ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਦੇਸ਼ ਦੇ ਸਾਰੇ ਕਿਸਾਨਾਂ ਵੱਲੋਂ ਲਗਾਤਾਰ ਪਿਛਲੇ ਸਾਲ ਤੋਂ ਹੀ ਕੀਤਾ ਜਾ ਰਿਹਾ ਹੈ। ਜਿੱਥੇ ਕਿਸਾਨਾਂ ਵੱਲੋਂ ਸੂਬਿਆਂ ਅੰਦਰ ਵੱਖ ਵੱਖ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ ਕਿਸਾਨਾ ਵੱਲੋਂ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਵੀ ਮੋਰਚੇ ਲਾਏ ਹੋਏ ਹਨ। ਇਸ ਕਿਸਾਨੀ ਸੰਘਰਸ਼ ਨੂੰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ।
ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਹੁਣ ਅਦਾਲਤ ਵਿੱਚੋ ਦੀਪ ਸਿੱਧੂ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਫੈਸਲਾ ਲਿਆ ਗਿਆ ਹੈ। ਖੇਤੀ ਕਾਨੂੰਨਾਂ ਦੇ ਦੌਰਾਨ ਕਿਸਾਨਾਂ ਵੱਲੋਂ 26 ਜਨਵਰੀ ਦੇ ਮੌਕੇ ਤੇ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਗਈ ਸੀ। ਕੁਝ ਨੌਜਵਾਨਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਏ ਜਾਣ ਦੀ ਘਟਨਾ ਨੂੰ ਲੈ ਕੇ ਕਾਫੀ ਵਿ-ਵਾ-ਦ ਹੋਇਆ ਸੀ। ਉਸ ਸਮੇਂ ਜੋ ਸਥਿਤੀ ਤ-ਣਾ-ਅ-ਪੂ-ਰ-ਨ ਬਣ ਗਈ ਸੀ ਉਸ ਲਈ ਜ਼ਿੰ-ਮੇ-ਵਾ-ਰ ਕਿਸਾਨ ਆਗੂਆਂ ਅਤੇ ਅਦਾਕਾਰ ਦੀਪ ਸਿੱਧੂ ਨੂੰ ਠਹਿਰਾਇਆ ਗਿਆ ਸੀ।
ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਵੱਲੋਂ ਇੱਕ ਲੱਖ ਦਾ ਇਨਾਮ ਰੱਖਿਆ ਗਿਆ ਸੀ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਰੱਖਿਆ ਹੋਇਆ ਹੈ। ਹੁਣ ਦੀਪ ਸਿੱਧੂ ਦੀ ਜਮਾਨਤ ਸਬੰਧੀ ਅਦਾਲਤ ਵੱਲੋਂ ਇਕ ਫੈਸਲਾ ਸਾਹਮਣੇ ਆਇਆ ਹੈ। ਦੀਪ ਸਿੱਧੂ ਦੀ ਜ਼ਮਾਨਤ ‘ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ ਜਿਸ ਦੀ ਅਗਲੀ ਤਰੀਕ 15 ਅਪ੍ਰੈਲ ਪੈ ਗਈ ਹੈ। ਸਭ ਲੋਕਾਂ ਵੱਲੋਂ ਉਸ ਦੀ ਜ਼ਮਾਨਤ ਤੇ ਰਿਹਾਈ ਲਈ ਕਾਫੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ।
ਅਦਾਲਤ ਵੱਲੋਂ ਇਸ ਮਾਮਲੇ ਦੀ ਆਨਲਾਈਨ ਸੁਣਵਾਈ ਕੀਤੀ ਗਈ ਹੈ। ਓਥੇ ਹੀ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਦੀਪ ਸਿੱਧੂ ਦੀ ਜ਼ਮਾਨਤ ‘ਤੇ ਫੈਸਲਾ 15 ਅਪ੍ਰੈਲ ਨੂੰ ਦਿੱਤਾ ਜਾਏਗਾ। ਉਸ ਸਮੇਂ ਤੱਕ ਅਦਾਲਤ ਨੇ ਸਮਾਂ ਦਿੱਤਾ ਕਿ ਅਗਰ ਕੋਈ ਆਪਣੇ ਆਰਗਿਊਮੈਂਟ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਰਾ ਸਕਦਾ ਹੈ। ਹੁਣ ਸਭ ਦੀ ਨਜ਼ਰ 15 ਅਪ੍ਰੈਲ ਉਪਰ ਟਿਕੀ ਹੋਈ ਹੈ, ਕਿ ਉਸ ਦਿਨ ਅਦਾਲਤ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ।
Previous Postਹੁਣੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਇਹ ਵੱਡੀ ਖਬਰ
Next Postਪੰਜਾਬ ਦੇ ਮੌਸਮ ਦੀ ਆਈ ਤਾਜਾ ਜਾਣਕਾਰੀ – ਇਹਨਾਂ ਤਰੀਕਾਂ ਨੂੰ ਆ ਸਕਦਾ ਮੀਂਹ