ਆਈ ਤਾਜ਼ਾ ਵੱਡੀ ਖਬਰ
ਹਰ ਰੋਜ਼ ਹੀ ਦੇਸ਼ ਭਰ ਦੇ ਵਿੱਚ ਸੜਕੀ ਹਾਦਸੇ ਵਾਪਰਦੇ ਹਨ, ਇਹ ਸੜਕੀ ਹਾਦਸੇ ਕਈ ਕੀਮਤੀ ਜਾਨਾਂ ਲੈ ਲੈਂਦੇ ਹਨ। ਇਨ੍ਹਾਂ ਸੜਕੀ ਹਾਦਸਿਆਂ ਦੇ ਵਾਪਰਨ ਦਾ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ । ਜਦੋਂ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਸ ਸਮੇਂ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਜਿਸ ਦੇ ਚਲਦੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਬੇਸ਼ੱਕ ਸੜਕੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਬਹੁਤ ਸਾਰੀਆਂ ਸ਼ਖਤੀਆਂ ਕੀਤੀਆ ਜਾਂਦੀਆ ਹਨ, ਪਰ ਲੋਕ ਬਿਨਾਂ ਕਿਸੇ ਪ੍ਰਵਾਹ ਦੇ ਇਨ੍ਹਾਂ ਸੜਕੀ ਨਿਯਮਾਂ ਦਾ ਉਲੰਘਣ ਕਰਦੇ ਹਨ । ਪਰ ਹੁਣ ਸਰਕਾਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਅਜਿਹੀ ਕਾਰਵਾਈ ਕਰਨ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਲੋਕਾਂ ਸਖ਼ਤੀ ਦੇ ਨਾਲ ਸੜਕੀ ਨਿਯਮਾਂ ਦੀ ਪਾਲਣਾ ਕਰਨਗੇ ।
ਦਰਅਸਲ ਹੁਣ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਨਵਾਂ ਨਿਯਮ ਬਣਾਉਣ ਦੀ ਤਿਆਰੀ ਖਿੱਚ ਲਈ ਗਈ ਹੈ । ਜਿਸ ਵਿੱਚ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਐੱਫ ਆਈ ਆਰ ਦਰਜ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਇਸ ਦੀ ਜਾਣਕਾਰੀ ਖੁਦ ਕੇਂਦਰੀ ਸੜਕ ਆਵਾਜਾਈ ਮੰਤਰੀ ਦੇ ਵੱਲੋਂ ਗਾਜ਼ੀਆਬਾਦ ਵਿੱਚ ਚੱਲ ਰਹੇ ਇਕ ਪ੍ਰੋਗਰਾਮ ਦੌਰਾਨ ਦਿੱਤੀ ਗਈ। ਜਿਨ੍ਹਾਂ ਨੇ ਕਿਹਾ ਕਿ ਜਲਦ ਹੀ ਹਾਈਵੇ ਤੇ ਐਕਸਪ੍ਰੈਸ ਵੇਅ ਤੇ ਸਪੀਡ ਨੂੰ ਲੈ ਕੇ ਜਾਰੀ ਕੀਤਾ ਜਾਵੇਗਾ ।
ਜਿਸ ਵਿੱਚ ਜੇਕਰ ਕੋਈ ਵੀ ਟ੍ਰੈਫਿਕ ਦੇ ਨਿਯਮਾਂ ਨੂੰ ਤੋੜਦਾ ਹੈ ਤਾਂ ਕੈਮਰੇ ਵਿਚ ਉਹ ਰਿਕਾਰਡ ਹੋ ਜਾਂਦਾ ਹੈ ਤਾਂ ਉਸ ਤੇ ਐੱਫਆਈਆਰ ਦਰਜ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲਗਾਤਾਰ ਸੜਕੀ ਹਾਦਸਿਆਂ ਵਿੱਚ ਇਜ਼ਾਫ਼ਾ ਹੋ ਰਿਹਾ ਸੀ , ਜਿਸ ਦੇ ਚਲਦੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੜਕੀ ਨਿਯਮਾਂ ਨੂੰ ਰੋਕਣ ਦੇ ਲਈ ਸੜਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਹੁਣ ਸਖ਼ਤੀ ਕੀਤੀ ਜਾ ਰਹੀ ਹੈ
ਹੁਣ ਜੋ ਲੋਕ ਸੜਕੀ ਨਿਯਮਾਂ ਦੀ ਉਲੰਘਣਾ ਕਰਨਗੇ ਉਨ੍ਹਾਂ ਦੇ ਖਿਲਾਫ਼ ਪ੍ਰਸ਼ਾਸਨ ਵੱਲੋਂ ਕੇਸ ਵੀ ਦਰਜ ਕੀਤਾ ਜਾਵੇਗਾ ।
Previous Postਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ ਅਤੇ ਰੇਹੜੀਆਂ ਆਦਿ ਵਾਹਨਾਂ ਲਈ 16 ਫਰਵਰੀ ਤੱਕ ਲਈ ਜਾਰੀ ਹੋਇਆ ਇਥੇ ਇਹ ਹੁਕਮ
Next Postਦੁਕਾਨਦਾਰ ਹੋ ਜਾਣ ਸਾਵਧਾਨ ਪੰਜਾਬ ਚ ਇਥੇ ਲਗੀ ਇਹ ਪਾਬੰਦੀ – ਤਾਜਾ ਵੱਡੀ ਖਬਰ