ਆਈ ਤਾਜਾ ਵੱਡੀ ਖਬਰ
ਇਸ ਰੁਝਾਨ ਭਰੀ ਜ਼ਿੰਦਗੀ ਦੇ ਵਿੱਚ ਇਨਸਾਨ ਕਈ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ। ਜਿਥੇ ਉਸ ਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਦੇ ਹੋਏ ਹੀ ਇਨਸਾਨ ਨੂੰ ਆਪਣੀ ਜਿੰਦਗੀ ਨੂੰ ਜਿਉਣਾ ਪੈਂਦਾ ਹੈ। ਜੇਕਰ ਅਸੀਂ ਇਨ੍ਹਾਂ ਮੁ-ਸ਼-ਕ-ਲਾਂ ਦੇ ਅੱਗੇ ਹਾਰ ਮੰਨ ਲੈਂਦੇ ਹਾਂ ਤਾਂ ਉਹ ਸਮਾਂ ਤੁਹਾਡੀ ਜ਼ਿੰਦਗੀ ਦਾ ਅੰਤਿਮ ਸਮਾਂ ਬਣ ਜਾਂਦਾ ਹੈ। ਪਰ ਜੇਕਰ ਅਸੀਂ ਆਈਆਂ ਹੋਈਆਂ ਇਨ੍ਹਾਂ ਤਮਾਮ ਦਿੱ-ਕ-ਤਾਂ ਨੂੰ ਦੂਰ ਕਰਨ ਦੇ ਲਈ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਅਜੇ ਹਾਰ ਨਹੀਂ ਮੰਨੀ।
ਮੌਜੂਦਾ ਸਮੇਂ ਪੂਰੇ ਵਿਸ਼ਵ ਦੇ ਵਿਚ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਆਪਣਾ ਜ਼ਹਿਰ ਫੈਲਾ ਰਹੀ ਹੈ ਜਿਸ ਤੋਂ ਬਚਾਅ ਵਾਸਤੇ ਵੱਖ-ਵੱਖ ਦੇਸ਼ ਕਈ ਤਰ੍ਹਾਂ ਦੀਆਂ ਤਕਨੀਕਾਂ ਨੂੰ ਅਪਣਾ ਰਹੇ ਹਨ। ਹੁਣ ਕੈਨੇਡਾ ਦੇਸ਼ ਨੇ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਚੌਥੇ ਟੀਕੇ ਨੂੰ ਦੇਸ਼ ਅੰਦਰ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰੋਨਾ ਨਾਲ ਚਲ ਰਹੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੈਨੇਡਾ ਨੇ ਜੌਨਸਨ ਐਂਡ ਜੌਨਸਨ ਵੱਲੋਂ ਕੋਰੋਨਾ ਦੀ ਕਾਟ ਕਰਨ ਲਈ ਬਣਾਈ ਗਈ ਵੈਕਸੀਨ ਨੂੰ ਦੇਸ਼ ਅੰਦਰ ਵਰਤਣ ਲਈ ਇਜਾਜ਼ਤ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਡਰੱਗ ਰੈਗੂਲੇਟਰ ਵੱਲੋਂ ਫਾਈਜ਼ਰ ਅਤੇ ਮਾਡਰਨਾ, ਉਸ ਤੋਂ ਬਾਅਦ ਐਸਟ੍ਰਾਜੇਨੇਕਾ ਅਤੇ ਹੁਣ ਜੌਨਸਨ ਐਂਡ ਜੌਨਸਨ ਵੱਲੋਂ ਤਿਆਰ ਕੀਤੇ ਟੀ-ਕਾ-ਕ-ਰ-ਨ ਨੂੰ ਕੋਰੋਨਾ ਦੇ ਵਿਰੁੱਧ ਲ-ੜਾ-ਈ ਵਿੱਚ ਸ਼ਾਮਲ ਕਰਨ ਦੇ ਲਈ ਆਗਿਆ ਦੇ ਦਿੱਤੀ ਹੈ। ਖਾਸ ਗੱਲ ਹੈ ਕਿ ਜੌਨਸਨ ਐਂਡ ਜੌਨਸਨ ਵੱਲੋਂ ਤਿਆਰ ਕੀਤੇ ਗਏ ਟੀਕੇ ਦੀ ਦੋ ਦੀ ਬਜਾਏ ਸਿਰਫ ਇੱਕ ਖੁਰਾਕ ਹੀ ਇਸ ਬਿ-ਮਾ-ਰੀ ਦਾ ਮੁਕਾਬਲਾ ਕਰਨ ਦੇ ਲਈ ਸਮਰੱਥ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਅੰਦਰ ਟੀਕੇ ਦੀ ਘਾਟ ਦਾ ਸਾਹਮਣਾ ਕਰਨ ਦੌਰਾਨ ਇਕ ਟਵੀਟ ਕਰਦੇ ਹੋਏ ਕਿਹਾ ਕਿ ਇਹ ਚੌਥਾ ਟੀਕਾ ਹੈ ਜਿਸਨੂੰ ਕੈਨੇਡੀਅਨ ਸਿ-ਹ-ਤ ਮਾਹਿਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਖੁਰਾਕਾਂ ਤਿਆਰ ਹਨ ਅਤੇ ਅਸੀਂ ਵਾਇਰਸ ਨਾਲ ਨਜਿੱਠਣ ਤੋਂ ਇਕ ਕਦਮ ਦੂਰ ਹਾਂ। ਮਾਰਚ ਦੇ ਅੰਤ ਤੱਕ ਦੇਸ਼ ਅੰਦਰ ਟੀਕੇ ਦੀਆਂ 65 ਲੱਖ ਖੁਰਾਕਾਂ ਉਪਲਬਧ ਹੋ ਜਾਣਗੀਆਂ।
Previous Postਵਾਪਰਿਆ ਭਿਆਨਕ ਹਾਦਸਾ ਏਨੇ ਮੌਕੇ ਤੇ ਮਰੇ, 33 ਹੋਏ ਜਖਮੀ ,ਛਾਈ ਸੋਗ ਦੀ ਲਹਿਰ
Next Postਪੰਜਾਬ : ਖੇਤਾਂ ਚ ਪਾਣੀ ਲਗਾਉਣ ਗਏ ਕਿਸਾਨ ਨੂੰ ਮਿਲੀ ਏਦਾਂ ਮੌਤ ਦੇਖਣ ਵਾਲਿਆਂ ਦੀ ਕੰਬੀ ਰੂਹ