ਆਈ ਤਾਜਾ ਵੱਡੀ ਖਬਰ
ਪਹਿਲੇ ਸਮੇਂ ਵਿਚ ਬਹੁਤ ਸਾਰੀਆਂ ਅਜਿਹੀਆਂ ਖੇਡਾਂ ਬੱਚਿਆਂ ਵੱਲੋਂ ਖੇਡੀਆਂ ਜਾਂਦੀਆਂ ਸਨ ਜਿਸ ਨਾਲ ਬੱਚਿਆਂ ਦੀ ਸਰੀਰਕ ਕਸਰਤ ਵੀ ਹੁੰਦੀ ਸੀ। ਜਿੱਥੇ ਬੱਚੇ ਆਪਸ ਵਿਚ ਮਿਲ ਕੇ ਅਜਿਹੀਆਂ ਖੇਡਾਂ ਖੇਡਦੇ ਸਨ ਉਥੇ ਹੀ ਬੱਚਿਆਂ ਦਾ ਆਪਸੀ ਪਿਆਰ ਅਤੇ ਤਾਲਮੇਲ ਵੀ ਕਾਇਮ ਰਹਿੰਦਾ ਸੀ। ਇਸ ਸਦਕਾ ਬੱਚੇ ਬਹੁਤ ਕੁਝ ਇਕ ਦੂਸਰੇ ਤੋਂ ਗ੍ਰਹਿਣ ਕਰਦੇ ਸਨ ਅਤੇ ਸਾਫ਼-ਸੁਥਰੇ ਵਾਤਾਵਰਨ ਵਿੱਚ ਅਜਿਹੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ। ਪਰ ਸਮੇਂ ਦੇ ਪਰਿਵਰਤਨ ਨੇ ਸਭ ਕੁਝ ਤਬਦੀਲ ਕਰਕੇ ਰੱਖ ਦਿੱਤਾ ਹੈ। ਅੱਜ ਦੇ ਦੌਰ ਵਿਚ ਜਿਥੇ ਹਰ ਇਨਸਾਨ ਆਪਣੇ ਕੰਮਾਂ ਕਾਰਾਂ ਵਿਚ ਇੰਨਾ ਜ਼ਿਆਦਾ ਵਿਅਸਤ ਹੋ ਚੁੱਕਾ ਹੈ ਕਿ ਉਸ ਨੂੰ ਆਪਣੇ ਬੱਚਿਆਂ ਦੀਆਂ ਖੇਡਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਰਹਿੰਦੀ।
ਅਜੋਕੇ ਸਮੇਂ ਵਿਚ ਬੱਚਿਆਂ ਵੱਲੋਂ ਵੀ ਬਹੁਤ ਸਾਰੀਆਂ ਖੇਡਾਂ ਮੋਬਾਇਲ ਫੋਨਾਂ ਵਿੱਚ ਖੇਡੀਆਂ ਜਾਂਦੀਆਂ ਹਨ । ਹੁਣ ਬੱਚਿਆਂ ਨੂੰ ਆਪਣਾ ਫੋਨ ਦੇਣਾ ਮਹਿੰਗਾ ਪੈ ਗਿਆ ਹੈ। ਜਿੱਥੇ ਆਪਣੀ ਕਾਰ ਦੇ ਕੇ ਜਾਨ ਛੁਡਾਣੀ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬ੍ਰਿਟੇਨ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਿਵਾਰ ਨੇ ਆਪਣੇ ਇਕ ਸੱਤ ਸਾਲਾਂ ਦੇ ਬੱਚੇ ਨੂੰ ਮੋਬਾਇਲ ਗੇਮ ਖੇਡਣ ਵਾਸਤੇ ਦਿੱਤਾ ਸੀ। ਉਸ ਸਮੇਂ ਪਿਤਾ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਉਸ ਦੇ ਬੇਟੇ ਵੱਲੋਂ ਫੋਨ ਉਪਰ ਗੇਮ ਖੇਡਦੇ ਸਮੇਂ ਉਨ੍ਹਾਂ ਦਾ 1.3 ਲੱਖ ਰੁਪਈਏ ਦਾ ਟਰਾਂਜ਼ੈਕਸ਼ਨ ਕਰ ਦਿਤਾ ਜਾਵੇਗਾ।
ਇਸ ਘਟਨਾ ਦਾ ਪਿਤਾ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ 1800 ਰੁਪਏ ਡਾਲਰ ਦਾ ਬਿਲ ਪ੍ਰਾਪਤ ਹੋਇਆ। ਬੱਚੇ ਦੇ ਪਿਤਾ ਮੁਹੰਮਦ ਮੁਤਾਸਾ ਨੇ ਦੱਸਿਆ ਕਿ ਉਸਨੇ ਆਪਣੇ ਸੱਤ ਸਾਲਾਂ ਦੇ ਬੇਟੇ ਨੂੰ ਗੇਮ ਖੇਡਣ ਵਾਸਤੇ ਆਪਣਾ iphone ਦਿੱਤਾ ਸੀ। ਤੇ ਉਸ ਦੇ ਪੁੱਤਰ ਅਸ਼ਾਜ਼ ਵੱਲੋਂ ਡਰੈਗਨ ਰਾਈਜ ਆਫਬਰਕ ਨਾਂ ਦੀ ਇੱਕ ਗੇਮ ਖੇਡੀ ਗਈ। ਜਿਸ ਵਿੱਚ ਉਸ ਵੱਲੋਂ ਕਈ ਮਹਿੰਗੇ ਟਾਪ ਖਰੀਦ ਲਏ ਗਏ। ਜਿਸ ਸਮੇਂ ਤੱਕ ਉਸ ਦੇ ਪਿਤਾ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਸ ਦੇ ਪਿਤਾ ਨੂੰ ਇਸ ਬਿੱਲ ਦਾ ਭੁਗਤਾਨ ਕਰਨ ਲਈ ਆਪਣੇ ਕਾਰ ਵੇਚਣੀ ਪਈ ਹੈ।
ਉਸ ਵੱਲੋਂ ਇਸ ਸਬੰਧੀ ਐਪ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਜਿਨ੍ਹਾਂ ਵੱਲੋਂ 287 ਡਾਲਰ ਯਾਨੀ ਕਿ 21 ਹਜ਼ਾਰ ਰੁਪਏ ਰਿਫੰਡ ਕਰ ਦਿੱਤੇ ਗਏ ਹਨ। ਉਨ੍ਹਾਂ ਕਸਟਮਰ ਸਰਵਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਹੈ ਕਿ ਮੈਨੂੰ ਅਤੇ ਮੇਰੇ ਬੱਚੇ ਨੂੰ ਲੁੱਟ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਬੱਚਿਆਂ ਦੀ ਗੇਮ ਉੱਪਰ ਏਨੇ ਜ਼ਿਆਦਾ ਪੈਸੇ ਲੁੱਟੇ ਜਾ ਰਹੇ ਹਨ।
Previous Postਵਿਦੇਸ਼ ਚ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮਿਲੀ ਇਸ ਤਰਾਂ ਮੌਤ , ਸਾਰੇ ਪਿੰਡ ਚ ਪਿਆ ਸੋਗ
Next Postਇਸ ਦੇਸ਼ ਨੇ ‘ਅਦ੍ਰਿਸ਼’ ਕਰਨ ਵਾਲੀ ਬਣਾਈ ਇਹ ਤਕਨੀਕ – ਤਾਜਾ ਵੱਡੀ ਖਬਰ