ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਪੰਜਾਬ ਵਿੱਚ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਇਸ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਜਿੱਥੇ ਵੱਖ ਵੱਖ ਕਾਰਨਾਂ ਦੇ ਚਲਦਿਆਂ ਹੋਇਆਂ ਆਵਾਜਾਈ ਪ੍ਰਭਾਵਤ ਹੁੰਦੀ ਹੈ ਉੱਥੇ ਲੋਕਾਂ ਨੂੰ ਰੋਜ਼ਾਨਾ ਆਪਣੇ ਕੰਮ ਕਾਰ ਦੇ ਮਾਮਲੇ ਵਿੱਚ ਆਉਣ-ਜਾਣ ਵਾਸਤੇ ਬੱਸਾਂ ਦਾ ਸਫ਼ਰ ਕਰਨਾ ਪੈਂਦਾ ਹੈ ਅਤੇ ਬੱਸਾਂ ਦੇ ਪ੍ਰਭਾਵਤ ਹੋਣ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋ ਜਾਂਦੀਆ ਹਨ, ਜਿਸ ਨਾਲ ਲੋਕਾਂ ਨੂੰ ਆਪਣੇ ਵਿਦਿਅਕ ਅਦਾਰਿਆਂ ਅਤੇ ਕੰਮ-ਕਾਜ ਵਾਲੀਆਂ ਸੰਸਥਾਵਾਂ ਵਿੱਚ ਆਉਣ ਜਾਣ ਵਿੱਚ ਭਾਰੀ ਪ੍ਰੇਸ਼ਾਨੀਆਂ ਦਰਪੇਸ਼ ਆਉਦੀਆਂ ਹਨ।
ਹੁਣ ਚੰਡੀਗੜ੍ਹ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਦਿਨ ਸਵੇਰੇ ਸਾਢੇ ਦੱਸ ਵਜੇ ਤੋਂ ਰਾਤ 8 ਵਜੇ ਤੱਕ ਬਸ ਸੇਵਾ ਬੰਦ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਹੁਣ ਬਹੁਤ ਸਾਰੇ ਲੋਕਾਂ ਨੂੰ 7 ਅਤੇ 8 ਅਕਤੂਬਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਸਵੇਰੇ ਸਾਢੇ ਦਸ ਵਜੇ ਤੋਂ ਰਾਤ 8 ਵਜੇ ਤੱਕ ਟਰਾਈਸਿਟੀ ਵਿੱਚ ਸੀਟੀਯੂ ਦੀ ਬੱਸ ਸੇਵਾ ਬੰਦ ਹੋਵੇਗੀ। ਇਸ ਸੇਵਾ ਦੇ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਉਥੇ ਹੀ ਸੀਟੀਯੂ ਦੀਆਂ ਬੱਸਾਂ ਦੀ ਸੇਵਾ ਆਮ ਵਾਂਗ ਜਾਰੀ ਰਹੇਗੀ। ਕਿਉਕਿ ਸੀਟੀਯੂ ਦੀਆਂ 400 ਬੱਸਾਂ ਏਅਰ ਸ਼ੋਅ ਵਿਚ ਲੋਕਾਂ ਨੂੰ ਲਿਜਾਣ ਵਾਸਤੇ ਰੁੱਝੀਆਂ ਰਹਿਣਗੀਆ। ਇਸ ਦੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਟਰਾਂਸਪੋਰਟ ਵੱਲੋਂ ਦੱਸਿਆ ਗਿਆ ਹੈ ਕਿ 400 ਸੀਟੀਯੂ ਦੀਆਂ ਬੱਸਾਂ ਏਅਰ ਸ਼ੋਅ ਵਿਚ ਤੈਨਾਤ ਕੀਤੀਆਂ ਜਾ ਰਹੀਆਂ ਹਨ। ਜੋ ਕੇ ਏਅਰ ਸ਼ੋਅ ਦੀ ਸ਼ਟਲ ਸਰਵਿਸ ਲਈ ਤੈਨਾਤ ਕੀਤੀਆਂ ਗਈਆਂ ਹਨ। ਜਿਸ ਕਾਰਨ ਸਾਰਾ ਦਿਨ ਬੱਸ ਸੇਵਾ ਪ੍ਰਭਾਵਿਤ ਹੋਵੇਗੀ ਕਿਉਂਕਿ ਜ਼ਿਆਦਾਤਰ ਇਲੈਕਟ੍ਰਿਕ ਬੱਸਾਂ ਚੱਲਣਗੀਆਂ।
ਇਸ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜਿਥੇ ਇਨ੍ਹਾਂ ਬੱਸਾਂ ਰਾਹੀਂ ਹੀ ਅੱਗੇ ਲਿਜਾਇਆ ਜਾਵੇਗਾ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਪਾਰਕਿੰਗ ਸਥਾਨ ਤੇ ਖੜਾ ਕੀਤਾ ਜਾਵੇਗਾ। ਉਥੇ ਹੀ ਆਉਣ ਵਾਲੇ ਲੋਕਾਂ ਨੂੰ ਵੀਹ ਰੁਪਏ ਦੇ ਹਿਸਾਬ ਨਾਲ ਇਹ ਸਫ਼ਰ ਮੁਹਇਆ ਕਰਵਾਇਆ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ: ਇਸ ਦਿਨ ਸਵੇਰੇ ਇਥੇ ਸਵੇਰੇ 10.30 ਤੋਂ ਰਾਤ 8 ਵਜੇ ਤੱਕ ਬੱਸ ਸੇਵਾ ਰਹੇਗੀ ਬੰਦ
ਤਾਜਾ ਖ਼ਬਰਾਂ
ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ: ਇਸ ਦਿਨ ਸਵੇਰੇ ਇਥੇ ਸਵੇਰੇ 10.30 ਤੋਂ ਰਾਤ 8 ਵਜੇ ਤੱਕ ਬੱਸ ਸੇਵਾ ਰਹੇਗੀ ਬੰਦ
Previous Postਅਮਰੀਕਾ ਚ ਪੰਜਾਬੀ ਪਰਿਵਾਰ ਤੋਂ ਬਾਅਦ ਹੁਣ 20 ਸਾਲਾ ਭਾਰਤੀ ਨੌਜਵਾਨ ਦਾ ਵੀ ਕੀਤਾ ਕਤਲ
Next Postਪੰਜਾਬ: ਅਵਾਰਾ ਕੁਤਿਆਂ ਨੇ ਘਰ ਤੇ ਬੋਲਿਆ ਧਾਵਾ, 50 ਪਸ਼ੂ ਨੋਚ ਨੋਚ ਖਾ ਗਏ