ਆਈ ਤਾਜਾ ਵੱਡੀ ਖਬਰ
ਕੌਮੀ ਰਾਜਧਾਨੀ ਦਿੱਲੀ ਦੇ ਵਿਚ ਹਾਲਾਤ ਇਸ ਸਮੇਂ ਬੇਹੱਦ ਗੰਭੀਰ ਚੱਲ ਰਹੇ ਹਨ। ਉੱਤਰੀ ਭਾਰਤ ਦੇ ਲੋਕ ਇਸ ਸਮੇਂ ਇਕੋ ਹੀ ਦੁਆ ਮੰਗ ਰਹੇ ਹਨ ਕਿ ਇਨ੍ਹਾਂ ਖੇਤੀ ਬਿੱਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਆਪਸ ਦੇ ਵਿੱਚ ਬਹਿ ਰਲ ਮਿਲ ਕੇ ਇਸ ਸ-ਮੱ-ਸਿ-ਆ ਦਾ ਨਿਪਟਾਰਾ ਕਰ ਲੈਣ। ਕਿਉਂਕਿ ਹੁਣ ਤੱਕ ਇਸ ਅੰਦੋਲਨ ਦੇ ਕਾਰਨ ਕਈ ਤਰ੍ਹਾਂ ਦੇ ਮਸਲੇ ਉਤਪੰਨ ਹੋਏ ਹਨ। 26 ਜਨਵਰੀ ਮੌਕੇ ਦਿੱਲੀ ਲਾਲ ਕਿਲ੍ਹੇ ਉੱਪਰ ਟਰੈਕਟਰ ਪਰੇਡ ਦੌਰਾਨ ਹੋਈ ਹਿੰ-ਸਾ ਨੇ ਅਗਾਂਹ ਆਉਣ ਵਾਲੇ ਦਿਨਾਂ ਨੂੰ ਹੋਰ ਗੰਭੀਰ ਕਰ ਦਿੱਤਾ ਹੈ।
ਜਿਸ ਦੇ ਕਾਰਨ ਦਿੱਲੀ ਪੁਲਸ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਹੀ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕਰਨ ਵਾਲੇ ਬਾਰਡਰ ਸਿੰਘੂ ਉਪਰ ਪੁਲਿਸ ਵੱਲੋਂ ਸੁਰੱਖਿਆ ਵਧਾਈ ਜਾ ਰਹੀ ਹੈ। ਇਸ ਵਾਸਤੇ ਕੁਝ ਮਜ਼ਦੂਰ ਪੁਲਸ ਦੀ ਦੇਖ ਰੇਖ ਵਿਚ ਸੀਮੈਂਟ ਦੇ ਬੈਰੀਕੇਡ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਗਾ ਰਹੇ ਹਨ। ਇਹ ਸਾਰਾ ਕੁਝ ਇਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਉਨ੍ਹਾਂ ਨਾਲ ਸਬੰਧਤ ਆਵਾਜਾਈ ਨੂੰ ਸੀਮਤ ਕਰਨ ਲਈ ਕੀਤਾ ਜਾ ਰਿਹਾ ਹੈ।
ਦਿੱਲੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਬਣਾਈ ਜਾ ਰਹੀ ਸੀਮੈਂਟ ਦੀ ਅਸਥਾਈ ਕੰਧ ਦੇ ਨਾਲ ਦਿੱਲੀ ਹਰਿਆਣਾ ਬਾਰਡਰ ਨੂੰ ਬੰਦ ਕਰ ਦਿੱਤਾ ਜਾਵੇਗਾ। ਇੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਸੀਮੈਂਟ ਦੇ ਦੋ ਬੈਰੀਕੇਡ ਵਿਚਕਾਰ ਲੋਹੇ ਦੀਆਂ ਮਜ਼ਬੂਤ ਛੜਾਂ ਲਗਾ ਕੇ ਅਸਥਾਈ ਕੰਧ ਨੂੰ ਤਿਆਰ ਕਰ ਦਿੱਤਾ ਗਿਆ ਹੈ ਜਦ ਕਿ ਦੂਜਾ ਹਿੱਸਾ ਕੱਲ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 26 ਨਵੰਬਰ 2020 ਤੋਂ ਹੀ ਕਿਸਾਨਾਂ ਨੇ ਇੱਥੇ ਆਪਣੇ ਡੇਰੇ ਜਮਾਏ ਹੋਏ ਹਨ। ਪੁਲਸ ਵੱਲੋਂ ਬਣਾਈ ਜਾ ਰਹੀ
ਇਸ ਅਸਥਾਈ ਕੰਧ ਦੇ ਸਬੰਧ ਵਿਚ ਬੋਲਦੇ ਹੋਏ ਕਿਸਾਨਾਂ ਨੇ ਆਖਿਆ ਕਿ ਮੋਦੀ ਸਰਕਾਰ ਇਸ ਤਰ੍ਹਾਂ ਦੇ ਮਨਸੂਬਿਆਂ ਨਾਲ ਸਾਡੇ ਜੋਸ਼ ਨੂੰ ਕੈਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ 26 ਜਨਵਰੀ ਮੌਕੇ ਕੱਢੀ ਗਈ ਸ਼ਾਂਤ ਮਈ ਟਰੈਕਟਰ ਪਰੇਡ ਨੂੰ ਕੇਂਦਰ ਸਰਕਾਰ ਦੀ ਸਾ-ਜਿ-ਸ਼ ਅਧੀਨ ਹੀ ਬ-ਦ-ਨਾ-ਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸਣ ਯੋਗ ਹੈ ਕਿ ਅੱਜ ਭਾਵੇਂ ਸਿੰਘੂ ਸਰਹੱਦ ਉੱਪਰ ਦਿੱਲੀ ਵੱਲ ਦੇ ਪਾਸੇ ਭਾਵੇਂ ਘੱਟ ਪ੍ਰਦਰਸ਼ਨ ਕਾਰੀ ਨਜ਼ਰ ਪਰ ਹਰਿਆਣਾ ਵੱਲ ਦੇ ਪਾਸੇ ਇਨ੍ਹਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਹੈ ਅਤੇ ਇਨ੍ਹਾਂ ਵਿੱਚ ਜੋਸ਼ ਪਹਿਲਾਂ ਨਾਲੋਂ ਕਈ ਗੁਣਾਂ ਵਧ ਚੁੱਕਾ ਹੈ।
Previous Postਪੰਜਾਬ ਚ ਇਥੇ ਹੋ ਗਿਆ ਅਜਿਹਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ
Next Postਕਿਸਾਨ ਅੰਦੋਲਨ :ਟਰੈਕਟਰ ਤੋਂ ਬਾਅਦ ਹੁਣ ਇਹ ਚੀਜ ਲੈ ਕੇ ਦਿੱਲੀ ਜਾਣਗੇ ਕਿਸਾਨ ਕਰਤਾ ਇਹ ਵੱਡਾ ਐਲਾਨ