ਹੁਣੇ ਹੁਣੇ ਏਥੇ ਹੋਇਆ ਹਵਾਈ ਜਹਾਜ ਕਰੇਸ਼ ਹੋਈਆਂ ਮੌਤਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵੱਲੋਂ ਯਾਤਰਾ ਕਰਨ ਲਈ ਜਿੱਥੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹੀ ਯਾਤਰਾ ਵਾਸਤੇ ਕਈ ਰਸਤੇ ਅਪਣਾਏ ਜਾਂਦੇ ਹਨ। ਜਿਨ੍ਹਾਂ ਵਿਚ ਸੜਕੀ, ਰੇਲਵੇ, ਹਵਾਈ ਅਤੇ ਸਮੁੰਦਰੀ ਮਾਰਗ ਸ਼ਾਮਲ ਹੁੰਦੇ ਹਨ। ਜਿਨ੍ਹਾਂ ਵਿਚੋਂ ਯਾਤਰੀਆਂ ਵੱਲੋਂ ਘੱਟ ਸਮੇਂ ਵਿੱਚ ਆਪਣੀ ਯਾਤਰਾ ਪੂਰੀ ਕਰਨ ਵਾਸਤੇ ਅਤੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਹਵਾਈ ਸਫਰ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਸਫ਼ਰ ਨੂੰ ਸੁਰੱਖਿਅਤ ਵੀ ਮੰਨਿਆ ਜਾਂਦਾ ਹੈ ਅਤੇ ਇਨਸਾਨ ਆਪਣੀ ਮੰਜਲ ਤੱਕ ਘੱਟ ਸਮੇਂ ਵਿਚ ਪਹੁੰਚ ਜਾਂਦਾ ਹੈ। ਉਥੇ ਹੀ ਅਜਿਹੇ ਹਵਾਈ ਸਫ਼ਰ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਨਾਲ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਵਾਪਰਨ ਵਾਲੇ ਅਜਿਹੇ ਭਿਆਨਕ ਹਵਾਈ ਹਾਦਸੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਇਨ੍ਹਾਂ ਜਹਾਜ਼ਾਂ ਵਿੱਚ ਸਫਰ ਕਰਨ ਵਾਲੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਇਥੇ ਹਵਾਈ ਹਾਦਸਾ ਹੋਣ ਕਾਰਨ ਕਈ ਮੌਤਾਂ ਹੋਈਆਂ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅਮਰੀਕਾ ਦੇ ਉੱਤਰੀ ਮਿਸ਼ੀਗਨ ਵਿੱਚ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਭਿਆਨਕ ਹਵਾਈ ਹਾਦਸਾ ਹੋ ਗਿਆ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਇਹ ਦੂਜਾ ਹਾਦਸਾ ਹੈ ਜੋ ਪਿਛਲੇ ਤਿੰਨ ਦਿਨਾਂ ਦੌਰਾਨ ਵਾਪਰਿਆ ਹੈ। ਜਿੱਥੇ ਸ਼ਨੀਵਾਰ ਨੂੰ ਮਿਸ਼ੀਗਨ ਬੀਵਰ ਟਾਪੂ ਤੇ ਹੋਏ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ ਹੁਣ ਸੋਮਵਾਰ ਨੂੰ ਵਾਪਰੇ ਇਸ ਹਵਾਈ ਹਾਦਸੇ ਵਿੱਚ ਜਿੱਥੇ ਜਹਾਜ਼ ਦੇ ਕ੍ਰੈਸ਼ ਹੋਣ ਨਾਲ ਜਹਾਜ਼ ਦੇ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਇਸ ਹਾਦਸੇ ਕਾਰਨ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਬੀਚ ਕਰਾਫਟ ਕਿੰਗ ਏਅਰ ਜਹਾਜ਼ ਸੋਮਵਾਰ ਦੁਪਹਿਰ ਨੂੰ ਚਾਰਲੇਵੋਈਕਸ ਕਾਊਂਟੀ ਦੀ ਮੇਲਰੋਜ਼ ਟਾਊਨਸ਼ਿਪ ਵਿੱਚ ਜੰਗੀ ਇਲਾਕੇ ਵਿੱਚ ਬਰਾਮਦ ਹੋਇਆ ਸੀ।

ਜਿੱਥੇ 61 ਸਾਲਾ ਪਾਇਲਟ ਡੇਨੀਅਲ ਯਾਟ,ਤੇ 21 ਸਾਲਾਂ ਯਾਤਰੀ ਕੋਰਬਿਨ ਡੈਨਿਸ ਕੈਨੇਡੀ ਮ੍ਰਿਤਕ ਪਾਏ ਗਏ ਸਨ। ਇਸ ਹਵਾਈ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਹਾਦਸਾ ਕਿਸ ਕਾਰਨ ਵਾਪਰਿਆ ਹੈ।