ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਉਥੋਂ ਦੇ ਪੰਚਾਇਤ ਮੈਂਬਰਾਂ ਵੱਲੋਂ ਠੀਕਰੀ ਪਹਿਰਾ ਲਗਵਾਇਆ ਜਾਂਦਾ ਰਹਿੰਦਾ ਹੈ ਤਾਂ ਜੋ ਉਹ ਪਿੰਡ ਵਿੱਚ ਹੋਣ ਵਾਲੀਆਂ ਵਾਰਦਾਤਾਂ ਜਾਂ ਚੋਰੀਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪੰਚਾਇਤ ਮੈਂਬਰਾਂ ਵੱਲੋਂ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਕਦਮ ਚੁੱਕਿਆ ਜਾਂਦਾ ਹੈ ਜਿਸ ਵਿਚ ਪਿੰਡ ਦੇ ਹਰ ਘਰ ਨੂੰ ਵਾਰੀ ਸਮੇਤ ਪਿੰਡ ਦਾ ਪਹਿਰਾ ਦੇਣਾ ਪੈਂਦਾ ਹੈ। ਪੰਚਾਇਤ ਮੈਂਬਰਾਂ ਦੇ ਇਸ ਫੈਸਲੇ ਨਾਲ ਲੋਕ ਬੇਖੌਫ਼ ਹੋ ਕੇ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਸੌਂ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਵਾਰਦਾਤ ਵਾਪਰਣ ਦਾ ਡਰ ਨਹੀਂ ਰਹਿੰਦਾ।
ਨਵਾਂ ਸ਼ਹਿਰ ਤੋਂ ਸਰਕਾਰ ਵੱਲੋਂ ਇਕ ਅਜਿਹੀ ਹੀ ਠੀਕਰੀ ਪਹਿਰੇ ਨਾਲ ਜੁੜਿਆ ਇਕ ਹੁਕਮ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਬੇਟ ਤੇ ਪੰਚਾਇਤ ਅਫ਼ਸਰ ਅਤੇ ਜ਼ਿਲ੍ਹਾ ਵਿਕਾਸ ਅਫਸਰ ਦੁਆਰਾ ਇਸ ਖੇਤਰ ਵਿੱਚ ਪੈਂਦੇ ਪਿੰਡਾਂ ਦੀਆਂ ਪੰਚਾਇਤ ਦੁਆਰਾ ਇਹ ਹੁਕਮ ਲਾਗੂ ਕਰਵਾਏ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਦੂਦ ਵਿੱਚ ਪੈਂਦੇ ਸਤਲੁਜ ਦਰਿਆ ਅਤੇ ਬੇਟ ਦੇ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਇਆ ਜਾਵੇ।
ਇਸ ਦੇ ਦੌਰਾਨ ਇਨ੍ਹਾਂ ਪਿੰਡਾਂ ਦੇ ਪਟਵਾਰੀ ਜਾਂ ਕਾਨੂੰਗੋ ਰੋਜ਼ਾਨਾਂ ਹੀ ਸਤਲੁਜ ਦਰਿਆ ਦੀ ਸਥਿਤੀ ਬਾਰੇ ਇਕ ਰਿਪੋਰਟ ਬਣਾਉਣਗੇ ਅਤੇ ਉਸ ਨੂੰ ਸਬੰਧਤ ਤਹਿਸੀਲਦਾਰ ਨੂੰ ਭੇਜਿਆ ਜਾਵੇਗਾ। ਇਹ ਰਿਪੋਰਟ ਬੀ ਆਰ ਸ਼ਾਖਾ ਦੇ ਡੀ ਸੀ ਦਫਤਰ ਵਿੱਚ ਭੇਜਣ ਦੀ ਜ਼ਿੰਮੇਦਾਰੀ ਤਹਿਸੀਲਦਾਰ ਦੀ ਹੋਵੇਗੀ। ਇਸ ਦੇ ਨਾਲ ਨਾਲ ਹੀ ਰੇਂਜ ਜਲੰਧਰ ਅਤੇ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਆਪਣੇ-ਆਪਣੇ ਇਲਾਕੇ ਦੇ ਅਧੀਨ ਲਗਦੇ ਸਤਲੁਜ ਦਰਿਆ ਦੇ ਪਾਣੀ ਦੇ ਲੈਵਲ ਦੀ ਰਿਪੋਰਟ ਰੋਜ਼ਾਨਾ ਹੀ ਡੀਸੀ ਦੇ ਦਫ਼ਤਰ ਭੇਜਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਸ਼ੀਨਾ ਅਗਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਪੰਜਾਬ ਵੀਲੇਜ਼ ਅਤੇ ਸਮਾਲ ਟਾਊਨ ਪੈਟਰੋਲ ਐਕਟ ਦੀ ਧਾਰਾ 1918 ਦੇ ਤਹਿਤ ਇਸ ਠੀਕਰੀ ਪਹਿਰੇ ਨੂੰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਹੁਕਮ ਅਗਲੇ ਮਹੀਨੇ ਦੀ 16 ਤਰੀਕ ਤੱਕ ਜਾਰੀ ਰਹਿਣਗੇ।
Previous PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ, ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ
Next Postਹੁਣੇ ਹੁਣੇ ਪੰਜਾਬ ਚ ਇਥੇ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ ਛਾਈ ਸੋਗ ਦੀ ਲਹਿਰ