ਹੁਣੇ ਹੁਣੇ ਇਥੇ 24 ਮਾਰਚ ਤੋਂ 4 ਅਪ੍ਰੈਲ ਤੱਕ ਲੱਗ ਗਿਆ ਸੰਪੂਰਨ ਲਾਕ ਡਾਊਨ – ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਸ਼ੁਰੂ ਹੋਈ ਕਰੋਨਾ ਦੀ ਲਾਗ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਤਾਲਾ ਬੰਦੀ ਕੀਤੀ ਜਾ ਰਹੀ ਹੈ। ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀਆਂ ਸਰਹੱਦਾਂ ਤੇ ਸ਼ਖਤੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਹੈ, ਜਿਥੇ ਸਭ ਤੋਂ ਵੱਧ ਗਿਣਤੀ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦੀ ਹੈ। ਉਸ ਤੋਂ ਬਾਅਦ ਵਿਚ ਦੂਜੇ ਨੰਬਰ ਤੇ ਨਾਮ ਭਾਰਤ ਦਾ ਹੈ,

ਜਿੱਥੇ ਕਰੋਨਾ ਦੇ ਕੇਸ ਮੁੜ ਤੋਂ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ਵਿਚ ਬਹੁਤ ਸਾਰੇ ਸੂਬੇ ਕਰੋਨਾ ਦੇ ਪ੍ਰਭਾਵ ਹੇਠ ਹਨ, ਜਿੱਥੇ ਸਖ਼ਤੀ ਵਧਾਈ ਜਾ ਰਹੀ ਹੈ। ਭਾਰਤ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾ ਰਾਸ਼ਟਰ ਹੈ। ਜਿੱਥੇ ਪਹਿਲਾਂ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕੁਝ ਵਧੇਰੇ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿਚ ਕੁਝ ਸਮੇਂ ਲਈ ਤਾਲਾ ਬੰਦੀ ਵੀ ਕੀਤੀ ਗਈ ਸੀ। ਹੁਣ ਇੱਥੇ 24 ਮਾਰਚ ਤੋਂ 4 ਅਪ੍ਰੈਲ ਤੱਕ ਲਈ ਲੱਗਿਆ ਹੈ ਪੂਰੀ ਤੌਰ ਤੇ ਲਾਕ ਡਾਊਨ । ਦੇਸ਼ ਅੰਦਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾ ਰਾਸ਼ਟਰ ਵਧੇਰੇ ਚਿੰਤਾ ਵਿੱਚ ਨਜ਼ਰ ਆ ਰਿਹਾ ਹੈ।

ਕਿਉਂਕਿ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਇੱਥੇ ਸਖ਼ਤੀ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਵਧਾ ਦਿੱਤਾ ਗਿਆ ਹੈ। ਜਿੱਥੇ ਵਧੇਰੇ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਕੁੱਝ ਸਮੇਂ ਦਾ ਕਰਫ਼ਿਊ ਲਗਾਉਣ ਦਾ ਸੂਬਾ ਸਰਕਾਰ ਵੱਲੋਂ ਆਦੇਸ਼ ਦਿੱਤਾ ਗਿਆ ਸੀ। ਹੁਣ ਨੰਦੇੜ ਜਿਲ੍ਹੇ ਵਿਚ ਪ੍ਰਸ਼ਾਸ਼ਨ ਵੱਲੋਂ 11 ਦਿਨਾਂ ਲਈ ਪੂਰੇ ਜ਼ਿਲੇ ਵਿੱਚ ਪੂਰੀ ਤੌਰ ਤੇ ਤਾਲਾ ਬੰਦੀ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤਾਲਾ ਬੰਦੀ ਦੇ ਵਿਚ ਜਿੱਥੇ ਪੂਰੀ ਤੌਰ ਤੇ ਸਭ ਕੁਝ ਬੰਦ ਕੀਤਾ ਜਾ ਰਿਹਾ ਹੈ ਉਥੇ ਹੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹੋਲਾ ਮਹੱਲਾ ਦੇ ਮੌਕੇ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਪਹੁੰਚਦੀ ਹੈ ,

ਜਿਸ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਾਰਮਿਕ, ਰਾਜਨੀਤਿਕ, ਅਤੇ ਸਮਾਜਿਕ ਹੋਣ ਵਾਲੇ ਸਮਾਗਮਾਂ ਉਪਰ ਪੂਰੀ ਪਾਬੰਦੀ ਲਗਾਈ ਗਈ ਹੈ। ਨਿੱਜੀ ਵਾਹਨਾਂ ਦੇ ਚਲਣ ਤੇ ਪੂਰੀ ਤਰਾ ਪਾਬੰਦੀ ਲਗਾਈ ਗਈ ਹੈ। ਉੱਥੇ ਹੀ ਐਂਬੂਲੈਂਸ, ਰਸੋਈ ਗੈਸ, ਕੋਰੀਅਰ ਵਾਹਨਾ ਸਮੇਤ ਸਰਕਾਰੀ ਤੇ ਵਿਸ਼ੇਸ਼ ਸੇਵਾ ਵਾਹਨਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਨੰਦੇੜ ਦੇ ਜ਼ਿਲ੍ਹਾ ਕੁਲੈਕਟਰ ਡਾ. ਵਿਪਨ ਇਟਨਕਰ ਵੱਲੋਂ ਜਾਰੀ ਆਦੇਸ਼ਾਂ ਦੇ ਅਨੁਸਾਰ ਜ਼ਿਲੇ ਅੰਦਰ ਵਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ 24 ਮਾਰਚ ਰਾਤ 12 ਵਜੇ ਤੋਂ 4 ਅਪ੍ਰੈਲ ਰਾਤ 12 ਵਜੇ ਤੱਕ ਲਈ 11 ਦਿਨਾਂ ਦਾ ਪੂਰੀ ਤੌਰ ਤੇ ਲਾਕ ਡਾਊਨ ਲਾ ਦਿਤਾ ਗਿਆ ਹੈ।