ਆਈ ਤਾਜ਼ਾ ਵੱਡੀ ਖਬਰ
ਜਿੱਥੇ ਦੇਸ਼ ਦੇ ਵਿਚ ਕੋਲੇ ਦੀ ਕਮੀ ਦੇ ਕਾਰਨ ਹੁਣ ਤੱਕ ਕਈ ਥਰਮਲ ਪਲਾਂਟ ਬੰਦ ਹੋ ਚੁੱਕੇ ਨੇ ਤੇ ਲੋਕਾਂ ਨੂੰ ਵੀ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬੇਸ਼ੱਕ ਹੁਣ ਪੰਜਾਬ ਦੇ ਵਿੱਚ ਕੋਲੇ ਦੀ ਕੁਝ ਕਮੀ ਪੂਰੀ ਹੋ ਚੁੱਕੀ ਹੈ ,ਪਰ ਅਜੇ ਤਕ ਇਸ ਘਾਟ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਗਿਆ ਹੈ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਬਿਜਲੀ ਤੇ ਕੱਟ ਲੱਗ ਰਹੇ ਹਨ। ਇਹ ਬਿਜਲੀ ਦੇ ਕੱਟ ਕੋਈ ਇਕ ਜਾਂ ਦੋ ਘੰਟਿਆਂ ਦੇ ਨਹੀਂ ਸਗੋਂ ਲੰਬੇ ਲੰਬੇ, ਪੰਜ ਪੰਜ ਘੰਟਿਆਂ ਦੇ ਕੱਟ ਲੱਗ ਰਹੇ ਹਨ । ਜਦੋਂ ਘਰਾਂ ਦੇ ਵਿੱਚ ਪੰਜ ਪੰਜ ਘੰਟੇ ਬਿਜਲੀ ਨਹੀਂ ਆਉਂਦੀ ਹੈ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਈ ਥਾਵਾਂ ਤੇ ਤਾਂ ਬਿਜਲੀ ਦੇ ਨਾਲ ਨਾਲ ਪਾਣੀ ਦੀ ਵੀ ਸਮੱਸਿਆ ਸ਼ੁਰੂ ਹੋ ਚੁੱਕੀ ਹੈ । ਬਿਜਲੀ ਦੇ ਕੱਟਾਂ ਦੇ ਕਾਰਨ ਹਰ ਵਰਗ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਕਿਸਾਨ ਵੀ ਹੁਣ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ , ਕਿਉਂਕਿ ਬਿਜਲੀ ਦੇ ਕੱਟਾਂ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁ-ਕ-ਸਾ-ਨ ਹੋ ਰਿਹਾ ਹੈ । ਇਸੇ ਵਿਚਕਾਰ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਹੋਣ ਵਾਲੀ ਹੈ ।
ਜਿਨ੍ਹਾਂ ਇਲਾਕਿਆਂ ਦੇ ਵਿੱਚ ਹੁਣ ਬਿਜਲੀ ਬੰਦ ਹੋਣ ਦਾ ਐਲਾਨ ਹੋ ਚੁੱਕਿਆ ਹੈ ਉਨ੍ਹਾਂ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਕਲਾਨੌਰ ਦੀ ਪਾਵਰਕਾਮ ਦੀ ਸਬ ਡਿਵੀਜ਼ਨ ਕਲਾਨੌਰ ਦੇ ਐੱਸ.ਡੀ.ਓ ਖ਼ਜ਼ਾਨ ਸਿੰਘ ਖਹਿਰਾ ਨੇ ਬਿਜਲੀ ਮੁੱਦੇ ਤੇ ਉੱਪਰ ਗੱਲਬਾਤ ਕਰਦਿਆਂ ਕਿਹਾ ਕਿ ਮੰਗਲਵਾਰ ਯਾਨੀ ਕੱਲ੍ਹ ਨੂੰ ਸਬ ਡਿਵੀਜ਼ਨ ਕਲਾਨੌਰ ਅਧੀਨ ਆਉਂਦੇ ਬਿਜਲੀ ਘਰ ਕਲਾਨੌਰ 66ਕੇ.ਵੀ, ਬਿਜਲੀ ਘਰ ਭਾਗੋਵਾਲ , ਬੱਚੇ ਨੰਗਲ ਅਤੇ ਹਰਦੋਛੰਨੀਆਂ ਬਿਜਲੀ ਘਰਾਂ ਦੇ ਟਰਾਂਸਫਾਰਮਰਾਂ ਦੀ ਮੁਰੰਮਤ ਹੋ ਰਹੀ ਹੈ ਤੇ ਇਸੇ ਮੁਰੰਮਤ ਦੇ ਕਾਰਨ ਹੁਣ ਮੰਗਲਵਾਰ ਯਾਨੀ ਕੱਲ੍ਹ ਪੂਰੇ ਕਲਾਨੌਰ ਦੇ ਵਿਚ ਬਿਜਲੀ ਬੰਦ ਰਹਿਣ ਵਾਲੀ ਹੈ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਇਸ ਸੰਬੰਧੀ ਜਾਣਕਾਰੀ ਦੇ ਕੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਮੰਗਲਵਾਰ ਨੂੰ ਬਿਜਲੀ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਪਹਿਲਾਂ ਹੀ ਸੂਚੇਤ ਕੀਤਾ ਜਾ ਸਕੇ । ਇਸ ਦੇ ਨਾਲ ਹੀ ਕਲਾਨੌਰ ਦੇ ਪਾਵਰ ਐਸ.ਡੀ.ਓ ਖਜ਼ਾਨ ਸਿੰਘ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਪਾਵਰਕੌਮ ਦੇ ਕਰਮਚਾਰੀਆਂ ਦਾ ਸਹਿਯੋਗ ਕਰਨ ਕਿਉਂਕਿ ਪਿੰਡ ਦੇ ਵਿੱਚ ਹੁਣ ਟਰਾਂਸਫਾਰਮਰਾਂ ਦੀ ਮੁਰੰਮਤ ਹੋ ਰਹੀ ਹੈ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਦੇ ਕਾਰਨ ਹੀ ਕੱਲ੍ਹ ਕਲਾਨੌਰ ਦੀ ਬਿਜਲੀ ਬੰਦ ਰਹਿਣ ਵਾਲੀ ਹੈ । ਜਿਸ ਕਾਰਨ ਹੁਣ ਉਥੋਂ ਦੇ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Previous Postਕਾਂਗਰਸ ਚ ਚਲ ਰਹੇ ਭੀਚਕੜੇ ਦੇ ਵਿਚਕਾਰ CM ਚੰਨੀ ਨੇ ਨਵਜੋਤ ਸਿੱਧੂ ਬਾਰੇ ਕਹੀ ਇਹ ਵੱਡੀ ਗਲ੍ਹ
Next Postਚੋਟੀ ਦੇ ਮਸ਼ਹੂਰ ਕ੍ਰਿਕਟ ਕਪਤਾਨ ਦੀ ਹੋਈ ਅਚਾਨਕ ਮੌਤ – ਖੇਡ ਜਗਤ ਚ ਛਾਇਆ ਸੋਗ