ਆਈ ਤਾਜ਼ਾ ਵੱਡੀ ਖਬਰ
ਮੁਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਭਰ ਵਿਚ ਇਕ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਦੁਨੀਆਂ ਭਰ ਵਿੱਚ ਬੈਠੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ । ਇਸ ਦੇ ਚੱਲਦੇ ਅੱਜ ਮੂਸੇਵਾਲਾ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਮਾਨਸਾ ਵਿਖੇ ਕਰਵਾਈ ਗਈ । ਜਿੱਥੇ ਆਉਣ ਵਾਲੇ ਹਰ ਇਕ ਸ਼ਖ਼ਸ ਦੀ ਅੱਖ ਨਮ ਸੀ । ਇਸੇ ਵਿਚਾਲੇ ਅੰਤਮ ਅਰਦਾਸ ਮੌਕੇ ਸਿੱਧੂ ਦੀ ਮਾਂ ਵੱਲੋਂ ਭਾਵੁਕ ਹੋ ਕੇ ਇਕ ਅਜਿਹੀ ਅਪੀਲ ਕੀਤੀ ਗਈ ਜਿਸ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ।ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਅੱਜ ਅੰਤਮ ਅਰਦਾਸ ਮੌਕੇ ਲੋਕਾਂ ਨੇ ਸੰਬੋਧਿਤ ਕੀਤਾ ਗਿਆ । ਇਸ ਮੌਕੇ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਲੋਕਾਂ ਨੂੰ ਇਕ ਖਾਸ ਅਪੀਲ ਕੀਤੀ ਗਈ ।
ਉਨ੍ਹਾਂ ਅੰਤਿਮ ਅਰਦਾਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ 29 ਮਈ ਦਾ ਦਿਨ ਸਾਡੇ ਲਈ ਕਾਲਾ ਦਿਨ ਚੜ੍ਹਿਆ ਸੀ । ਜਿਸ ਨੇ ਸਾਡੇ ਤੋਂ ਸਾਡੀਆਂ ਸਾਰੀਆਂ ਖ਼ੁਸ਼ੀਆਂ ਖੋਹ ਲਈਆਂ। ਉਸ ਦਿਨ ਸਾਡਾ ਸਭ ਕੁਝ ਖ਼ਤਮ ਹੋ ਗਿਆ, ਉਸ ਦਿਨ ਸਾਨੂੰ ਸਾਰਿਆਂ ਨੂੰ ਛੱਡ ਕੇ ਮੇਰਾ ਪੁੱਤਰ ਚਲਾ ਗਿਆ । ਉਨ੍ਹਾਂ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਤੁਸੀਂ ਸਾਰਿਆਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ, ਜਿਸ ਨਾਲ ਸਾਡਾ ਹੌਸਲਾ ਵਧ ਗਿਆ। ਇਸ ਹੌਸਲੇ ਦੇ ਸਦਕਾ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਸਾਡਾ ਸ਼ੁਭ ਸਾਡੇ ਆਲੇ ਦੁਆਲੇ ਹੀ , ਅਤੇ ਉਹ ਕਿਤੇ ਵੀ ਨਹੀਂ ਗਿਆ ।
ਉਨ੍ਹਾਂ ਆਖਿਆ ਕਿ ਅੱਜ ਲੋਕਾਂ ਦੇ ਹੌਸਲੇ ਸਦਕਾ ਅਸੀਂ ਆਪਣੇ ਆਪ ਨੂੰ ਕਾਇਮ ਕੀਤਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋਗੇ । ਮਾਤਾ ਚਰਨ ਕੌਰ ਨੇ ਅੱਗੇ ਲੋਕਾਂ ਨੂੰ ਖਾਸ ਅਪੀਲ ਕਰਦਿਆਂ ਆਖਿਆ ਕਿ ਲੋਕ ਸਿੱਧੂ ਦੀ ਯਾਦ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਾਉਣ ਅਤੇ ਉਸ ਦਾ ਖਿਆਲ ਰੱਖਦੇ ਹੋਏ ਉਸ ਨੂੰ ਪਾਲ ਕੇ ਵੱਡਾ ਕਰਨ ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਬੋਲਾਂ ਨੂੰ ਹਮੇਸ਼ਾ ਲਈ ਕਾਇਮ ਰੱਖਿਆ ਅਤੇ ਸਿੱਧੂ ਇਸੇ ਤਰ੍ਹਾਂ ਕਰਦੇ ਰਹੀਓ । ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਜਿਵੇਂ ਚਰਨ ਕੌਰ ਤੇ ਬਲਕੌਰ ਸਿੰਘ ਦਾ ਪੁੱਤਰ ਹੀ ਨਹੀਂ ਮਾਰਿਆ ਗਿਆ ਸਗੋਂ ਪੂਰੀ ਦੁਨੀਆਂ ਭਰ ਦਾ ਪੁੱਤਰ ਮਾਰਿਆ ਗਿਆ ਹੈ । ਜਿਸ ਦੇ ਚਲਦੇ ਹੁਣ ਹਰ ਕਿਸੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।
Home ਤਾਜਾ ਖ਼ਬਰਾਂ ਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਮੌਕੇ ਮਾਂ ਵਲੋਂ ਕਹੇ ਭਾਵੁਕ ਬੋਲ ਅਤੇ ਕੀਤੀ ਅਪੀਲ , ‘ਮੇਰੇ ਪੁੱਤ ਦੀ ਯਾਦ ‘ਚ ਇੱਕ-ਇੱਕ ਰੁੱਖ ਜ਼ਰੂਰ ਲਾਇਓ’
ਤਾਜਾ ਖ਼ਬਰਾਂ
ਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਮੌਕੇ ਮਾਂ ਵਲੋਂ ਕਹੇ ਭਾਵੁਕ ਬੋਲ ਅਤੇ ਕੀਤੀ ਅਪੀਲ , ‘ਮੇਰੇ ਪੁੱਤ ਦੀ ਯਾਦ ‘ਚ ਇੱਕ-ਇੱਕ ਰੁੱਖ ਜ਼ਰੂਰ ਲਾਇਓ’
Previous Postਇਥੇ ਬੋਰਵੈਲ ਚ ਡਿਗਿਆ 2 ਸਾਲ ਦਾ ਬੱਚਾ, 40 ਮਿੰਟ ਬਾਅਦ ਸੁਰੱਖਿਅਤ ਇਸ ਤਰਾਂ ਕਢਿਆ ਬਾਹਰ- ਤਾਜਾ ਵੱਡੀ ਖਬਰ
Next Postਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ, ਸਿੱਖਿਆ ਬੋਰਡ ਵਲੋਂ ਦਾਖਲੇ ਲਈ 31 ਜੁਲਾਈ ਤਕ ਦਾ ਕੀਤਾ ਵਾਧਾ