ਆਈ ਤਾਜਾ ਵੱਡੀ ਖਬਰ
ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਉਥਲ-ਪੁਥਲ ਵੇਖੀ ਜਾ ਰਹੀ ਹੈ ਅਤੇ ਆਏ ਦਿਨ ਹੀ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਉੱਪਰ ਹਮਲੇ ਵੀ ਕੀਤੇ ਜਾ ਰਹੇ ਹਨ ਅਤੇ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਮੰਤਰੀਆਂ ਵੱਲੋਂ ਇੱਕ ਦੂਜੇ ਦੇ ਉੱਪਰ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ ਜਾ ਰਹੇ ਹਨ। ਖੇਤੀ ਕਾਨੂੰਨਾਂ ਦੇ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਆਪਸੀ ਗੱਠਜੋੜ ਟੁੱਟ ਚੁੱਕਾ ਹੈ। ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਗਠਜੋੜ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਨੂੰ ਲੈ ਕੇ ਉਸ ਦੀ ਸਥਿਤੀ ਮਜ਼ਬੂਤ ਵੇਖੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਜਰੀਵਾਲ ਬਾਰੇ ਇਹ ਬਿਆਨ ਦਿੱਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋਈ ਹੈ।
ਜਿੱਥੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਵਿੱਚ ਜਿੱਤ ਮਿਲੀ ਹੈ ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼ਬਦੀ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਦਿੱਲੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਪਾਲ ਬਿਲ ਪੇਸ਼ ਕਰਨ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਿਸ ਸਮੇਂ ਅੰਨਾ ਹਜ਼ਾਰੇ ਵੱਲੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਲੋਕਪਾਲ ਬਿੱਲ ਦੀ ਮੰਗ ਕੀਤੀ ਗਈ ਸੀ ਇਸ ਅੰਦੋਲਨ ਵਿੱਚ ਜੁੜੇ ਹੋਏ ਕੇਜਰੀਵਾਲ ਵੱਲੋਂ ਉਸ ਨੇ ਰਾ-ਜ-ਨੀ-ਤੀ ਵਿੱਚ ਨਾ ਆਉਣ ਦੀ ਸਹੁੰ ਖਾਧੀ ਸੀ।
ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਆਏ ਹਨ ਅਤੇ ਰਾਜਨੀਤੀ ਵਿਚ ਆ ਕੇ ਸਭ ਕੁਝ ਉਲਟ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਭਾਜਪਾ ਨੂੰ ਵੀ ਲੰਮੇ ਹੱਥੀਂ ਲਿਆ ਗਿਆ ਹੈ ਅਤੇ ਆਖਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਾਰ ਪਹਿਲਾਂ ਹੀ ਭਾਜਪਾ ਨਾਲ ਜੁੜੇ ਹੋਏ ਸਨ ਜਿਨ੍ਹਾਂ ਵੱਲੋਂ ਪਹਿਲਾਂ ਹੀ ਕਰਵਾਇਆ ਗਿਆ ਅਤੇ ਹੁਣ ਚੋਣਾਂ ਤੋਂ ਪਹਿਲਾਂ ਰੱਦ ਕਰਵਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਪਾਰਟੀ ਨੂੰ ਮਜ਼ਬੂਤੀ ਮਿਲ ਸਕੇ।
ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਅਤੇ ਆਖਿਆ ਗਿਆ ਹੈ ਕਾਂਗਰਸ ਸਰਕਾਰ ਵੱਲੋਂ ਪੰਜਾਬ ਦਾ ਡੀ ਜੀ ਪੀ ਉਸ ਨੂੰ ਨਿਯੁਕਤ ਕੀਤਾ ਗਿਆ ਹੈ, ਜਿਸ ਤੇ ਅਹੁਦਾ ਸੰਭਾਲਦੇ ਹੀ ਅੰਮ੍ਰਿਤਸਰ ਵਿੱਚ ਬੇਅਦਬੀ ਵਾਲੀ ਘਟਨਾ ਵਾਪਰ ਗਈ ਹੈ। ਜਿਸ ਨੂੰ ਹਾਈਕੋਰਟ ਵੱਲੋਂ ਡੀਜੀਪੀ ਬਣਨ ਦੇ ਲਾਇਕ ਨਹੀਂ ਸਮਝਿਆ ਗਿਆ ਸੀ।
Home ਤਾਜਾ ਖ਼ਬਰਾਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਇਹ ਵੱਡਾ ਬਿਆਨ ਕੇਜਰੀਵਾਲ ਬਾਰੇ , ਹੋ ਗਈ ਚਰਚਾ
ਤਾਜਾ ਖ਼ਬਰਾਂ
ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਇਹ ਵੱਡਾ ਬਿਆਨ ਕੇਜਰੀਵਾਲ ਬਾਰੇ , ਹੋ ਗਈ ਚਰਚਾ
Previous Postਨਵਜੋਤ ਸਿੱਧੂ ਲਈ ਆਈ ਮਾੜੀ ਖਬਰ – ਸ਼ਿਵ ਸੈਨਾ ਹਿੰਦ ਕਰਨ ਜਾ ਰਹੀ ਇਹ ਕਾਰਵਾਈ
Next Postਪੰਜਾਬ ਚ ਇਥੇ 10 ਵੀਂ ਕਲਾਸ ਦੀ ਵਿਦਿਆਰਥਣ ਨੂੰ ਮਿਲੀ ਏਦਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ