ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਮਾਰਚ ਤੋਂ ਲੱਗੀ ਤਾਲਾਬੰਦੀ ਨੇ ਬਹੁਤ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦੇ ਚਲਦਿਆਂ ਬਹੁਤ ਕੰਪਨੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉੱਥੇ ਇਸ ਤਾਲਾਬੰਦੀ ਦੌਰਾਨ ਹਵਾਈ ਆਵਾਜਾਈ ਠੱਪ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖ ਕੇ ਸਰਕਾਰ ਵੱਲੋਂ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਬਾਕੀ ਦੇਸ਼ਾਂ ਵੱਲੋਂ ਕਿਸੇ ਵੀ ਪ੍ਰਕਾਰ ਦੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।
ਜਿੱਥੇ ਕਰੋਨਾ ਦੇ ਘੱਟਦੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਆਵਾਜਾਈ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਓਥੇ ਹੀ ਬਾਕੀ ਦੇਸ਼ਾਂ ਵੱਲੋਂ ਯਾਤਰੀਆਂ ਲਈ ਕਰੋਨਾ ਦੇ ਟੀਕਾਕਰਨ ਸਬੰਧੀ ਰਿਪੋਰਟ ਨੂੰ ਜਮਾ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਭਾਰਤ ਤੋਂ ਬਹੁਤ ਸਾਰੀਆਂ ਉਡਾਣਾਂ ਦੂਸਰੇ ਦੇਸ਼ਾਂ ਲਈ ਉਡਾਣ ਭਰ ਚੁੱਕੀਆਂ ਹਨ।
ਭਾਰਤ ਦੀ ਹਵਾਬਾਜ਼ੀ ਕੰਪਨੀ ਵੱਲੋਂ ਹਵਾਈ ਯਾਤਰੀਆਂ ਲਈ ਇਕ ਵੱਡੀ ਖਬਰ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਨੇ ਅਪ੍ਰੈਲ ਅਤੇ ਮਈ ਦੌਰਾਨ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਜਿਸ ਵਿੱਚ ਹਵਾਈ ਆਵਾਜਾਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ। ਪਰ ਹੁਣ ਕਰੋਨਾ ਕੇਸਾਂ ਵਿਚ ਤੇਜੀ ਨਾਲ ਗਿਰਾਵਟ ਆ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਵਿਸਤਾਰਾ ਕੰਪਨੀ ਦੇ ਮੁੱਖ ਕਮਰਸ਼ੀਆਲ ਅਧਿਕਾਰੀ ਵਿਨੋਦ ਕਨਨ ਨੇ ਦੱਸਿਆ ਕਿ ਹੌਲੀ-ਹੌਲੀ ਹਾਲਾਤਾਂ ਵਿੱਚ ਸੁਧਾਰ ਹੋ ਰਹੇ ਹਨ ਅਤੇ ਇਸ ਲਈ ਵਿਸਤਾਰਾ ਵੱਲੋਂ ਯਾਤਰੀਆਂ ਨੂੰ ਹਵਾਈ ਯਾਤਰਾ ਲਈ ਆਮੰਤਰਿਤ ਕੀਤਾ ਜਾ ਰਿਹਾ ਹੈ।
ਹਵਾਬਾਜ਼ੀ ਕੰਪਨੀ ਨੇ ਆਖਿਆ ਕਿ ਜੋ ਉਡਾਣਾਂ 1 ਅਗਸਤ ਤੋਂ 12 ਅਕਤੂਬਰ ਵਿਚ ਉਡਾਨ ਭਰਨਗੀਆ ਉਨ੍ਹਾਂ ਤੇ ਕੰਪਨੀ ਵੱਲੋਂ ਉਡਾਣ ਦੀ ਹਰ ਸ਼੍ਰੇਣੀ ਦੀ ਬੁਕਿੰਗ ਤੇ 48 ਘੰਟੇ ਤੱਕ ਛੋਟ ਮੁਹਈਆ ਕਰਵਾਈ ਜਾਏਗੀ ਅਤੇ ਕੰਪਨੀ ਵੱਲੋਂ ਜਾਰੀ ਕੀਤਾ ਜਾ ਰਿਹਾ ਇਹ ਵਿਸ਼ੇਸ਼ ਆਫਰ ਸ਼ੁੱਕਰਵਾਰ ਰਾਤ ਨੂੰ 11:59 ਵਜੇ ਸਮਾਪਤ ਹੋ ਜਾਵੇਗਾ।
Previous Postਬਣਿਆ ਵਰਲਡ ਰਿਕਾਰਡ 3 ਫੁੱਟ 7 ਇੰਚ ਦਾ ਘਰਵਾਲਾ ਅਤੇ ਏਨੇ ਫੁੱਟ ਲੰਬੀ ਘਰਵਾਲੀ – ਤਾਜਾ ਵੱਡੀ ਖਬਰ
Next Postਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੰਜਾਬੀਆਂ ਚ ਖੁਸ਼ੀ ਦੀ ਲਹਿਰ