ਆਈ ਤਾਜਾ ਵੱਡੀ ਖਬਰ
ਵਿਦੇਸ਼ ਜਾਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਕਈ ਤਰ੍ਹਾਂ ਦੇ ਰਸਤੇ ਅਪਣਾਉਂਦਾ ਹੈ। ਕੁਝ ਲੋਕ ਕੰਮ ਕਾਜ ਦੇ ਜ਼ਰੀਏ ਵਿਦੇਸ਼ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਦੇ ਹਨ ਜਦ ਕਿ ਕੁਝ ਲੋਕ ਸੈਰ ਸਪਾਟੇ ਕਰਨ ਵਾਸਤੇ ਵਿਦੇਸ਼ਾਂ ਨੂੰ ਜਾਂਦੇ ਹਨ। ਪਰ ਇਹਨਾਂ ਵਿਚੋਂ ਕੁਝ ਕੁ ਲੋਕ ਉਹ ਵੀ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਵਿਦੇਸ਼ਾਂ ਤੋਂ ਮਹਿੰਗੀਆਂ ਵਸਤੂਆਂ ਨੂੰ ਲਿਆ ਕੇ ਦੇਸ਼ ਅੰਦਰ ਵੇਚਣ ਦਾ ਹੁੰਦਾ ਹੈ ਤਾਂ ਜੋ ਉਹ ਕੁਝ ਪੈਸੇ ਕਮਾ ਸਕਣ। ਪਰ ਇਹ ਸਾਰਾ ਵਰਤਾਰਾ ਗ਼ੈਰ ਕਾਨੂੰਨੀ ਹੁੰਦਾ ਹੈ ਅਤੇ ਕਈ ਵਾਰੀ ਇਸ ਵਿੱਚ ਸ਼ਾਮਲ ਸ-ਮੱ-ਗ-ਲ-ਰ ਫੜਿਆ ਵੀ ਜਾਂਦਾ ਹੈ।
ਇਕ ਅਜਿਹੀ ਹੀ ਘਟਨਾ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਪਰ ਵਾਪਰੀ ਹੈ ਜਿੱਥੇ ਦੁਬਈ ਤੋਂ ਵਾਪਸ ਪਰਤੀ ਇਕ ਮੁਸਾਫ਼ਰ ਔਰਤ ਕੋਲੋਂ ਪੇਸਟ ਦੇ ਰੂਪ ਵਿਚ ਇਕ ਧਾਤ ਉਸ ਤੋਂ ਬਰਾਮਦ ਕੀਤੇ ਗਏ ਜਿਸ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਸਟਮ ਕਮਿਸ਼ਨਰੇਟ ਦੀ ਟੀਮ ਏਅਰਪੋਰਟ ਉਪਰ ਬੀਤੇ ਕਾਫੀ ਦਿਨਾਂ ਤੋਂ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ। ਇਕ ਇੰਡੀਗੋ ਫਲਾਈਟ ਦੁਬਈ ਤੋਂ ਮੁਸਾਫ਼ਰਾਂ ਨੂੰ ਲੈ ਕੇ ਵਾਪਸ ਅੰਮ੍ਰਿਤਸਰ ਏਅਰਪੋਰਟ ਉਪਰ ਪੁੱਜੀ।
ਇਹਨਾਂ ਸਾਰੇ ਮੁਸਾਫਰਾਂ ਦੇ ਬੈਂਕ ਦੀ ਚੈਕਿੰਗ ਰੁਟੀਨ ਵਰਕ ਦੌਰਾਨ ਕੀਤੀ ਗਈ। ਜਦੋਂ ਐਕਸਰੇ ਸਕੈਨਿਗ ਰਾਹੀਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਇੱਕ ਬੈਗ ਵਿੱਚ ਸੋਨਾ ਹੋਣ ਦਾ ਸ਼ੱਕ ਜਤਾਇਆ ਗਿਆ। ਜਦੋਂ ਕਸਟਮ ਅਧਿਕਾਰੀਆਂ ਨੇ ਇਸ ਬੈਗ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਸ ਵਿਚ ਸੋਨਾ ਇਕ ਪੇਸਟ ਦੇ ਰੂਪ ਵਿੱਚ ਪਾਇਆ ਹੋਇਆ ਮਿਲਿਆ। ਇਹ ਬੈਗ ਇਕ ਮਹਿਲਾ ਯਾਤਰੀ ਦਾ ਸੀ ਜਿਸ ਵਿੱਚ ਪਈ ਹੋਈ ਹੈ ਇਸ ਧਾਤ ਦਾ ਵਜ਼ਨ ਤਕਰੀਬਨ ਸਾਢੇ ਚਾਰ ਕਿੱਲੇ ਅਤੇ
ਇਸ ਵਿੱਚ ਮਿਲਾਏ ਗਏ ਸ਼ੁੱਧ ਸੋਨੇ ਦਾ ਵਜ਼ਨ 371.72 ਦੱਸਿਆ ਗਿਆ ਹੈ। ਇਸ ਸੋਨੇ ਦੀ ਕੀਮਤ ਮਾਰਕੀਟ ਦੇ ਵਿਚ 16.5 ਲੱਖ ਤੱਕ ਦੱਸੀ ਗਈ ਹੈ। ਕਸਟਮ ਅਧਿਕਾਰੀਆਂ ਵੱਲੋਂ ਮੁਸਾਫਰ ਤੋਂ ਪ੍ਰਾਪਤ ਹੋਏ ਸੋਨੇ ਨੂੰ ਕਸਟਮ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਕਸਟਮ ਅਧਿਕਾਰੀਆਂ ਵੱਲੋਂ ਉਸ ਮੁਸਾਫਰ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਜਿਸ ਤੋਂ ਇਹ ਸਾਰਾ ਸੋਨਾ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਆਪਣੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
Previous Postਪੰਜਾਬ : ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ ਅੱਜ ਤੋਂ 6 ਫਰਵਰੀ ਤੱਕ ਲਈ
Next Postਚੜਦੀ ਜਵਾਨੀ ਚ ਨੌਜਵਾਨ ਨੂੰ ਕਿਸਾਨ ਧਰਨੇ ਚ ਇਸ ਤਰਾਂ ਮਿਲੀ ਮੌਤ, ਛਾਇਆ ਸੋਗ