ਆਈ ਤਾਜਾ ਵੱਡੀ ਖਬਰ
ਭਾਰਤ ਵਿਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ, ਜੋ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਦੀਆਂ ਹਨ। ਹੁਣ ਕਿਸਾਨੀ ਸੰ-ਘ-ਰ-ਸ਼ ਦੌਰਾਨ ਵੀ ਇਨ੍ਹਾਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਕਿਸਾਨਾਂ ਦੀ ਵੱਧ ਚੜ੍ਹ ਕੇ ਸਹਾਇਤਾ ਕੀਤੀ ਗਈ ਹੈ। ਜਿੱਥੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਹਨਾਂ ਤੱਕ ਹਰ ਲੋੜੀਂਦੀ ਚੀਜ਼ ਇਨ੍ਹਾਂ ਸੰਸਥਾਵਾਂ ਵੱਲੋਂ ਭੇਜੀ ਗਈ ਹੈ। ਅਜਿਹੀਆਂ ਸੰਸਥਾਵਾਂ ਨੇ ਮਸੀਹਾ ਬਣ ਕੇ ਕਰੋਨਾ ਦੇ ਸਮੇਂ ਵਿੱਚ ਵੀ ਲੋਕਾਂ ਦੀ ਬਾਂਹ ਫੜੀ ਹੈ।
ਕੋਈ ਵੀ ਕੁਦਰਤੀ ਆਫਤ ਹੋਵੇ, ਜਾਂ ਵਿਦੇਸ਼ਾਂ ਦੇ ਵਿਚ ਫਸੇ ਹੋਏ ਪੰਜਾਬੀ ਨੌਜਵਾਨ, ਜਾਂ ਕੋਈ ਜਰੂਰਤ ਮੰਦ ਪਰਿਵਾਰ, ਅਜਿਹੇ ਲੋਕਾਂ ਲਈ ਹਰ ਵਾਰ ਰੱਬ ਬਣ ਕੇ ਉੱਘੇ ਵਿਸ਼ਵ ਪ੍ਰਸਿੱਧ ਸਮਾਜ-ਸੇਵੀ ਡਾਕਟਰ ਐੱਸ ਪੀ ਸਿੰਘ ਓਬਰਾਏ ਹਮੇਸ਼ਾ ਸਾਹਮਣੇ ਆਏ ਹਨ। ਜਿਨ੍ਹਾਂ ਦੀ ਸੰਸਥਾ ਵੱਲੋਂ ਹੁਣ ਤੱਕ ਅਣਗਿਣਤ ਲੋਕਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਵਿਸ਼ਵ ਪ੍ਰਸਿੱਧ ਸਮਾਜ-ਸੇਵੀ ਡਾਕਟਰ ਐਸ ਪੀ ਸਿੰਘ ਉਬਰਾਏ ਬਾਰੇ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਵੱਲੋਂ ਹੁਣ ਫਿਰ ਇਕ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਦੀਆਂ ਸਿਫਤਾਂ ਸਭ ਪਾਸੇ ਹੋ ਰਹੀਆਂ ਹਨ।
ਡਾਕਟਰ ਓਬਰਾਏ ਵੱਲੋਂ ਹੁਣ ਫਿਰੋਜਪੁਰ ਨਿਵਾਸੀਆਂ ਨੂੰ ਵੱਡੇ ਤੋਹਫੇ ਜਲਦ ਹੀ ਦਿੱਤੇ ਜਾ ਰਹੇ ਹਨ। ਡਾਕਟਰ ਓਬਰਾਏ ਵੱਲੋਂ ਫਿਰੋਜ਼ਪੁਰ ਦੇ ਵਿੱਚ ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਵਿੱਚ ਪਹਿਲੀ ਲਾਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ ਹੈ। ਫਿਰੋਜ਼ਪੁਰ ਛਾ-ਉ-ਣੀ ਵਿੱਚ ਖ਼ਾਲਸਾ ਗੁਰਦੁਆਰਾ ਸਾਹਿਬ ਵਿਖੇ ਸੰਸਥਾ ਵੱਲੋਂ ਖੋਲੀ ਜਾ ਰਹੀ ਸੰਨੀ ਲੈਬ ਦੇ ਕੰਮਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਉਹ ਫਿਰੋਜ਼ਪੁਰ ਸਥਿਤ ਸਰਬਤ ਦਾ ਭਲਾ ਚੈ-ਰੀ-ਟੇ-ਬ-ਲ ਟਰੱਸਟ ਦੇ ਦਫ਼ਤਰ ਵੀ ਪੁੱਜੇ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਕੇ ਉਹਨਾਂ ਦਾ ਹੌਸਲਾ ਵਧਾਇਆ।
ਉਨ੍ਹਾਂ ਦੀ ਟੀਮ ਵੱਲੋਂ ਕੁਦਰਤੀ ਆਫਤਾਂ ਚ ਫਸੇ ਹੋਏ ਲੋਕਾਂ ਦੀ, ਅ-ਪਾ-ਹ-ਜ, ਵਿਧਵਾਵਾਂ ਅਤੇ ਲੋੜਵੰਦ ਲੋਕਾਂ ਦੀ ਹਮੇਸ਼ਾ ਅੱਗੇ ਆ ਕੇ ਮਦਦ ਕੀਤੀ ਗਈ ਹੈ।ਉਨ੍ਹਾਂ ਦੇ ਫਿਰੋਜ਼ਪੁਰ ਆਉਣ ਤੇ ਉਨ੍ਹਾਂ ਦੀ ਟੀਮ ਦੇ ਵ-ਲੰ-ਟੀ-ਅ-ਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ। ਫਿਰੋਜ਼ਪੁਰ ਦੇ ਵਿੱਚ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਬਣਾਈ ਜਾ ਰਹੀ ਪਹਿਲੀ ਲਾਟ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਇਸ ਉਪਰ ਆਉਣ ਵਾਲੇ ਸਾਰੇ ਖਰਚੇ ਲਈ ਪ੍ਰਬੰਧਕਾਂ ਨੂੰ 8 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਜਿਸ ਨਾਲ ਸਮੇਂ ਉੱਪਰ ਹੀ ਇਸ ਕੰਮ ਨੂੰ ਮੁਕੰਮਲ ਕੀਤਾ ਜਾ ਸਕੇ।
Home ਤਾਜਾ ਖ਼ਬਰਾਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਬਾਰੇ ਆਈ ਵੱਡੀ ਖਬਰ – ਹੁਣ ਕੀਤਾ ਇਹ ਕੰਮ,ਹੋ ਰਹੀਆਂ ਸਿਫਤਾਂ
ਤਾਜਾ ਖ਼ਬਰਾਂ
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਬਾਰੇ ਆਈ ਵੱਡੀ ਖਬਰ – ਹੁਣ ਕੀਤਾ ਇਹ ਕੰਮ,ਹੋ ਰਹੀਆਂ ਸਿਫਤਾਂ
Previous Postਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਇਹ ਐਲਾਨ, ਬੱਚਿਆਂ ਚ ਖੁਸ਼ੀ ਦੀ ਲਹਿਰ
Next Postਚਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਮੁਕੇਸ਼ ਅੰਬਾਨੀ ਅਤੇ ਅਡਾਨੀ ਦੇ ਬਾਰੇ ਚ ਆਈ ਇਹ ਵੱਡੀ ਖਬਰ , ਹਰ ਕੋਈ ਰਹਿ ਗਿਆ ਹੈਰਾਨ