ਆਈ ਤਾਜ਼ਾ ਵੱਡੀ ਖਬਰ
ਰੋਜ਼ੀ ਰੋਟੀ ਦੀ ਖਾਤਰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਇਸ ਵਿੱਚ ਜਾ ਕੇ ਉਨ੍ਹਾਂ ਵੱਲੋਂ ਭਾਰੀ ਮੁਸ਼ਕਤ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਅਰਬ ਦੇਸ਼ਾਂ ਦੇ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਜਿੱਥੇ ਗਰਮੀ ਦੇ ਵਿਚ ਕੰਮਕਾਜ ਕਰਨੇ ਪੈਂਦੇ ਹਨ, ਉਥੇ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਉਹਨਾਂ ਵੱਲੋਂ ਦਿਨ-ਰਾਤ ਇਕ ਕਰਕੇ ਆਪਣੇ ਪਰਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾਂਦਾ ਹੈ।
ਉਥੇ ਹੀ ਪਰਿਵਾਰ ਵੱਲੋਂ ਵੀ ਵਿਦੇਸ਼ ਗਏ ਆਪਣੇ ਪੁੱਤਰਾਂ ਦੀ ਸੁੱਖ ਸ਼ਾਂਤੀ ਵਾਸਤੇ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੇ ਘਰ ਆਉਣ ਤੋਂ ਪਹਿਲਾਂ ਵਾਪਰੀਆਂ ਦੁਖਦਾਈ ਘਟਨਾਵਾਂ ਦੀਆਂ ਖ਼ਬਰਾਂ ਆ ਜਾਂਦੀਆਂ ਹਨ ਜਿਸ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਵਿਦੇਸ਼ ਤੋਂ ਆਏ ਫੋਨ ਕਾਰਨ ਇਕ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਜਿੱਥੇ ਰੋਜ਼ੀ-ਰੋਟੀ ਵਾਸਤੇ ਵਿਦੇਸ਼ ਗਏ ਨੌਜਵਾਨ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੱਟੀ ਅਧੀਨ ਆਉਣ ਵਾਲੇ ਪਿੰਡ ਜੋਤੀਸ਼ਾਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ 24 ਸਾਲਾ ਨੌਜਵਾਨ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਦੁਬਈ ਵਿਚ ਭੇਦ-ਭਰੇ ਹਲਾਤਾ ਵਿੱਚ ਮੌਤ ਹੋ ਗਈ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਿਚ ਤਾਏ ਦੇ ਬੇਟੇ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਇਹ ਨੌਜਵਾਨ ਪਰਿਵਾਰ ਵਿੱਚੋਂ ਇਕੱਲਾ ਹੀ ਸੀ, ਜਿਸ ਦਾ ਪਾਲਣ-ਪੋਸ਼ਣ ਵੀ ਤਾਏ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਜੋ ਰੋਜ਼ੀ ਰੋਟੀ ਦੀ ਖਾਤਰ ਜਨਵਰੀ 2018 ਵਿਚ ਦੁਬਈ ਗਿਆ ਸੀ। ਜਿਸ ਦੇ ਮਾਤਾ-ਪਿਤਾ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ। ਉਥੇ ਹੀ ਬੁੱਧਵਾਰ ਸ਼ਾਮ ਨੂੰ ਮ੍ਰਿਤਕ ਨੌਜਵਾਨ ਹਰਪਾਲ ਦੇ ਦੋਸਤਾਂ ਵੱਲੋਂ ਫੋਨ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਕਿ ਹਰਪਾਲ ਦੀ ਮੌਤ ਹੋ ਗਈ ਹੈ।
ਇਸ ਸਮੇਂ ਦੁਬਈ ਵਿਚ ਇੱਕ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਥੇ ਹੀ ਮ੍ਰਿਤਕ ਦੇ ਤਾਏ ਦੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ ਪੀ ਸਿੰਘ ਉਬਰਾਏ ਨੂੰ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਸਾਰੇ ਸਬੂਤ ਦੇ ਦਿੱਤੇ ਗਏ ਹਨ। ਜਿਸ ਉਪਰਾਂਤ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।