ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਜਿਹੜੇ ਵੱਖ ਵੱਖ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ l ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ, ਪੰਜਾਬ ਜਿਸ ਨੂੰ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਇਸ ਧਰਤੀ ਦੇ ਉੱਪਰ ਅਜਿਹੇ ਬਹੁਤ ਸਾਰੇ ਸੂਰਵੀਰ ਗੁਰੂਆਂ ਤੇ ਯੋਧਿਆਂ ਨੇ ਜਨਮ ਲਿਆ ਜਿਨਾਂ ਦੀ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਪਵਿੱਤਰ ਧਰਤੀ ਦੇ ਉੱਪਰ ਬਹੁਤ ਸਾਰੇ ਗੁਰਦੁਆਰਾ ਸਾਹਿਬ, ਮੰਦਰ,ਮਸਜਿਦਾਂ ਤੇ ਹੋਰ ਧਾਰਮਿਕ ਸਥਾਨ ਸਥਾਪਿਤ ਹਨ l ਸਿੱਖ ਧਰਮ ਦੇ ਵਿੱਚ ਲੰਗਰ ਦੀ ਖਾਸ ਮਹੱਤਤਾ ਹੁੰਦੀ ਹੈ l
ਜਿਸ ਕਰਕੇ ਲੰਗਰ ਦੀ ਸੇਵਾ ਬਹੁਤ ਹੀ ਸ਼ਰਤਾ ਪੂਰਵਕ ਤਰੀਕੇ ਦੇ ਨਾਲ ਨਿਭਾਈ ਜਾਂਦੀ ਹੈ ਤੇ ਇਸੇ ਵਿਚਾਲੇ ਹੁਣ ਖਬਰਾਂ ਸਾਹਮਣੇ ਆਉਂਦੀ ਪਈ ਹੈ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਇਸੇ ਵਿਚਾਲੇ ਇੱਕ ਬੇਹਦ ਹੀ ਮੰਦਭਾਗੀ ਘਟਨਾ ਵਾਪਰੀ, ਇਸ ਦੌਰਾਨ ਦਾਲ ਤੇ ਤੱਪਦੇ ਕੜਾਹੇ ਦੇ ਵਿੱਚ ਇੱਕ ਸੇਵਾਦਾਰ ਡਿੱਗ ਪਿਆ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਸ਼ਰਧਾਲੂ ਬਲਬੀਰ ਸਿੰਘ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ, ਇਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜਿਆ ਸੀ, ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਚਲਾ ਗਿਆ । ਉਸ ਵਲੋਂ ਜਦੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪੈਰ ਤਿਲਕਣ ਕਰਕੇ ਉਹ ਕੜਾਹੇ ਵਿੱਚ ਡਿੱਗ ਪਿਆ। ਜਿਸ ਦੇ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ ਫਿਲਹਾਲ ਅਜੇ ਉਹ ਖ਼ਤਰੇ ਤੋਂ ਬਾਹਰ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੇ ਚਰਚੇ ਪੂਰੇ ਪੰਜਾਬ ਭਰ ਦੇ ਵਿੱਚ ਛੜੇ ਹੋਏ ਹਨ l ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਲੰਗਰ ਤਿਆਰ ਕਰਦੇ ਹੋਏ ਸੇਵਾਦਾਰ ਕੜਾਹੇ ਦੇ ਵਿੱਚ ਡਿੱਗੇ ਹੋਣ l
Home ਤਾਜਾ ਖ਼ਬਰਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਵਾਪਰੀ ਮੰਦਭਾਗੀ ਘਟਨਾ, ਦਾਲ ਦੇ ਤਪਦੇ ਕੜਾਹੇ ਚ ਡਿੱਗਿਆ ਸੇਵਾਦਾਰ
ਤਾਜਾ ਖ਼ਬਰਾਂਪੰਜਾਬ
ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਵਾਪਰੀ ਮੰਦਭਾਗੀ ਘਟਨਾ, ਦਾਲ ਦੇ ਤਪਦੇ ਕੜਾਹੇ ਚ ਡਿੱਗਿਆ ਸੇਵਾਦਾਰ
Previous Postਹੁਣੇ ਹੁਣੇ ਅਦਾਲਤ ਚ ਸ਼ਰੇਆਮ ਅਫ਼ਸਰ ਸੁਹਰੇ ਨੇ ਅਫ਼ਸਰ ਜਵਾਈ ਦਾ ਗੋਲੀਆਂ ਮਾਰ ਕੀਤਾ ਕਤਲ
Next Postਪੰਜਾਬ ਦੇ ਗਵਾਂਢ ਚ ਆਇਆ ਭੂਚਾਲ - ਝਟਕਿਆਂ ਨਾਲ ਕੰਬੀ ਧਰਤੀ , ਡਰ ਲੋਕ ਘਰਾਂ ਚੋਂ ਭੱਜੇ ਬਾਹਰ