ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਕਈ ਗ਼ਲਤ ਕਦਮ ਚੁੱਕੇ ਜਾਂਦੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਉਥੇ ਹੀ ਕੁਝ ਅਜਿਹੇ ਗੈਰ-ਸਮਾਜਿਕ ਅਨਸਰ ਵੀ ਹਨ ਜਿਨ੍ਹਾਂ ਵੱਲੋਂ ਪੈਸਾ ਕਮਾਉਣ ਦੇ ਚੱਕਰ ਵਿੱਚ ਅਤੇ ਜਲਦ ਅਮੀਰ ਹੋਣ ਲਈ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੀਆਂ ਹਨ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਚੋਰੀ ਠੱਗੀ ਦੇ ਰਾਹੀਂ ਪੈਸਾ ਕਮਾਇਆ ਜਾਂਦਾ ਹੈ ਉਥੇ ਹੀ ਅਜਿਹੇ ਮਾਮਲਿਆਂ ਦੀ ਭੇਟ ਚੜ੍ਹਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਇਥੇ ਬਿਜਲੀ ਦੇ ਬਿਲ ਕਰ ਕੇ ਠੱਗੀ ਵੱਜੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦਸੂਹਾ ਬੈਂਕ ਰੋਡ ਦੇ ਉੱਪਰ ਇੱਕ ਸਿਲਕ ਕੱਪੜਿਆਂ ਦੀ ਦੁਕਾਨ ਦੇ ਮਾਲਕ ਨੂੰ ਠੱਗਾਂ ਵੱਲੋਂ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਜਿੱਥੇ ਦੁਕਾਨ ਦੇ ਮਾਲਕ ਜਸਵਿੰਦਰ ਸਿੰਘ ਨੂੰ ਕੁਝ ਠੱਗਾਂ ਵੱਲੋਂ ਫੋਨ ਕਰਕੇ ਆਖਿਆ ਗਿਆ ਕਿ ਉਹ ਬਿਜਲੀ ਬੋਰਡ ਤੋਂ ਬੋਲ ਰਹੇ ਹਨ।
ਉਥੇ ਹੀ ਉਨ੍ਹਾਂ ਵਿਅਕਤੀਆਂ ਨੇ ਆਖਿਆ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਲਈ ਉਹਨਾਂ ਨੂੰ ਇੱਕ ਲਿੰਕ ਭੇਜਿਆ ਜਾਂਦਾ ਹੈ ਜਿਸ ਦੇ ਨਾਲ ਉਨ੍ਹਾਂ ਦਾ ਪਿਛਲਾ ਬਿੱਲ ਤਾਰਿਆ ਜਾਵੇਗਾ। ਉੱਥੇ ਹੀ ਉਸ ਵਿਅਕਤੀ ਵੱਲੋਂ ਕੁਨੈਕਸ਼ਨ ਕੱਟਣ ਦੇ ਨਾਂਅ ਤੇ ਭੇਜੇ ਗਏ ਲਿੰਕ ਨੂੰ ਖੋਲ੍ਹਿਆ ਗਿਆ ਤਾਂ ਉਹਨਾਂ ਦੇ ਅਕਾਉਂਟ ਵਿੱਚੋਂ ਪੈਸੇ ਕੱਟੇ ਗਏ।
ਤਿੰਨ ਵਾਰ ਬੈਂਕ ਦੇ ਅਕਾਊਂਟ ਵਿਚ ਕੱਟੇ ਗਏ ਪੈਸਿਆਂ ਦੀ ਰਕਮ 69 ਹਜ਼ਾਰ ਦੱਸੀ ਗਈ ਹੈ। ਜੋ ਕੇ ਦੁਕਾਨ-ਮਾਲਕ ਦੇ ਬੈਂਕ ਅਕਾਊਂਟ ਵਿੱਚੋਂ ਤਿੰਨ ਵਾਰ ਕੱਟੇ ਗਏ। ਜਿਸ ਤੋਂ ਬਾਅਦ ਉਸ ਵੱਲੋਂ ਆਪਣਾ ਬੈਂਕ ਅਕਾਊਂਟ ਬੰਦ ਕਰਵਾਇਆ ਗਿਆ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।
Previous Postਇਥੇ ਆਇਆ 6.1 ਤੀਬਰਤਾ ਦਾ ਭਿਆਨਕ ਜਬਰਦਸਤ ਭੂਚਾਲ, ਕੰਬੀ ਧਰਤੀ
Next Postਪੰਜਾਬ: 22 ਸਾਲਾਂ ਮੁੰਡੇ ਦੀ ਟੁੱਲੂ ਪੰਪ ਚਲਾਉਂਦੇ ਹੋਈ ਇਸ ਤਰਾਂ ਦਰਦਨਾਕ ਮੌਤ, ਛਾਇਆ ਸੋਗ