ਆਈ ਤਾਜਾ ਵੱਡੀ ਖਬਰ
ਕਰੋਨਾ ਦਾ ਕ-ਹਿ-ਰ ਦਿਨੋਂ ਦਿਨ ਸੂਬੇ ਅੰਦਰ ਵਧਦਾ ਹੀ ਜਾ ਰਿਹਾ। ਇਸ ਲਾਗ ਨੂੰ ਜਿਥੇ ਠੱਲ ਪਾਉਣ ਲਈ ਟੀਕਾਕਰਣ ਕੀਤਾ ਜਾ ਰਿਹਾ ਹੈ ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।
ਬੱਚਿਆ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਉੱਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਕਰੋਨਾ ਦੀ ਚ-ਪੇ-ਟ ਵਿੱਚ ਆਈਆਂ ਹਨ। ਹਸਪਤਾਲ ਵਿੱਚ ਦਾਖ਼ਲ ਕਰੋਨਾ ਦੀ ਚ-ਪੇ-ਟ ਵਿੱਚ ਆਏ ਸੁਖਬੀਰ ਬਾਦਲ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਦਿਨੀਂ ਕਰੋਨਾ ਦੀ ਚ-ਪੇ-ਟ ਵਿੱਚ ਆਉਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਉਥੇ ਉਨ੍ਹਾਂ ਦੀ ਹਾਲਤ ਨੂੰ ਗੰ-ਭੀ-ਰ ਦੇਖਦੇ ਹੋਏ ਦਿੱਲੀ ਦੇ ਮੈਦਾਤਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਹਨਾਂ ਦੇ ਕਰਮਚਾਰੀਆਂ ਦੇ ਕੀਤੇ ਗਏ ਟੈਸਟ ਦੌਰਾਨ ਤਿੰਨ ਕਰਮਚਾਰੀ ਵੀ ਕਰੋਨਾ ਦੀ ਚ-ਪੇ-ਟ ਵਿੱਚ ਆਏ ਸਨ। ਹੁਣ ਦਿੱਲੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਪੂਰੀ ਤਰ੍ਹਾਂ ਠੀਕ ਹਨ। ਹੁਣ ਉਨ੍ਹਾਂ ਨੂੰ ਕੁੱਝ ਦਿਨ ਸਾਵਧਾਨੀ ਦੇ ਤੌਰ ਤੇ ਹਸਪਤਾਲ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਨ੍ਹਾਂ ਨੂੰ ਹੁਣ ਬੁਖਾਰ ਵੀ ਨਹੀਂ ਹੈ।
ਡਾਕਟਰ ਦੇ ਦੱਸਣ ਮੁਤਾਬਕ ਉਹ ਪੂਰੀ ਤਰਾਂ ਠੀਕ ਹੋ ਚੁੱਕੇ ਹਨ। ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਕਰੋਨਾ ਤੋਂ ਪੀੜਤ ਹੋਣ ਬਾਰੇ ਟਵਿੱਟਰ ਉਪਰ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਸੀ। ਉਥੇ ਹੀ ਉਨ੍ਹਾਂ ਨੇ 31 ਮਾਰਚ ਤੱਕ ਹੋਣ ਵਾਲੀਆਂ ਰੈਲੀਆਂ ਨੂੰ ਵੀ ਮੁਲਤਵੀ ਕਰ ਦਿੱਤਾ ਸੀ। ਤੇ ਉਨ੍ਹਾਂ ਵੱਲੋਂ ਕਰੋਨਾ ਤੋਂ ਸੰਕ੍ਰਮਿਤ ਹੋਣ ਤੇ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਕਰ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ਰਹਿਣ ਅਤੇ ਕਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ।
Previous Postਪੰਜਾਬ ਚ ਕੋਰੋਨਾਂ ਨਾਲ ਅੱਜ ਹੋਈਆਂ ਏਨੀਆਂ ਜਿਆਦਾ ਮੌਤਾਂ ਅਤੇ ਆਏ ਏਨੇ ਪੌਜੇਟਿਵ
Next Postਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਵਾਪਰਿਆ ਇਹ ਕਾਂਡ – ਪੁਲਸ ਕਰ ਰਹੀ ਜੋਰਾਂ ਤੇ ਭਾਲ