ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਹਨ, ਜਿਸ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ । ਹਰ ਇਕ ਸਿਆਸੀ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਅਜਿਹਾ ਕਾਰਜ ਕੀਤਾ ਜਾਵੇ ਜਿਸ ਦੇ ਨਾਲ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਵੋਟ ਪਾਵੇ ਤੇ ਉਹ ਇਸ ਜਿੱਤ ਦੀ ਕੁਰਸੀ ਤੇ ਆਪਣੀ ਪਾਰਟੀ ਦਾ ਝੰਡਾ ਲਹਿਰਾ ਸਕਣ । ਗੱਲ ਕੀਤੀ ਜਾਵੇ ਜੇਕਰ ਪੰਜਾਬ ਕਾਂਗਰਸ ਦੀ ਤਕ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਵਿਚ ਕਾਫੀ ਘਮਾਸਾਨ ਮਚਿਆ ਹੋਇਆ ਹੈ । ਕਾਫ਼ੀ ਲੰਮੇ ਸਮੇਂ ਤੋਂ ਇਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਚੱਲ ਰਹੀ ਹੈ । ਇਸੇ ਕਾਟੋ ਕਲੇਸ਼ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਤੇ ਹਾਈਕਮਾਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨਿਆ ਗਿਆ ।
ਹੁਣ ਮੁੱਖ ਮੰਤਰੀ ਦੇ ਵੱਲੋਂ ਆਪਣੀ ਕੈਬਨਿਟ ਤਿਆਰ ਕਰ ਲਈ ਗਈ ਤੇ ਵੱਖ ਵੱਖ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਸੌਂਪੇ ਗਏ ਨੇ ਤੇ ਇਨ੍ਹਾਂ ਕੈਬਨਿਟ ਮਨਿਸਟਰ ਦੇ ਵਿਚੋਂ ਰਾਜਾ ਵੜਿੰਗ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਤੇ ਰਾਜਾ ਵੜਿੰਗ ਦੇ ਵੱਲੋਂ ਹੁਣ ਤੱਕ ਕਾਫੀ ਸਰਗਰਮੀ ਇਸ ਵਿਭਾਗ ਦੇ ਮਿਲਣ ਤੋਂ ਬਾਅਦ ਵਿਖਾਈ ਗਈ ਹੈ ਤੇ ਇਸੇ ਦੇ ਚੱਲਦੇ ਹੁਣ ਰਾਜਾ ਵੜਿੰਗ ਦੇ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ । ਦਰਅਸਲ ਪੰਜਾਬ ਚ ਸੜਕੀ ਸੁਰੱਖਿਆ ਨੂੰ ਦੇ ਪ੍ਰਤੀ ਜਾਗਰੂਕਤਾ ਤੇ ਨਾਲ ਹੀ ਰਾਹਗੀਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਪਾਬੰਦ ਕਰਨ ਦੇ ਮਨਸ਼ੇ ਦੇ ਨਾਲ ਨਵੇਂ ਬਣੇ ਕੈਬ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 14ਨਵੰਬਰ ਨੂੰ ਨੋ ਚਲਾਨ ਦੀ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ।
ਦੱਸ ਦੇਈਏ ਕਿ ਇਸ ਮੁਹਿੰਮ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੇ ਕਰਨ ਵਾਲੇ ਜਿਵੇਂ ਸ਼ਰਾਬ ਪੀ ਕੇ ਗੱਡੀ ਚਲਾਉਣਾ, ਤੇਜ਼ ਰਫ਼ਤਾਰ ਬਿਨਾਂ ਹੈਲਮਟ ਤੋਂ ਗੱਡੀ ਚਲਾਉਣ ਵਾਲੇ ,ਵਾਹਨ ਚਲਾਉਣ ਸਮੇਂ ਮੋਬਾਈਲ ਤੇ ਗੱਲ ਕਰਨਾ ਅਜਿਹੇ ਬਹੁਤ ਸਾਰੇ ਕਾਰਨ ਜਿਨ੍ਹਾਂ ਦੇ ਕਾਰਨ ਕਈ ਸੜਕੀ ਹਾਦਸੇ ਵਾਪਰਦੇ ਹਨ ,ਉਨ੍ਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ।ਅਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਪੈੰਫਲੈਟ ਅਤੇ ਬੈਨਰਜ਼ ਦਿੱਤੇ ਜਾਣਗੇ ।
ਉਥੇ ਹੀ ਇਸ ਐਲਾਨ ਨੂੰ ਲੈ ਕੇ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ 14 ਨਵੰਬਰ ਨੂੰ ਨੋ ਚਲਾਨ ਡੇ ਮਨਾਇਆ ਜਾਵੇਗਾ। ਇਹ ਦੇ ਸਵੇਰ ਦੇ ਦਸ ਵਜੇ ਤੋਂ ਲੈ ਕੇ ਦੁਪਹਿਰ ਦੇ ਬਾਰਾਂ ਵਜੇ ਤੱਕ ਮਨਾਇਆ ਜਾਵੇਗਾ । ਜਿਸ ਦੌਰਾਨ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲੀਸ ਦੇ ਅਧਿਕਾਰੀ ਲੋਕਾਂ ਨੂੰ ਜਾਗਰੂਕ ਕਰਨਗੇ ।
Previous Postਸਰਦੀਆਂ ਕਾਰਨ ਬਦਲ ਗਿਆ ਛੁੱਟੀ ਦਾ ਸਮਾਂ ਹੁਣ ਏਨੇ ਤੋਂ ਏਨੇ ਵਜੇ ਤੱਕ ਲੱਗਣਗੇ ਸਕੂਲ – ਏਥੇ ਹੋ ਗਿਆ ਐਲਾਨ
Next Postਹੁਣੇ ਹੁਣੇ ਪੰਜਾਬ ਚ ਇਹਨਾਂ ਲਈ ਛੁਟੀ ਦਾ ਹੋਇਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ