ਹੁਣੇ ਹੁਣੇ ਇਥੇ ਜਹਾਜ਼ ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ , ਜਹਾਜ ਬਣਿਆ ਅੱਗ ਦਾ ਗੋਲਾ

ਆਈ ਤਾਜਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨਾਂ ਵਿੱਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ l ਅਚਣਚੇਤ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਜਹਾਜ਼ ਤੇ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ l ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ l ਤਸਵੀਰਾਂ ਇਨੀਆਂ ਜਿਆਦਾ ਖਤਰਨਾਕ ਸਾਹਮਣੇ ਆਈਆਂ ਕਿ ਹਵਾ ਵਿੱਚ ਅੱਗ ਦੀਆਂ ਉੱਡਦੀਆਂ ਲਪਟਾਂ ਦਿਖਾਈ ਦਿੱਤੀਆਂ l ਮਾਮਲਾ ਬੀਜਿੰਗ ਤੋਂ ਸਾਹਮਣੇ ਆਇਆ l ਜਿੱਥੇ ਚੀਨ ‘ਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ ‘ਤੇ ਇਕ ਪ੍ਰਮੁੱਖ ਬੰਦਰਗਾਹ ‘ਤੇ ਖਤਰਨਾਕ ਸਾਮਾਨ ਲੈ ਕੇ ਜਾ ਰਹੇ ਇਕ ਕਾਰਗੋ ਜਹਾਜ਼ ਨਾਲ ਵੱਡਾ ਹਾਦਸਾ ਵਾਪਰ ਗਿਆ l ਇਸ ਵਿਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ।

ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਚ ਗਈ l ਉਧਰ ਸਰਕਾਰੀ ਮੀਡੀਆ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ, ਜਿਨਾਂ ਨੂੰ ਵੇਖਣ ਤੋਂ ਬਾਅਦ ਇਸ ਪੂਰੇ ਘਟਨਾਕ੍ਰਮ ਨੂੰ ਵੇਖਿਆ ਜਾ ਸਕਦਾ ਹੈ l ਉਥੇ ਹੀ ਨਿਗਰਾਨੀ ਕੈਮਰੇ ਦਾ ਵੀਡੀਓ ਸਰਕਾਰੀ ਪ੍ਰਸਾਰਕ ਸੀਸੀਟੀਵੀ ਚੈਨਲ ਦੁਆਰਾ ਆਨਲਾਈਨ ਪ੍ਰਸਾਰਿਤ ਕੀਤਾ ਗਿਆ। ਜਾਰੀ ਕੀਤੇ ਗਏ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਚਿੱਟੇ ਧੂੰਏਂ ਦਾ ਇੱਕ ਵੱਡਾ ਗੁਬਾਰ ਦਿਖਾਈ ਦੇ ਰਿਹਾ, ਜਿਸ ਤੋਂ ਬਾਅਦ ਸੰਤਰੀ ਤੇ ਪੀਲੀ ਅੱਗ ਦੀ ਗੋਲਾ ਦਿਸਿਆ। ਸੀਸੀਟੀਵੀ ਚੈਨਲ ਅਨੁਸਾਰ ਸ਼ੰਘਾਈ ਦੇ ਦੱਖਣ ਵਿੱਚ ਨਿੰਗਬੋ-ਝੌਸ਼ਾਨ ਬੰਦਰਗਾਹ ‘ਤੇ ਧਮਾਕੇ ਤੇ ਬਾਅਦ ਵਿੱਚ ਅੱਗ ਲੱਗਣ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਹ ਬੰਦਰਗਾਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਰੱਖੇ ਕੰਟੇਨਰ ‘ਚ ਧਮਾਕਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l