ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਵਧਦੀ ਮਹਿੰਗਾਈ ਦੇ ਚਲਦਿਆਂ ਹੋਇਆ ਬਹੁਤ ਸਾਰੇ ਪਰਿਵਾਰਾਂ ਅਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਵੀ ਪਰਿਵਾਰ ਵੱਲੋਂ ਹਜ਼ਾਰ ਵਾਰ ਸੋਚਿਆ ਜਾਂਦਾ ਹੈ। ਕਰੋਨਾ ਕਾਰਨ ਪਹਿਲਾਂ ਹੀ ਬਹੁਤ ਸਾਰੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋਏ ਹਨ। ਉਥੇ ਹੀ ਬਹੁਤ ਸਾਰੇ ਪਰਵਾਰਾਂ ਦੇ ਕੰਮਕਾਜ ਵੀ ਇਸ ਕਰੋਨਾ ਦੇ ਚਲਦਿਆਂ ਹੋਇਆਂ ਠੱਪ ਗਏ ਸਨ। ਜਿਸ ਕਾਰਨ ਲੋਕਾਂ ਨੂੰ ਮੁੜ ਤੋਂ ਪੈਰਾਂ ਸਿਰ ਹੋਣ ਵਿੱਚ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਪੈਟਰੋਲ, ਡੀਜ਼ਲ ,ਰਸੋਈ ਗੈਸ ਖਾਧ ਪਦਾਰਥ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਦੇ ਕਾਰਨ ਕਈ ਮੁਸ਼ਕਲਾਂ ਵੀ ਆ ਰਹੀਆਂ ਹਨ।
ਹੁਣ ਇੱਥੇ ਸੋਨਾ ਖਰੀਦਣ ਵਾਲਿਆਂ ਨੇ ਇਹ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਸੋਨਾ ਇੰਨਾ ਸਸਤਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸਰਾਫਾ ਬਾਜ਼ਾਰ ਵਿੱਚ ਹਫਤੇਵਾਰ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨੂੰ ਦੇਖਦਿਆਂ ਹੋਇਆਂ ਜਿੱਥੇ ਲੋਕਾਂ ਚ ਅੱਜ ਖੁਸ਼ੀ ਦੇਖੀ ਗਈ ਹੈ। ਉੱਥੇ ਹੀ ਸੋਨੇ ਦੀ ਕੀਮਤ ਵਿੱਚ ਚੌਦਾਂ ਸੌ ਰੁਪਏ ਦੀ ਗਿਰਾਵਟ ਹੋਣ ਨਾਲ ਲੋਕਾਂ ਵੱਲੋਂ ਅੱਜ ਖਰੀਦ ਕੀਤੀ ਗਈ ਹੈ। ਜਿੱਥੇ ਸੌ ਗ੍ਰਾਮ ਪਿੱਛੇ ਚੌਦਾਂ ਸੌ ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ।
ਕਿਹਾ ਹੈ ਕਿ 24 ਕੈਰਟ ਸੋਨੇ ਦੀ ਕੀਮਤ 4 ਤੋਂ 8 ਜੁਲਾਈ ਤੱਕ 52,218 ਦਰਜ ਕੀਤੀ ਗਈ ਸੀ ਉਥੋਂ ਹੀ 50,853 ਰੁਪਏ ਪ੍ਰਤੀ 10 ਗ੍ਰਾਮ ਕੀਮਤ ਸ਼ੁੱਕਰਵਾਰ ਤੱਕ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨੂੰ ਦੇਖਦਿਆਂ ਹੋਇਆ ਜਿੱਥੇ ਵਕਤ ਖ਼ੁਸ਼ੀ ਦੇਖੀ ਜਾ ਰਹੀ ਹੈ ਉਥੇ ਹੀ ਲੋਕਾਂ ਵੱਲੋਂ ਕੀਤੀ ਗਈ ਖ਼ਰੀਦਦਾਰੀ ਵਿੱਚ ਵੀ ਵਾਧਾ ਹੋਇਆ ਹੈ ਇਸੇ ਤਰਾਂ ਹੀ ਚਾਂਦੀ ਦੀ ਕੀਮਤ ਵੀ 58,123 ਰੁਪਏ ਤੋ ਘਟ ਕੇ 56,427 ਤੇ ਆਣ ਪਹੁੰਚੀ ਹੈ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਵੀ ਸੁਣਨ ਵਿੱਚ ਇੱਕ ਵੱਡੀ ਰਾਹਤ ਮਿਲੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਵੀ ਦੇਖਣ ਮਿਲ ਸਕਦਾ ਹੈ।
Previous Postਪੰਜਾਬ ਚ ਇਥੇ ਡੇਢ ਲੱਖ ਦੀ ਮੁੰਡੇ ਨਾਲ ਵੱਜੀ ਸੀ ਠੱਗੀ, ਪੁਲਿਸ ਦੁਆਰਾ ਕਾਰਵਾਈ ਨਾ ਕਰਨ ਕਾਰਨ ਕਰ ਲਈ ਖ਼ੁਦਕੁਸ਼ੀ
Next Postਸਿੱਧੂ ਮੂਸੇ ਵਾਲਾ ਕਤਲਕਾਂਡ ਚ ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਦੀ ਰਿਕਾਰਡਿੰਗ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ