤਾਂ ਆਏ ਦਿਨ ਹੀ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿੱਚ ਆਏ ਉਥੇ ਹੀ ਹੋਰ ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਦੇ ਨਾਲ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਦਾ ਬਹਾਰ ਕਲਾਕਾਰ ਦਲੀਪ ਕੁਮਾਰ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਹੁਣ ਚੋਟੀ ਦੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਬਾਰੇ ਹਸਪਤਾਲ ਵਿੱਚੋਂ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਦਾਕਾਰ ਦਲੀਪ ਕੁਮਾਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਇਕੱਲੀ ਰਹਿ ਗਈ ਸੀ। ਜਿਸ ਕਾਰਨ ਉਹ ਬਿਮਾਰ ਵੀ ਰਹਿ ਰਹੇ ਸਨ। ਦਲੀਪ ਕੁਮਾਰ ਦੀ ਜਿਥੇ 7 ਜੁਲਾਈ ਨੂੰ 98 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਥੇ ਹੀ 77 ਸਾਲਾ ਪਤਨੀ ਸਾਇਰਾ ਬਾਨੋ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਤੇ ਹਿੰਦੁਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਜਿੱਥੇ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਵੀ ਪਿਛਲੇ ਕਾਫੀ ਸਮੇਂ ਤੋਂ ਹੈ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਸੀ। ਕਾਫੀ ਸਮਾਂ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਬਿਲਕੁਲ ਸਹੀ ਹੋਇਆ ਹੈ। ਉਨ੍ਹਾਂ ਦੇ ਦਿਲ ਦੀ ਜਾਂਚ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਐਂਜੀਓਗ੍ਰਾਮ ਕਰਨ ਵਾਸਤੇ ਵੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਸੀ। ਪਰ ਇਹ ਇਲਾਜ ਕਰਵਾਉਣ ਤੋਂ ਅਭਿਨੇਤਰੀ ਸਾਇਨਾ ਬਾਨੋ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ।
ਹੁਣ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਤੇ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਣ ਤੇ ਉਨ੍ਹਾਂ ਨੂੰ ਦੋ ਦਿਨ ਦੇ ਅੰਦਰ ਅੰਦਰ ਹਸਪਤਾਲ ਤੋਂ ਠੀਕ ਹੋਣ ਤੇ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੀ ਸਿਹਤ ਬਾਰੇ ਹਸਪਤਾਲ ਦੇ ਇਕ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
Previous Postਇੰਡੀਆ ਚ ਹੁਣ ਵਜਿਆ ਇਹ ਖਤਰੇ ਦਾ ਘੁੱਗੂ, ਸਰਕਾਰ ਪਈ ਚਿੰਤਾ ਚ – ਤਾਜਾ ਵੱਡੀ ਖਬਰ
Next Postਕਨੇਡਾ ਸਟੱਡੀ ਕਰਨ ਜਾ ਰਹੀ ਕੁੜੀ ਨਾਲ ਫਲਾਈਟ ਤੋਂ ਕੁਝ ਘੰਟੇ ਪਹਿਲਾਂ ਜੋ ਵਾਪਰਿਆ ਪ੍ਰੀਵਾਰ ਦੇ ਉਡੇ ਹੋਸ਼ ਫਿਰ ਵਾਪਰਿਆ ਅਜਿਹਾ