ਆਈ ਤਾਜਾ ਵੱਡੀ ਖਬਰ
ਮੁੜ ਸ਼ੁਰੂ ਹੋਈ ਕਰੋਨਾ ਦੀ ਲਹਿਰ ਦੇ ਨਾਲ ਲੋਕਾਂ ਵਿੱਚ ਫਿਰ ਤੋਂ ਚਿੰਤਾ ਵੀ ਨਜ਼ਰ ਆਉਣ ਲੱਗ ਪਈ ਹੈ। ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਈ ਵੀ ਦੇਸ਼ ਇਸ ਦੀ ਪ੍ਰਕੋਪੀ ਤੋਂ ਬਚ ਨਹੀਂ ਸਕਿਆ। ਇਸ ਦਾ ਸਭ ਤੋਂ ਵੱਧ ਅਸਰ ਹਵਾਈ ਆਵਾਜਾਈ ਤੇ ਪਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਸਭ ਦੇਸ਼ਾਂ ਵੱਲੋਂ ਕਰੋਨਾ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਸੀ।
ਸਰਦੀ ਦੇ ਵਧਣ ਨਾਲ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੀ ਅਗਲੀ ਲਹਿਰ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ। ਇਸ ਦਾ ਸਭ ਤੋਂ ਜਿਆਦਾ ਪ੍ਰਭਾਵ ਜਿੱਥੇ ਅਮਰੀਕਾ ਤੇ ਪਿਆ ਹੈ। ਉਥੇ ਹੀ ਕੈਨੇਡਾ ਅਤੇ ਇੰਗਲੈਂਡ ਵਿੱਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਵੀ ਇਕ ਵੱਡੀ ਖਬਰ ਦਾ ਐਲਾਨ ਹੋ ਗਿਆ ਹੈ। ਕਰੋਨਾ ਕੇਸਾਂ ਨੂੰ ਵੇਖਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਹੋਰ ਐਲਾਨ ਕੀਤਾ ਗਿਆ ਹੈ।
ਜਿਸ ਦੇ ਮੁਤਾਬਕ ਇੰਗਲੈਂਡ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਉਡਾਨਾਂ ਵਿੱਚ ਸਵਾਰ ਯਾਤਰੀਆਂ ਦੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਤੇ ਕਰੋਨਾ ਟੈਸਟ ਲਾਜ਼ਮੀ ਕੀਤੇ ਗਏ ਹਨ। ਕਿਉਂਕਿ ਬਰਤਾਨੀਆ ਵਿਚ ਨਵਾਂ ਕਰੋਨਾ ਆਉਣ ਦੇ ਸੰਕੇਤ ਮਿਲੇ ਹਨ। ਜਿਸ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹ ਅੱਜ 21 ਦਸੰਬਰ 2020 ਤੋਂ ਰਾਤ 12 :05 ਰਾਤ ਸਮੇਂ ਤੋਂ ਲਾਜ਼ਮੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸ ਦੀ ਰਿਪੋਰਟ 7 ਤੋਂ 8 ਘੰਟੇ ਦੇ ਵਿੱਚ ਆ ਜਾਵੇਗੀ।
ਉਸ ਸਮੇਂ ਤੱਕ ਮੁਸਾਫਰਾਂ ਨੂੰ ਹਵਾਈ ਅੱਡੇ ਦੇ ਉਡੀਕ ਘਰ ਵਿੱਚ ਰਹਿਣਾ ਪਵੇਗਾ। ਇਹ ਟੈਸਟ ਆਰ ਪੀ ਪੀ ਸੀ ਆਰ ਹੋਵੇਗਾ। ਇਸ ਟੈਸਟ ਉੱਤੇ ਆਮ ਟੈਸਟ ਨਾਲੋਂ ਵਧੇਰੇ ਸਮਾਂ ਲੱਗੇਗਾ। ਅਨੁਮਾਨ ਦੇ ਮੁਤਾਬਿਕ ਸੱਤ-ਅੱਠ ਘੰਟੇ ਲੱਗ ਸਕਦੇ ਹਨ। ਇਹ ਟੈਸਟ ਕਰਨ ਵਾਸਤੇ ਸਿਹਤ ਕਰਮਚਾਰੀ ਰਾਤ ਭਰ ਕੰਮ ਕਰਨਗੇ। ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਧਿਕਾਰੀ ਕੋਵਿਡ ਸ੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਸਾਰੇ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਨੂੰ ਸਮਝਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ। ਉਹ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਲੈਣ।
Previous Postਇੰਗਲੈਂਡ ਦੀਆਂ ਫਲਾਈਟਾਂ ਦੀ ਪਾਬੰਦੀ ਤੋਂ ਬਾਅਦ ਹੁਣ ਇਹਨਾਂ ਮੁਲਕਾਂ ਦੀਆਂ ਫਲਾਈਟਾਂ ਤੇ ਵੀ ਸਰਕਾਰ ਨੇ ਲਗਾਤੀ ਪਾਬੰਦੀ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਕੇਸ ਅਤੇ ਹੋਈਆਂ ਏਨੀਆਂ ਮੌਤਾਂ