ਸੋਮਵਾਰ ਤੋਂ 1 ਹਫਤਾ ਸਕੂਲ ਰਹਿਣਗੇ ਬੰਦ ਹੁਣੇ ਹੁਣੇ ਏਥੇ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ 

ਪੂਰੀ ਦੁਨੀਆਂ ਵਿੱਚ ਕੋਰੋਨਾ ਇਕ ਅਜਿਹੀ ਮਹਾਮਾਰੀ ਬਣ ਕੇ ਆਈ ਸੀ ਜਿਸ ਨੇ ਸਾਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਅਜਿਹੀ ਜ਼ਿੰਦਗੀ ਬਾਰੇ ਕਿਸੇ ਮੁਲਕ ਦੇ ਕਿਸੇ ਵੀ ਇਨਸਾਨ ਵੱਲੋਂ ਨਹੀਂ ਸੋਚਿਆ ਗਿਆ ਸੀ, ਕਿ ਕਿਸੇ ਮੁਲਕ ਤੋਂ ਸ਼ੁਰੂ ਹੋਣ ਵਾਲੀ ਅਜਿਹੀ ਭਿਆਨਕ ਬਿਮਾਰੀ ਸਾਰੇ ਮੁਲਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਵੇਗੀ। ਜਿਸ ਕਾਰਨ ਇਸ ਬਿਮਾਰੀ ਤੋਂ ਆਪਣਾ ਬਚਾਅ ਰੱਖਣ ਲਈ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੰਦ ਹੋਣਾ ਪਵੇਗਾ। ਸਾਰੇ ਦੇਸ਼ਾਂ ਵੱਲੋਂ ਜਿਥੇ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਉਥੇ ਹੀ ਦੂਜੇ ਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਉੱਪਰ ਪੂਰਨ ਰੂਪ ਵਿੱਚ ਪਾ-ਬੰ-ਦੀ ਲਗਾ ਦਿੱਤੀ ਗਈ ਸੀ ਤਾਂ ਜੋ ਇਸ ਤੋਂ ਬਚਿਆ ਜਾ ਸਕੇ।

ਕਰੋਨਾ ਕੇਸਾਂ ਨੂੰ ਕੁਝ ਠੱਲ੍ਹ ਪੈਣ ਤੇ ਹੋਰ ਕੁਦਰਤੀ ਆਫ਼ਤਾਂ ਇਕ ਤੋਂ ਬਾਅਦ ਇਕ ਲਗਾਤਾਰ ਦਸਤਕ ਦੇ ਰਹੀਆਂ ਹਨ। ਜਿਸ ਨਾਲ ਇਨਸਾਨੀ ਜ਼ਿੰਦਗੀ ਫਿਰ ਤੋਂ ਖ਼ਤਰੇ ਵਿਚ ਪੈਂਦੀ ਹੋਈ ਨਜ਼ਰ ਆਉਂਦੀ ਹੈ। ਇਹਨੀ ਦਿਨੀਂ ਦੇਸ਼ ਅੰਦਰ ਵਾਤਾਵਰਣ ਇੰਨਾ ਗੰਧਲਾ ਹੋ ਚੁਕਾ ਹੈ ਕਿ ਲੋਕਾਂ ਨੂੰ ਸਾਹ ਸਬੰਧੀ ਬਹੁਤ ਸਾਰੀਆਂ ਸਮਸਿਆਵਾਂ ਨੇ ਜਕੜ ਲਿਆ ਹੈ। ਹੁਣ ਇਥੇ ਅਚਾਨਕ ਹੀ ਇਕ ਹਫਤੇ ਲਈ ਸਕੂਲਾਂ ਨੂੰ ਬੰਦ ਕਰਨ ਬਾਰੇ ਐਲਾਨ ਹੋ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਇਕ ਹਫਤੇ ਲਈ ਦਿੱਲੀ ਦੇ ਸਾਰੇ ਸਕੂਲਾ ਨੂੰ ਬੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਸਾਰੇ ਅਧਿਕਾਰੀ ਇਕ ਹਫਤੇ ਲਈ ਆਪਣੇ ਘਰ ਤੋਂ ਹੀ ਆਪਣਾ ਸੌ ਫੀਸਦੀ ਕੰਮ ਕਰਨਗੇ ਅਤੇ ਦਫ਼ਤਰਾਂ ਨੂੰ ਵੀ ਬੰਦ ਰੱਖਿਆ ਜਾਵੇਗਾ।

ਇਸ ਤਰ੍ਹਾਂ ਹੀ ਵਿਦਿਅਕ ਅਦਾਰਿਆਂ ਵਿੱਚ ਵੀ ਵਰਚੁਅਲ ਕਲਾਸਾਂ ਹੀ ਲਗਾਈਆਂ ਜਾਣਗੀਆਂ, ਬਾਕੀ ਸਾਰੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਵੀ 14 ਤੋਂ 17 ਤਰੀਕ ਤੱਕ ਬੰਦ ਰੱਖਿਆ ਜਾਵੇਗਾ। ਸੋਮਵਾਰ ਤੋਂ ਹੁਣ ਇਕ ਹਫਤੇ ਲਈ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।