ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਆਪਣੇ ਆਪਣੇ ਧਰਮਾਂ ਦੇ ਵਿੱਚ ਅਥਾਹ ਆਸਥਾ ਅਤੇ ਸ਼ਰਧਾ ਭਾਵਨਾ ਰੱਖੀ ਜਾਂਦੀ ਹੈ ਜਿਸਦੇ ਤਹਿਤ ਹੀ ਉਨ੍ਹਾਂ ਵੱਲੋਂ ਉਨ੍ਹਾਂ ਦੀ ਮਾਨਤਾ ਅਤੇ ਪੂਜਾ ਵੀ ਕੀਤੀ ਜਾਂਦੀ ਹੈ। ਉਥੇ ਹੀ ਦੇਸ਼ ਅੰਦਰ ਕੁਝ ਪੂਜਣਯੋਗ ਅਜਿਹੀਆਂ ਧਾਰਮਿਕ ਥਾਵਾਂ ਹਨ ਜੋ ਸਮੇਂ ਦੇ ਅਨੁਸਾਰ ਹੀ ਲੋਕਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਸ ਸਮੇਂ ਜਿਥੇ ਪਹਾੜੀ ਖੇਤਰਾਂ ਦੇ ਵਿਚ ਬਰਫਬਾਰੀ ਅਤੇ ਬਰਸਾਤ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰ ਰੋਕ ਲਗਾ ਦਿੱਤੀ ਜਾਂਦੀ ਹੈ।
ਕਿਉਂਕਿ ਇਹੋ ਜਿਹੀ ਬਰਸਾਤ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰਣ ਦੇ ਕਾਰਣ ਵੀ ਸਾਹਮਣੇ ਆ ਰਹੇ ਹਨ। ਭਾਰਤ ਵਿਚ ਜਿਥੇ 30 ਜੂਨ ਨੂੰ ਮੌਨਸੂਨ ਦੇ ਆਉਣ ਨਾਲ ਕਈ ਜਗ੍ਹਾ ਤੇ ਭਾਰੀ ਬਰਸਾਤ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉਥੇ ਹੀ ਪਹਾੜੀ ਖੇਤਰਾਂ ਦੇ ਵਿੱਚ ਜ਼ਮੀਨ ਖਿਸਕਣਾ ਆਮ ਗੱਲ ਹੋ ਜਾਂਦੀ ਹੈ, ਜਿਸ ਕਾਰਨ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਹੁਣ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਪ੍ਰਸ਼ਾਸਨ ਵੱਲੋਂ ਇਹ ਅਪੀਲ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਸਮੇਂ ਬਹੁਤ ਸਾਰੇ ਲੋਕ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ। ਉੱਥੇ ਹੀ ਮੌਸਮ ਦੀ ਖ਼ਰਾਬੀ ਅਤੇ ਬਰਸਾਤ ਹੋਣ ਦੇ ਕਾਰਨ ਵੀਰਵਾਰ ਨੂੰ ਮਾਤਾ ਵੈਸ਼ਣੋ ਦੇਵੀ ਮੰਦਰ ਸਥਿਤ ਹਿਮਕੋਟੀ ਰੋਡ ਤੇ ਅਚਾਨਕ ਹੀ ਹੋਈ ਬਰਸਾਤ ਕਾਰਨ ਜ਼ਮੀਨ ਖਿਸਕ ਗਈ ਅਤੇ ਢਿੱਗਾਂ ਡਿੱਗਣ ਕਾਰਨ ਜਿੱਥੇ ਰਸਤਾ ਬੰਦ ਹੋ ਗਿਆ ਉਥੇ ਹੀ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਪਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੋਣ ਮੰਦਰ ਦੇ ਬੋਰਡ ਪ੍ਰਸਾਸ਼ਨ ਵੱਲੋਂ ਇਸ ਸਮੇਂ ਚਾਲੂ ਕੀਤਾ ਗਿਆ ਨਵਾਂ ਰੂਟ ਬੰਦ ਕਰ ਦਿੱਤਾ ਹੈ ਅਤੇ ਪੁਰਾਣੇ ਰੂਟ ਤੋਂ ਹੀ ਯਾਤਰੀਆਂ ਨੂੰ ਯਾਤਰਾ ਕਰਨ ਦੀ ਅਪੀਲ ਕੀਤੀ ਗਈ ਹੈ। ਉਥੇ ਹੀ ਮੌਸਮ ਦੀ ਖਰਾਬੀ ਦੇ ਕਾਰਨ ਭੈਰਵ ਘਾਟੀ ਨੂੰ ਚੱਲਣ ਵਾਲੀਆਂ ਰੋਪਵੇਅ ਸੇਵਾ ਨੂੰ ਵੀ ਬੰਦ ਕੀਤਾ ਗਿਆ ਹੈ ਅਤੇ ਕੱਟੜਾ ਅਤੇ ਸਾਂਝੀ ਸੱਥ ਦੇ ਵਿਚਕਾਰ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਹੋਈ ਹੈ।
Home ਤਾਜਾ ਖ਼ਬਰਾਂ ਵੈਸ਼ਨੂੰ ਦੇਵੀ ਜਾਣ ਵਾਲਿਆਂ ਲਈ ਆਈ ਵੱਡੀ ਖਬਰ, ਅਚਾਨਕ ਇਥੇ ਜਮੀਨ ਧਸ ਜਾਣ ਕਾਰਨ ਪ੍ਰਸ਼ਾਸਨ ਵਲੋਂ ਕੀਤੀ ਇਹ ਅਪੀਲ
ਤਾਜਾ ਖ਼ਬਰਾਂ
ਵੈਸ਼ਨੂੰ ਦੇਵੀ ਜਾਣ ਵਾਲਿਆਂ ਲਈ ਆਈ ਵੱਡੀ ਖਬਰ, ਅਚਾਨਕ ਇਥੇ ਜਮੀਨ ਧਸ ਜਾਣ ਕਾਰਨ ਪ੍ਰਸ਼ਾਸਨ ਵਲੋਂ ਕੀਤੀ ਇਹ ਅਪੀਲ
Previous Postਇੰਡੀਆ ਚ ਉੱਡ ਰਹੇ ਜਹਾਜ ਚ ਅਚਾਨਕ ਨਿਕਲਣ ਲਗਿਆ ਧੂਆਂ, ਮਚਿਆ ਹੜਕੰਪ- ਕਰਾਈ ਐਮਰਜੰਸੀ ਲੈਂਡਿੰਗ
Next Postਪੰਜਾਬ ਚ ਇਥੇ ਔਰਤ ਵਲੋਂ 5 ਸਾਲਾਂ ਧੀ ਦਾ ਕਤਲ ਕਰ ਖੁਦ ਵੀ ਕੀਤੀ ਖ਼ੁਦਕੁਸ਼ੀ- ਪਤੀ ਨੇ ਖੋਇਆ ਦਿਮਾਗੀ ਸੰਤਲੁਨ