ਆਈ ਤਾਜ਼ਾ ਵੱਡੀ ਖਬਰ
ਜਦੋਂ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ,ਤਾਂ ਸਮੇਂ ਸਮੇਂ ਤੇ ਕੁਦਰਤ ਵੱਲੋਂ ਵੀ ਅਜਿਹੀ ਕਰੋਪੀ ਦਿਖਾਈ ਜਾਂਦੀ ਹੈ ਜਿਸ ਨਾਲ ਇਨਸਾਨ ਦੀ ਰੂਹ ਤੱਕ ਕੰਬ ਜਾਂਦੀ ਹੈ। ਵਿਸ਼ਵ ਵਿਚ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਅਜਿਹੀ ਹੀ ਇੱਕ ਕੁਦਰਤੀ ਕਰੋਪੀ ਹੈ, ਜੋ ਅਜੇ ਤਕ ਕਾਬੂ ਨਹੀਂ ਕੀਤੀ ਗਈ ਹੈ। ਕੁਦਰਤ ਵੱਲੋਂ ਜਿੱਥੇ ਬਹੁਤ ਹੀ ਖੂਬਸੂਰਤ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਹੈ। ਉਥੇ ਹੀ ਬਣਾਈ ਗਈ ਇਸ ਸ੍ਰਿਸ਼ਟੀ ਨਾਲ ਇਨਸਾਨ ਵੱਲੋਂ ਖਲਵਾੜ ਕੀਤਾ ਜਾਂਦਾ ਹੈ। ਜਿੱਥੇ ਪ੍ਰਕਿਰਤੀ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੇਣ ਲਈ ਕੁਦਰਤ ਵੱਲੋਂ ਦਰਖਤਾਂ ਦੀ ਉਤਪਤੀ ਕੀਤੀ ਗਈ ਹੈ। ਉੱਥੇ ਹੀ ਇਸ ਦੀ ਬੇਸ਼ੁਮਾਰ ਕਟਾਈ ਕਾਰਨ ਹੜ੍ਹ, ਭੂਚਾਲ ਭੂ-ਖੋਰ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜੋ ਕਈ ਬਿਮਾਰੀਆਂ ਨੂੰ ਜਨਮ ਦਿੰਦੀਆ ਹਨ।
ਪੰਜਾਬ ਵਿੱਚ ਸਰਕਾਰੀ ਹੁਕਮ ਲਾਗੂ ਕਰ ਦਿੱਤਾ ਗਿਆ ਹੈ ਜਿਥੇ ਉਲੰਘਣਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਖਤ ਹੁਕਮ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਲਾਗੂ ਕੀਤਾ ਗਿਆ ਹੈ। ਜਿੱਥੇ ਜਿਲਾ ਮਜਿਸਟ੍ਰੇਟ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹੇ ਦੀ ਹੱਦ ਅੰਦਰ ਕੁਝ ਦਰੱਖਤਾਂ ਦੀ ਕਟਾਈ ਉੱਪਰ ਸਖ਼ਤ ਪਾਬੰਦੀ ਲਗਾਈ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਅਗਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਜ਼ਿਲ੍ਹੇ ਦੀ ਹੱਦ ਅੰਦਰ ਅਗਰ ਰੁੱਖਾਂ ਵਿਚ ਨਿੰਮ ਬੋਹੜ-ਪਿੱਪਲ ਅਤੇ ਅੰਬ ਦੇ ਦਰੱਖਤਾਂ ਨੂੰ ਕੱਟਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਜ਼ਰੂਰੀ ਹਲਾਤਾਂ ਵਿੱਚ ਜੰਗਲਾਤ ਵਿਭਾਗ ਦੀ ਮਨਜੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਦਰੱਖਤਾਂ ਨੂੰ ਬਿਨਾ ਇਜਾਜ਼ਤ ਕੱਟਣ ਉਪਰ ਮਨਾਹੀ ਕੀਤੀ ਗਈ ਹੈ। ਜ਼ਿਲ੍ਹੇ ਦੀ ਹੱਦ ਅੰਦਰ ਅਗਰ ਕੋਈ ਵੀ ਇਨ੍ਹਾਂ ਦਰੱਖ਼ਤਾਂ ਦੀ ਕਟਾਈ ਬਿਨਾ ਪ੍ਰਵਾਨਗੀ ਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਪਾਬੰਦੀ 16 ਅਕਤੂਬਰ 2021 ਤੱਕ ਜ਼ਿਲ੍ਹੇ ਦੀ ਹੱਦ ਅੰਦਰ ਲਾਗੂ ਕੀਤੀ ਗਈ ਹੈ। ਜਿੱਥੇ ਇਨ੍ਹਾਂ ਦਰਖਤਾਂ ਨੂੰ ਪ੍ਰਾਚੀਨ ਸਮੇਂ ਤੋਂ ਧਾਰਮਿਕ ਮਹੱਤਤਾ ਦਿੱਤੀ ਗਈ ਹੈ, ਉੱਥੇ ਹੀ ਇਹ ਦਰੱਖਤ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਿੱਧ ਹੁੰਦੇ ਹਨ। ਉਥੇ ਹੀ ਵਧੇਰੇ ਮਾਤਰਾ ਵਿੱਚ ਪੰਛੀਆਂ ਦੇ ਰੈਣ-ਬਸੇਰੇ ਵੀ ਇਨ੍ਹਾਂ ਦਰੱਖ਼ਤਾਂ ਉਪਰ ਹੀ ਪਾਏ ਜਾਂਦੇ ਹਨ।
Home ਤਾਜਾ ਖ਼ਬਰਾਂ ਸਾਵਧਾਨ ਪੰਜਾਬ ਚ ਇਥੇ ਲਈ ਜਾਰੀ ਹੋ ਗਿਆ ਸਰਕਾਰੀ ਹੁਕਮ ਭੁੱਲ ਕੇ ਵੀ ਨਾ ਕਰ ਬੈਠਿਓ ਇਹ ਕੰਮ , ਹੋਵੇਗੀ ਸਖਤ ਕਾਰਵਾਈ
ਤਾਜਾ ਖ਼ਬਰਾਂ
ਸਾਵਧਾਨ ਪੰਜਾਬ ਚ ਇਥੇ ਲਈ ਜਾਰੀ ਹੋ ਗਿਆ ਸਰਕਾਰੀ ਹੁਕਮ ਭੁੱਲ ਕੇ ਵੀ ਨਾ ਕਰ ਬੈਠਿਓ ਇਹ ਕੰਮ , ਹੋਵੇਗੀ ਸਖਤ ਕਾਰਵਾਈ
Previous Postਹੁਣੇ ਹੁਣੇ ਚੋਟੀ ਦੀ ਮਸ਼ਹੂਰ ਬੋਲੀਵੁਡ ਅਦਾਕਾਰਾ ਬਾਰੇ ਆਈ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ
Next Postਹੁਣੇ ਹੁਣੇ ਪੰਜਾਬ ਚ ਇਥੇ ਵਿਆਹਾਂ ਸ਼ਾਦੀਆਂ ਤਿਉਹਾਰਾਂ ਬਾਰੇ ਜਾਰੀ ਹੋਇਆ ਹੁਕਮ – ਲੱਗੀ ਇਹ ਰੋਕ