ਸਾਵਧਾਨ : ਪੰਜਾਬ ਚ ਇਥੋਂ ਕੱਲ੍ਹ ਦੇ ਬਾਰੇ ਚ ਹੋਇਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪਿਛਲੇ ਸਾਲ ਤੋਂ ਇਸ ਕਰੋਨਾ ਨੇ ਸਾਰੀ ਦੁਨੀਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਭਾਰਤ ਵਿਸ਼ਵ ਵਿਚ ਦੂਜੇ ਨੰਬਰ ਤੇ ਹੈ ਜਿੱਥੇ ਕਰੋਨਾ ਦੇ ਪ੍ਰਭਾਵਿਤ ਹੋਣ ਵਾਲੇ ਮਰੀਜ਼ ਅਮਰੀਕਾ ਤੋਂ ਬਾਅਦ ਵਧੇਰੇ ਹਨ। ਵਿਸ਼ਵ ਵਿਚ ਸਭ ਤੋਂ ਵੱਧ ਪ੍ਰਭਾਵਤ ਬੜਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੈ। ਜਿੱਥੇ ਟੀਕਾਕਰਨ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿੱਚ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ। ਉੱਥੇ ਹੀ ਕਰੋਨਾ ਦੀ ਅਗਲ਼ੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿਚ ਫਿਰ ਤੋਂ ਤਾਲਾ ਬੰਦੀ ਕੀਤੀ ਜਾ ਰਹੀ ਹੈ।

ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਪ੍ਰਭਾਵੀ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਵੀ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸੂਬੇ ਵਿੱਚ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ। ਉਥੇ ਹੀ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਇਸ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਾਇਆ ਜਾ ਸਕੇ। ਪੰਜਾਬ ਚ ਇਥੋਂ ਕੱਲ੍ਹ ਦੇ ਬਾਰੇ ਚ ਹੋਇਆ ਇਹ ਵੱਡਾ ਐਲਾਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਰੋਨਾ ਨਾਲ ਸੂਬੇ ਅੰਦਰ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ।

ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ 26 ਮਾਰਚ 2021 ਨੂੰ ਐਮ.ਕੇ.ਅਰਾਵਿੰਦ ਕੁਮਾਰ ਜਿਲਾ ਮੈਜਿਸਟਰੇਟ ਨੇ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ । ਜਿਸ ਦੀ ਕੱਲ ਜ਼ਿਲੇ ਅੰਦਰ ਸਭ ਲੋਕਾਂ ਵੱਲੋਂ ਪਾਲਣਾ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਚ ਹਰੇਕ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟੇ ਲਈ ਸਾਈਲੈਂਸ ਕੀਤੀ ਜਾਵੇਗੀ ।

ਜਿੱਥੇ ਕੋਰੋਨਾ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉੱਥੇ ਹੀ ਇਕ ਘੰਟੇ ਲਈ ਸੜਕਾਂ ਤੇ ਵਹੀਕਲ ਦੀ ਕੋਈ ਗਤੀਵਿਧੀ ਨਹੀਂ ਹੋਵੇਗੀ। ਇਸ ਹੁਕਮ ਅਨੁਸਾਰ ਇਸ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀ ਹਦੂਦ ਅੰਦਰ ਕੋਈ ਵੀ ਵਹੀਕਲ ਸੜਕਾਂ ’ਤੇ ਨਹੀਂ ਚੱਲੇਗਾ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲੇ ਦੇ ਸਭ ਲੋਕਾਂ ਨੂੰ ਇਸ ਆਦੇਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।