ਹਸਪਤਾਲ ਚ ਹੋਏ ਏਲੀਅਨ ਵਰਗੇ ਜੁੜਵਾ ਬੱਚੇ, ਦੇਖ ਹਰੇਕ ਦੇ ਹੋ ਗਏ ਲੂ ਕੰਡੇ ਖੜੇ

ਕਈ ਵਾਰ ਦੁਨੀਆ ‘ਤੇ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਉਪਰ ਯਕੀਨ ਕਰਨਾ ਬੜਾ ਔਖਾ ਹੋ ਜਾਂਦਾ ਹੈ, ਕਿਉਕਿ ਇਹ ਕਾਫੀ ਅਜੀਬੋਂ ਗਰੀਬ ਮਾਮਲੇ ਹੁੰਦੇ ਹਨ, ਜਿਹੜੇ ਆਏ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਹਸਪਤਾਲ ਵਿੱਚ ਏਲੀਅਨ ਵਰਗੇ ਜੁੜਵਾ ਬੱਚੇ ਪੈਦਾ ਹੋਏ, ਜਿਹਨਾਂ ਨੂੰ ਦੇਖ ਹਰੇਕ ਦੇ ਲੂ ਕੰਡੇ ਖੜੇ ਹੋ ਰਹੇ ਹਨ l ਦੱਸਦਿਆ ਕਿ ਮਾਮਲਾ ਬੀਕਾਨੇਰ ਨਾਲ ਜੁੜਿਆ ਹੋਇਆ ਹੈ l ਜਿੱਥੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਫੈਲ ਗਿਆ , ਜਦੋਂ ਇੱਕ ਹਸਪਤਾਲ ‘ਚ ਦੋ ਅਨੋਖੇ ਜੁੜਵਾਂ ਬੱਚਿਆਂ ਦਾ ਜਨਮ ਹੋਇਆ, ਜਿਹਨਾਂ ਦਾ ਮੂੰਹ ਵੇਖ ਕੇ ਹਰ ਕੋਈ ਘਬਰਾ ਰਿਹਾ ਹੈ । ਇਨ੍ਹਾਂ ਜੁੜਵਾਂ ਬੱਚਿਆਂ ਨੂੰ ਦੇਖ ਕੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਡਾਕਟਰ ਅਤੇ ਹੋਰ ਲੋਕ ਵੀ ਹੈਰਾਨ ਤੇ ਪ੍ਰੇਸ਼ਾਨ ਹੋ ਗਏ, ਕਾਰਨ ਕਿ ਬੱਚਿਆਂ ਦਾ ਮੂੰਹ ਬੜਾ ਡਰਾਵਣਾ ਹੈ । ਮਿਲੀ ਜਾਣਕਾਰੀ ਮੁਤਾਬਕ ਪੈਦਾ ਹੋਏ ਇਨ੍ਹਾਂ ਦੋ ਜੁੜਵਾਂ ਬੱਚਿਆਂ ਨੂੰ ਇੱਕ ਦੁਰਲੱਭ ਬੀਮਾਰੀ ਹੈ, ਜਿਸ ਵਿੱਚ ਉਨ੍ਹਾਂ ਦੀ ਚਮੜੀ ਪਲਾਸਟਿਕ ਵਰਗੀ ਦਿਖਾਈ ਦਿੰਦੀ ਹੈ। ਇਨ੍ਹਾਂ ਦੋ ਜੁੜਵਾਂ ਬੱਚਿਆਂ ਦੀ ਚਮੜੀ ਬਹੁਤ ਸਖ਼ਤ ਹੈ। ਜਿਸ ਕਾਰਨ ਉਹਨਾਂ ਦਾ ਵਧੀਆ ਢੰਗ ਨਾਲ ਇਲਾਜ਼ ਹੋਣਾ ਬੜਾ ਜਰੂਰੀ ਹੈ l ਓਥੇ ਹੀ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਬੀਕਾਨੇਰ ਦੇ ਇੱਕ ਹਸਪਤਾਲ ‘ਚ ਭੇਜ ਦਿੱਤਾ ਗਿਆ ਕਿ ਦੋਵੇ ਜੁੜਵਾਂ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਓਥੇ ਹੀ ਪੈਦਾ ਹੋਏ ਇਹ ਦੋਵੇਂ ਬੱਚੇ ਆਮ ਬੱਚਿਆਂ ਨਾਲੋਂ ਬਹੁਤ ਵੱਖਰੇ ਹਨ, ਜਿਸ ਕਾਰਨ ਲੋਕ ਅਤੇ ਡਾਕਟਰ ਇਨ੍ਹਾਂ ਨੂੰ ‘ਏਲੀਅਨ’ ਕਹਿ ਕੇ ਬੁਲਾ ਰਹੇ ਹਨ, ਇਹਨਾਂ ਦੀ ਸ਼ਕਲ ਵੀ ਕੁਝ ਅਜਿਹੀ ਹੀ ਹੈ । ਬੱਚੇ ਜਨਮ ਤੋਂ ਹੀ ਡਾਕਟਰਾਂ ਦੀ ਦੇਖ-ਰੇਖ ਵਿਚ ਹਨ। ਇਨ੍ਹਾਂ ਵਿਲੱਖਣ ਬੱਚਿਆਂ ਨੂੰ ਦੇਖ ਕੇ ਮੈਡੀਕਲ ਖੇਤਰ ਦੇ ਨਾਲ-ਨਾਲ ਆਮ ਲੋਕ ਵੀ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਫਿਲਹਾਲ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ ਤੇ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ l