ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਉਥੇ ਹੀ ਆਏ ਦਿਨ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਕੁਦਰਤੀ ਕਰੋਪੀਆਂ ਦੇ ਕਾਰਨ ਵੀ ਬਹੁਤ ਸਾਰੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਥੇ ਹੀ ਅਚਾਨਕ ਵਾਪਰਨ ਵਾਲੇ ਹਵਾਈ ਹਾਦਸਿਆਂ ਵਿਚ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਸ਼ਵ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਹੋ ਚੁੱਕੇ ਹਨ। ਜਿੱਥੇ ਹਵਾਈ ਸਫ਼ਰ ਨੂੰ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ। ਉੱਥੇ ਹੀ ਹਾਦਸਿਆਂ ਵਿਚ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਜਿੱਥੇ ਹਵਾਈ ਸਫ਼ਰ ਦੌਰਾਨ ਰਸਤਾ ਕੁਝ ਸਮੇਂ ਵਿਚ ਹੀ ਤੈਅ ਕੀਤਾ ਜਾ ਸਕਦਾ ਹੈ। ਉਥੇ ਹੀ ਕਈ ਵਾਰ ਰਸਤੇ ਵਿੱਚ ਹੀ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਇੱਥੇ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਮੌਤਾਂ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅਮਰੀਕਾ ਦੇ ਅਲਾਸਕਾ ਵਿੱਚ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਸ ਹਾਦਸੇ ਵਿੱਚ ਪੰਜ ਯਾਤਰੀਆਂ ਅਤੇ ਇੱਕ ਪਾਇਲਟ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਉਥੇ ਹੀ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ।
ਅਮਰੀਕੀ ਕੋਸਟ ਗਾਰਡ ਮੁਤਾਬਕ ਦੱਖਣੀ ਅਲਾਸਕਾ ਵਿਚ ਇਕ ਕੁਦਰਤੀ ਨਜ਼ਾਰੇ ਦਿਖਾਉਣ ਵਾਲਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਾਰਨ ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਸੰਘੀ ਜਹਾਜ਼ ਪ੍ਰਸ਼ਾਸਨ ਅਤੇ ਰਾਸ਼ਟਰੀ ਪਰਿਵਾਰ ਸੁਰੱਖਿਆ ਬੋਰਡ ਵੱਲੋਂ ਵਾਪਰੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ ਦੇ ਲਾਪਤਾ ਹੋਣ ਤੋਂ ਬਾਅਦ ਅਲਾਸਕਾ ਸਟੇਟ ਟਰੂਪਰਸ ਅਤੇ ਕੋਸਟ ਗਾਰਡ ਨੇ ਮਿਲ ਕੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ। ਐਮ ਐੱਚ-60 ਜੇਹੋਕ ਹੈਲੀਕਾਪਟਰ ਦੇ ਕਰੂ ਮੈਂਬਰਾਂ ਵੱਲੋਂ ਇਸ ਮਲਬੇ ਦਾ ਪਤਾ ਲਗਾ ਲਿਆ ਗਿਆ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਇਹ ਹਾਦਸਾ ਖਰਾਬ ਮੌਸਮ ਹੋਣ ਦੇ ਕਾਰਨ ਵਾਪਰਿਆ ਹੋ ਸਕਦਾ ਹੈ। ਕਿਉਂਕਿ ਇਹ ਹਵਾ ਥੋੜ੍ਹੀ ਤੇਜ਼ ਸੀ ਅਤੇ ਵਿਜ਼ੀਬਿਲਟੀ ਸਿਰਫ ਦੋ ਮੀਲ ਤਕ ਹੀ ਸੀ। ਹਾਦਸੇ ਦੇ ਸਮੇਂ ਘਟਨਾ ਸਥਾਨ ਤੇ ਧੁੰਦ ਛਾਈ ਹੋਈ ਸੀ ਅਤੇ ਹਲਕੀ ਬਾਰਸ਼ ਵੀ ਹੋ ਰਹੀ ਸੀ।
Previous Postਸਕੂਲ ਚ ਕੁੜੀ ਨੂੰ ਪ੍ਰਿੰਸੀਪਲ ਨੇ ਕਹੀ ਇਹ ਗਲ੍ਹ ਕੇ ਰੋਂਦੀ ਰੋਂਦੀ ਦੀ ਹੋ ਗਈ ਮੌਤ – ਆਈ ਤਾਜਾ ਵੱਡੀ ਖਬਰ
Next Postਇਸ ਮਸ਼ਹੂਰ ਪੰਜਾਬੀ ਗਾਇਕਾ ਦੇ ਨਾ ਤੇ ਹੋ ਰਿਹਾ ਸੀ ਇਹ ਮਾੜਾ ਕੰਮ – ਲਾਈਵ ਹੋ ਗਾਇਕਾ ਨੇ ਖੁਦ ਕੀਤਾ ਇਹ ਖੁਲਾਸਾ