ਤਾਜਾ ਵੱਡੀ ਖਬਰ
ਜਿੱਥੇ ਦੁਨੀਆਂ ਵਿੱਚ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਉਥੇ ਹੀ ਦੁਨੀਆ ਅੱਜ ਤੱਕ ਕੁਦਰਤ ਨੂੰ ਕੋਈ ਹਰਾ ਨਹੀਂ ਸਕਦਾ। ਪਿਛਲੇ ਸਾਲ ਦੁਨੀਆਂ ਵਿਚ ਵਰਸਾਏ ਕੁਦਰਤ ਦੇ ਕ-ਹਿ-ਰ ਦੇ ਕਾਰਨ ਸਾਰੀ ਦੁਨੀਆਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਸਾਨ ਵੱਲੋਂ ਕੁਦਰਤ ਨਾਲ ਕੀਤੇ ਜਾਂਦੇ ਖਿਲਵਾੜ ਦਾ ਨਤੀਜਾ ਸਾਰੀ ਦੁਨੀਆ ਨੂੰ ਭੁਗਤਨਾ ਪੈ ਰਿਹਾ ਹੈ। ਕ-ਰੋ-ਨਾ ਨੇ ਸਾਰੀ ਦੁਨੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਤੇ ਕੁਦਰਤ ਤੋਂ ਉੱਪਰ ਕੁਝ ਨਹੀਂ।
ਇਨਸਾਨ ਵੱਲੋਂ ਜਿਥੇ ਕੁਦਰਤੀ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉਸ ਦਾ ਖਮਿਆਜਾ ਸਾਰੀ ਦੁਨੀਆਂ ਅੱਜ ਭੁਗਤ ਰਹੀ ਹੈ। ਜਿੱਥੇ ਪਹਾੜਾਂ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੁੰਦੀ ਹੈ। ਉੱਥੇ ਹੀ ਹੁਣ ਗਲੇਸ਼ੀਅਰ ਡਿੱਗਣ ਕਾਰਨ ਹੜ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱ-ਟ-ਣ ਕਾਰਨ ਵੱਡੀ ਤਬਾਹੀ ਹੋਈ ਹੈ। ਚਮੋਲੀ ਜ਼ਿਲ੍ਹੇ ਵਿੱਚ ਜੋਸ਼ੀ ਮੱਠ ਵਿਚ ਗਲੇਸ਼ੀਅਰ ਦੇ ਟੁੱਟਣ ਕਾਰਨ ਧੋਲੀਗੰਗਾ ਨਦੀ ਵਿੱਚ ਹੜ੍ਹ ਆ ਗਿਆ ਹੈ।
ਜਿਸ ਕਾਰਨ 100 ਤੋਂ 150 ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਉਥੇ ਹੀ ਕੁਝ ਲਾਗਲੇ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ। ਚਮੋਲੀ ਨੰਦਾ ਦੇਵੀ ਨੈਸ਼ਨਲ ਪਾਰਕ ਅਧੀਨ ਕੋਰ ਜ਼ੋਨ ਵਿੱਚ ਸਥਿਤ ਗਲੇਸ਼ੀਅਰ ਦੇ ਟੁੱ-ਟ-ਣ ਕਾਰਨ ਰੈਣੀ ਪਿੰਡ ਨੇੜੇ ਰਿਸ਼ੀ ਗੰਗਾ ਤਪੋਵਨ ਹਾਈਡਲ ਪ੍ਰੋਜੈਕਟ ਦਾ ਬੰਨ੍ਹ ਟੁੱ-ਟਿਆ ਹੈ। ਇਸ ਲਈ ਯੂ ਪੀ ਦੇ ਬਿਜਨੌਰ, ਕਨੌਜ, ਫਤਹਿਗੜ੍ਹ, ਪ੍ਰਯਾਗਰਾਜ, ਕਾਨਪੁਰ, ਮਿਰਜ਼ਾਪੁਰ ਅਤੇ ਵਾਰਾਨਸੀ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਨੂੰ ਵੇਖਦੇ ਹੋਏ ਭਾਰਤ ਦਾ ਉਤਰਾਖੰਡ ਦੇ ਨਾਲ ਹੋਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਤੋਂ ਇਲਾਵਾ ਸਾਰੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ ਨੂੰ ਲੈ ਕੇ ਗਲਬਾਤ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਤਰਾਖੰਡ ਦੇ ਸੀਐਮ ਤ੍ਰਿਵੇਂਦਰ ਸਿੰਘ ਰਾਵਤ, ਅਤੇ ਡੀ ਜੀ ਆਈ ਟੀ ਬੀ ਪੀ ਅਤੇ ਡੀ ਬੀ ਐਨ ਡੀ ਆਰ ਐਫ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਵ ਭੂਮੀ ਵਿਚ ਆਈ ਇਸ ਆਫ਼ਤ ਤੋਂ ਨਿੱਜਠਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਲੋਕਾਂ ਵੱਲੋਂ ਇਸ ਆਫ਼ਤ ਦੀ ਘੜੀ ਤੋਂ ਬਾਹਰ ਨਿਕਲਣ ਲਈ ਇਸ ਜਗ੍ਹਾ ਦੇ ਲੋਕਾਂ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਪੰਜਾਬ ਚ ਇਥੇ ਦੇਖੋ ਕੀ ਹੋ ਗਿਆ – ਆਈ ਤਾਜਾ ਵੱਡੀ ਖਬਰ
Next Postਅਚਾਨਕ ਹੁਣੇ ਹੁਣੇ ਪ੍ਰਧਾਨ ਮੰਤਰੀ ਮੋਦੀ ਵਲੋਂ ਪਈ ਆਫ਼ਤ ਤੇ ਆਈ ਇਹ ਵੱਡੀ ਖਬਰ