ਹਜੇ ਓਮੀਕ੍ਰੋਨ ਦੀ ਦਹਿਸ਼ਤ ਚੱਲ ਰਹੀ ਹੁਣ ਆ ਗਈ ਨਵੀਂ ਬਿਮਾਰੀ ਫਲੋਰੋਨਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪਿਛਲੇ 2 ਸਾਲਾਂ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਈ ਵਿਦੇਸ਼ਾਂ ਵਿੱਚ ਤਾਲਾਬੰਦੀ ਕੀਤੇ ਜਾਣ ਕਾਰਨ ਉਨ੍ਹਾਂ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਜਿੱਥੇ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਇਨ੍ਹਾਂ ਦੇਸ਼ਾਂ ਵੱਲੋ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਕਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਕਾਰਨ ਮੁੜ ਤੋਂ ਲੋਕਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਜਿੱਥੇ ਲੋਕਾਂ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਅਗਲੇ ਸਾਲ ਵਿੱਚ ਇਨ੍ਹਾਂ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਵੇਗਾ। ਉੱਥੇ ਹੀ ਇਕ ਤੋਂ ਬਾਅਦ ਇਕ ਲਗਾਤਾਰ ਇਨ੍ਹਾਂ ਕੁਦਰਤੀ ਆਫਤਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕਰੋਨਾ ਤੋਂ ਬਾਅਦ ਇਸ ਨਵੀਂ ਬੀਮਾਰੀ ਦੀ ਦਹਿਸ਼ਤ ਪੈਦਾ ਹੋ ਗਈ,ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਦੁਨੀਆਂ ਦੇ ਦੇਸ਼ਾਂ ਵਿਚ ਅਜੇ ਤੱਕ ਕਰੋਨਾ ਨੂੰ ਠੱਲ ਨਹੀਂ ਪਾਈ ਗਈ। ਉਥੇ ਹੀ ਹੁਣ ਇਸਰਾਇਲ ਦੇ ਵਿਚ ਇਕ ਹੋਰ ਫਲੋਰੋਨਾ ਨਾਂ ਦੀ ਬਿਮਾਰੀ ਦੇ ਫੈਲਣ ਬਾਰੇ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਹੀ ਨਵੇਂ ਵੇਰੀਏਂਟ ਦੇ ਸਾਹਮਣੇ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਹੁਣ ਇਸਰਾਇਲ ਵਿਚ ਇਸ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੀ ਪੁਸ਼ਟੀ ਵੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਹ ਬੀਮਾਰੀ ਕਰੋਨਾ ਅਤੇ ਇਨਫਲੂਏਜ਼ਾ ਦੇ ਦੋਹਰੇ ਸੰਕ੍ਰਮਣ ਕਾਰਨ ਫੈਲ ਗਈ ਹੈ।

ਉਥੇ ਹੀ ਅੱਜ ਤੱਕ ਇਸ ਬੀਮਾਰੀ ਬਾਰੇ ਕੁਝ ਨਹੀਂ ਕਿਹਾ ਗਿਆ ਕਿ ਇਹ ਬਿਮਾਰੀ ਜਿੱਥੇ ਦੋ ਵਾਇਰਸਾਂ ਦੇ ਸੁਮੇਲ ਨਾਲ ਫੈਲ ਗਈ ਹੈ। ਉੱਥੇ ਹੀ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਇਨ੍ਹਾਂ ਦਾ ਸੁਮੇਲ ਗੰਭੀਰ ਬੀਮਾਰੀ ਦਾ ਕਾਰਨ ਹੋ ਸਕਦਾ ਹੈ ਜਾਂ ਨਹੀਂ। ਇਜ਼ਰਾਈਲ ਵਿਚ ਪਹਿਲਾਂ ਹੀ ਕਰੋਨਾ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜਿੱਥੇ ਨਵੀਂ ਲਹਿਰ ਦੇ ਮੱਦੇਨਜ਼ਰ ਉਸਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ ਅਤੇ ਖੁੱਲ੍ਹੇ ਸਥਾਨਾਂ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਦੀ ਗਿਣਤੀ 100 ਕਰ ਦਿੱਤੀ ਗਈ ਹੈ।

ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਦੀ ਸੁਰੱਖਿਆ ਵਾਸਤੇ ਕਰੋਨਾ ਵੈਕਸੀਨ ਦੀ ਚੌਥੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਜ਼ਰਾਈਲ ਵਿਚ ਨਵੇਂ ਅੰਕੜਿਆਂ ਦੇ ਅਨੁਸਾਰ 5000 ਦੇ ਕਰੀਬ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।