ਆਈ ਤਾਜ਼ਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਜਿਥੇ ਬਹੁਤ ਕੁਝ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਕਈ ਵਿਭਾਗਾਂ ਵਿੱਚ ਕਈ ਤਬਦੀਲੀਆਂ ਕਰ ਦਿਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਸਰਕਾਰ ਵੱਲੋਂ ਆਏ ਦਿਨ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਜਿਸ ਸਦਕਾ ਦੇਸ਼ ਵਿਚ ਬਹੁਤ ਸਾਰੇ ਵਿਭਾਗਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਨਵੀਨੀਕਰਨ ਲਿਆਂਦਾ ਜਾ ਸਕੇ। ਜਿਸ ਸਦਕਾ ਸਾਰੇ ਵਿਭਾਗਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਿਆ ਜਾ ਸਕੇ। ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਸਦਕਾ ਹੀ ਬਹੁਤ ਸਾਰੇ ਵਿਭਾਗਾਂ ਨੂੰ ਆਨਲਾਈਨ ਕਈ ਤਰ੍ਹਾਂ ਦੇ ਸਿਸਟਮ ਨਾਲ ਜੋੜ ਦਿੱਤਾ ਗਿਆ ਹੈ।
ਹੁਣ ਪੰਜਾਬ ਵਿਚ ਧੋਖਾਧੜੀ ਨੂੰ ਲੈ ਕੇ ਇਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਬਿਜਲੀ ਬਿੱਲਾਂ ਦਾ ਭੁਗਤਾਨ ਆਨਲਾਈਨ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਇਸ ਦਾ ਫਾਇਦਾ ਚੁੱਕ ਕੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਸਾਈਬਰ ਠੱਗਾ ਵੱਲੋਂ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਪੇ ਯੂ ਲਿਕ ਦੇ ਅਧਾਰ ਤੇ ਜਿੱਥੇ ਲੋਕਾਂ ਵੱਲੋਂ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਰਾਸ਼ੀ ਜਮਾ ਕੀਤੀ ਜਾਣੀ ਸੀ ਉੱਥੇ ਹੀ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ।
ਇਸ ਬਾਰੇ ਗੱਲਬਾਤ ਕਰਦੇ ਹੋਏ ਸਾਈਬਰ ਸੈੱਲ ਦੀ ਪੁਲਸ ਵੱਲੋਂ ਜਾਂਚ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸਾਹਮਣੇ ਆਈਆਂ ਹਨ ਜਿਥੇ ਇੱਕ ਕਾਰੋਬਾਰੀ ਕਪਿਲ ਗੁਪਤਾ ਵੱਲੋਂ ਆਪਣੀ ਫੈਕਟਰੀ ਦਾ ਬਿਲ 2 ਲੱਖ 84 ਹਜ਼ਾਰ ਰੁਪਏ ਆਨਲਾਈਨ ਪੇ ਯੂ ਦੇ ਲਿੰਕ ਰਾਹੀਂ ਭਰਿਆ ਗਿਆ ਸੀ। ਉੱਥੇ ਉਨ੍ਹਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਇਕ ਮਹੀਨੇ ਬਾਅਦ ਬਿਜਲੀ ਵਿਭਾਗ ਵੱਲੋਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਬਿੱਲ ਦੀ ਅਦਾਇਗੀ ਨਹੀਂ ਹੋਈ ਹੈ। ਇਸ ਤਰ੍ਹਾਂ ਹੀ ਇੱਕ ਪਰਮਜੀਤ ਨਾਂ ਦੇ ਵਿਅਕਤੀ ਵੱਲੋਂ ਵੀ 3 ਲੱਖ 50 ਹਜ਼ਾਰ ਰੁਪਏ ਦਾ ਬਿੱਲ ਬਿਜਲੀ ਵਿਭਾਗ ਨੂੰ ਪੇ ਯੂ ਲਿੰਕ ਦੇ ਜ਼ਰੀਏ ਹੀ ਕੀਤਾ ਗਿਆ ਸੀ।
ਪਰ ਬਿਜਲੀ ਵਿਭਾਗ ਦੇ ਅਕਾਊਂਟ ਵਿੱਚ ਉਸ ਵੱਲੋਂ ਜਮਾਂ ਕਰਵਾਈ ਗਈ ਰਾਸ਼ੀ ਪਹੁੰਚੀ ਹੀ ਨਹੀਂ। ਬਹੁਤ ਸਾਰੇ ਸਾਈਬਰ ਠੱਗਾਂ ਵੱਲੋਂ ਲੋਕਾਂ ਵੱਲੋਂ ਬਿਜਲੀ ਤੇ ਕੀਤੇ ਜਾ ਰਹੇ ਭੁਗਤਾਨ ਦੇ ਜ਼ਰੀਏ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਹੁਣ ਲੁਧਿਆਣਾ ਦੇ ਪੁਲਸ ਕਮਿਸ਼ਨਰ ਦੇ ਵੱਲੋਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਤੇ ਲੋਕਾਂ ਨੂੰ ਇਸ ਲਿੰਕ ਦੇ ਰਾਹੀਂ ਪੈਸੇ ਜਮਾਂ ਕਰਾਉਣ ਤੋਂ ਵੀ ਮਨਾ ਕੀਤਾ ਗਿਆ ਹੈ। ਪੁਲਿਸ ਵੱਲੋਂ ਅਜਿਹੇ ਠੱਗਾਂ ਨੂੰ ਠੱਲ੍ਹ ਪਾਉਣ ਲਈ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਕੀ ਅਗਲੇ ਸਾਲ ਪੰਜਾਬ ਚ ਵੋਟਾਂ ਨਹੀਂ ਪੈਣਗੀਆਂ – ਹੁਣ ਆ ਗਈ ਇਹ ਵੱਡੀ ਖਬਰ ਚੋਣ ਕਮਿਸ਼ਨ ਵਲੋਂ
Next Postਪੰਜਾਬ ਚ ਇਥੇ ਸਕੂਲ ਦੇ ਵਿਦਿਆਰਥੀ ਆਏ ਪੌਜੇਟਿਵ ਸਕੂਲ ਕੀਤਾ ਗਿਆ ਬੰਦ – ਤਾਜਾ ਵੱਡੀ ਖਬਰ